• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸਰੀ 'ਚ ਔ੍ਰਰਤ ਡਰਾਈਵਰ ਨੂੰ ਫੋਨ ਸੁਣਨਾ ਪਿਆ ਭਾਰੀ, ਨੌਕਰੀ ਤੋਂ ਬਰਖਾਸਤ

  

Share
  ਸਰੀ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਮਹਿਲਾ ਡਰਾਈਵਰ ਨੂੰ ਸੜਕ 'ਤੇ ਲਾਲ ਬੱਤੀ ਦੌਰਾਨ ਫੋਨ ਸੁਣਨਾ ਭਾਰੀ ਪਿਆ ਅਤੇ ਉਸ ਦੀ ਨੌਕਰੀ ਖੋਹ ਲਈ ਗਈ। 'ਕ੍ਰਿਏਟਿਵ ਆਲ ਸਟਾਰਜ਼ ਚਾਈਲਡਕੇਅਰ' ਦੀ ਬੱਸ ਚਲਾਉਣ ਵਾਲੀ ਮਹਿਲਾ ਡਰਾਈਵਰ ਨੂੰ ਫੋਨ ਸੁਣਨ ਦੇ ਦੋਸ਼ 'ਚ 368 ਡਾਲਰਾਂ ਦਾ ਜ਼ੁਰਮਾਨਾ ਠੋਕਿਆ ਗਿਆ ਅਤੇ ਉਸ ਦੀ ਕੰਪਨੀ ਨੇ ਉਸ ਨੂੰ ਕੰਮ ਤੋਂ ਵੀ ਕੱਢ ਦਿੱਤਾ। ਉਸ ਦੀ ਵਕੀਲ ਨੇ ਕਿਹਾ ਕਿ ਇਸ ਤਰ੍ਹਾਂ ਨਿੱਕੀ ਜਿਹੀ ਗਲਤੀ 'ਤੇ ਕਿਸੇ ਨੂੰ ਵੀ ਨੌਕਰੀ 'ਚੋਂ ਕੱਢਣਾ ਨਾ-ਇਨਸਾਫੀ ਹੈ। ਕੰਪਨੀ ਦੇ ਡਾਇਰੈਕਟਰ ਜੁਗ ਬਿਲਗ ਨੇ ਦੱਸਿਆ ਕਿ ਉਹ ਮਹਿਲਾ ਡਰਾਈਵਰ ਆਪਣੇ ਘਰ ਫੋਨ ਕਰਕੇ ਦੱਸ ਰਹੀ ਸੀ ਕਿ ਉਹ ਘਰ ਦੇਰ ਨਾਲ ਪੁੱਜੇਗੀ। ਉਸ ਨੇ ਕਿਹਾ ਕਿ ਉਸ ਲਈ ਇਹ ਫੈਸਲਾ ਲੈਣਾ ਔਖਾ ਸੀ ਪਰ ਉਸ ਕੋਲ ਕੋਈ ਹੋਰ ਰਾਹ ਨਹੀਂ ਸੀ।