• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਉੱਤਰੀ ਕੋਰੀਆ ਤੇ ਅਮਰੀਕਾ ਦੀ ਜੰਗ ਮਚਾਏਗੀ ਤਬਾਹੀ! 18 ਲੱਖ ਲੋਕ ਮਾਰੇ ਜਾਣ ਦਾ ਖਦਸ਼ਾ

  

Share
  ਨਵੀਂ ਦਿੱਲੀ: ਉੱਤਰ ਕੋਰੀਆ ਤੇ ਅਮਰੀਕਾ ਦੇ ਰਿਸ਼ਤੇ ਸਭ ਤੋਂ ਭੈੜੇ ਦੌਰ ‘ਚ ਪੁੱਜ ਚੁੱਕੇ ਹਨ। ਜੇਕਰੀ ਦੋਵਾਂ ਦੇਸ਼ਾਂ ਵਿਚਾਲੇ ਜੰਗ ਹੁੰਦੀ ਹੈ ਤਾਂ 18 ਲੱਖ ਲੋਕ ਮਾਰੇ ਜਾਣ ਦਾ ਖਦਸ਼ਾ ਹੈ। ਇਸ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਸੀਂ ਫੌਜੀ ਹੱਲ ਲੱਭਿਆ ਤਾਂ ਇਹ ਉੱਤਰੀ ਕੋਰੀਆ ਲਈ ਖਤਰਨਾਕ ਹੋਵੇਗਾ। ਅਸੀਂ ਦੂਜੀ ਆਪਸ਼ਨ ਲਈ ਤਿਆਰ ਹਾਂ।

ਟਰੰਪ ਦੇ ਤਾਜ਼ਾ ਬਿਆਨ ਤੋਂ ਅਜਿਹਾ ਲੱਗ ਰਿਹਾ ਹੈ ਕਿ ਅਮਰੀਕਾ ਕਿਸੇ ਵੀ ਦਿਨ ਉੱਤਰੀ ਕੋਰੀਆ ‘ਤੇ ਹਮਲਾ ਕਰ ਸਕਦਾ ਹੈ। ਟਰੰਪ ਨੇ ਕਿਹਾ ਕਿ ਅਸੀਂ ਦੂਜੀ ਆਪਸ਼ਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਪਹਿਲੀ ਆਪਸ਼ਨ ਚੰਗੀ ਗੱਲ ਨਹੀਂ ਹੈ। ਜੇਕਰ ਅਸੀਂ ਪਹਿਲੀ ਜੰਗ ਵਾਲੀ ਆਪਸ਼ਨ ਚੁਣੀ ਤਾਂ ਇਹ ਖਤਰਨਾਕ ਹੋਵੇਗਾ। ਉੱਤਰ ਕੋਰੀਆ ਲਈ ਬਹੁਤ ਖਤਰਨਾਕ।

ਟਰੰਪ ਦਾ ਇਸ਼ਾਰਾ ਸਾਫ ਹੈ, ਜੇਕਰ ਕਿਮ ਜੋਂਗ ਉਨ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਉਹ ਦਿਨ ਦੂਰ ਨਹੀਂ ਜਦ ਅਮਰੀਕੀ ਫੌਜ ਉੱਤਰੀ ਕੋਰੀਆ ‘ਤੇ ਹਮਲਾ ਕਰ ਦੇਵੇਗੀ। ਦੁਨੀਆ ਨੇ ਛੋਟੀ-ਵੱਡੀ ਕਈ ਜੰਗਾਂ ਵੇਖੀਆਂ ਹਨ, ਜਿਨ੍ਹਾਂ ‘ਚ ਲੱਖਾਂ ਲੋਕ ਮਾਰੇ ਗਏ ਹਨ। ਦੁਨੀਆ ਨੇ ਪਰਮਾਣੂ ਬੰਬ ਨਾਲ ਹੋਣ ਵਾਲਾ ਨੁਕਸਾਨ ਵੀ ਵੇਖਿਆ ਹੈ। ਇਸ ਦੇ ਜ਼ਖਮ ਅੱਜ ਵੀ ਹੀਰੋਸ਼ਿਮਾ ਤੇ ਨਾਗਾਸਾਕੀ ਨੂੰ ਦਰਦ ਦਿੰਦੇ ਹਨ। ਹੁਣ ਅਜਿਹੇ ‘ਚ ਦੁਨੀਆ ਇੱਕ ਹੋਰ ਜੰਗ ਦੇ ਕਿਨਾਰੇ ਖੜ੍ਹੀ ਹੈ। ਕਿੰਨੇ ਲੋਕਾਂ ਦੀ ਜਾਨ ਇਸ ਜੰਗ ‘ਚ ਜਾ ਸਕਦੀ ਹੈ, ਇਹ ਪਤਾ ਕਰਨ ਲਈ ਪਿਛਲੀਆਂ ਕੁਝ ਲੜਾਈਆਂ ਦੇ ਅੰਕੜੇ ਵੇਖਣੇ ਪੈਣਗੇ।

ਆਖਰੀ ਵਾਰ ਅਮਰੀਕਾ ਤੇ ਉੱਤਰ ਕੋਰੀਆ ਵਿਚਾਲੇ 1950-53 ਤੱਕ ਜੰਗ ਹੋਈ ਸੀ। ਤਿੰਨ ਸਾਲ ਦੀ ਇਸ ਜੰਗ ‘ਚ ਕਰੀਬ 25 ਲੱਖ ਲੋਕ ਮਾਰੇ ਗਏ। ਕਰੀਬ 36 ਹਜ਼ਾਰ 500 ਅਮਰੀਕੀ ਸੈਨਿਕਾਂ ਨੇ ਆਪਣੀ ਜਾਨ ਇਸ ਜੰਗ ‘ਚ ਗੁਆਈ। ਅਜਿਹੇ ਹੀ ਵਿਅਤਨਾਮ ਦੀ ਲੜਾਈ ‘ਚ 20 ਲੱਖ ਲੋਕਾਂ ਦੀ ਮੌਤ ਹੋਈ। ਕਰੀਬ 20 ਸਾਲ ਚੱਲੀ ਇਸ ਜੰਗ ‘ਚ 58 ਹਜ਼ਾਰ ਤੋਂ ਵੱਧ ਅਮਰੀਕੀ ਸੈਨਿਕਾਂ ਦੀ ਮੌਤ ਹੋਈ। ਅਫਗਾਨਿਸਤਾਨ ‘ਚ ਕਰੀਬ ਡੇਢ ਲੱਖ ਲੋਕ ਮਰੇ ਤੇ ਕਰੀਬ 2400 ਅਮਰੀਕੀ ਸੈਨਿਕਾਂ ਦੀ ਜਾਨ ਗਈ। ਇਰਾਕ ਜੰਗ ਦੀ ਗੱਲ ਕਰੀਏ ਤਾਂ ਕਰੀਬ ਪੰਜ ਲੱਖ ਲੋਕ ਇਸ ‘ਚ ਮਾਰੇ ਗਏ ਤੇ 4500 ਅਮਰੀਕੀ ਫੌਜੀਆਂ ਦੀ ਮੌਤ ਹੋਈ।

ਇਨ੍ਹਾਂ ਲੜਾਈਆਂ ‘ਚ ਅਮਰੀਕੀ ਸੈਨਾ ਦੇ ਸਾਹਮਣੇ ਕਮਜ਼ੋਰ ਫੌਜਾਂ ਸਨ ਜਿਨ੍ਹਾਂ ਕੋਲ ਨਾ ਤਾਂ ਚੰਗੀ ਤਕਨੀਕ ਵਾਲੇ ਹਥਿਆਰ ਸਨ ਤੇ ਨਾ ਹੀ ਵੱਡੀ ਫੌਜ। ਉੱਤਰੀ ਕੋਰੀਆ ਦੇ ਮਾਮਲੇ ‘ਚ ਅਜਿਹਾ ਨਹੀਂ ਹੈ। ਉੱਤਰੀ ਕੋਰੀਆ ਦੇ ਕੋਲ ਨਾ ਸਿਰਫ ਪਰਮਾਣੂ ਮਿਸਾਈਲਾਂ ਹਨ, ਇਸ ਤੋਂ ਵੀ ਵੱਡੇ ਹਥਿਆਰ ਹਨ। ਜੇਕਰ ਸਿੱਧੀ ਲੜਾਈ ਹੁੰਦੀ ਹੈ ਤਾਂ ਅਮਰੀਕੀ ਫੌਜ ਲਈ ਵੀ ਇਹ ਸੌਖੀ ਨਹੀਂ ਹੋਵੇਗੀ। ਇਸੇ ਲਈ ਅਮਰੀਕੀ ਰੱਖਿਆ ਵਿਭਾਗ ਨੇ ਉੱਤਰੀ ਕੋਰੀਆ ਤੇ ਅਮਰੀਕਾ ਵਿਚਾਲੇ ਹੋਣ ਜੰਗ ‘ਚ ਮੌਤਾਂ ਦਾ ਅੰਦਾਜ਼ਾ ਲੁਆਇਆ ਹੈ। ਫੌਜ ਦੇ ਇੱਕ ਰਿਟਾਇਰਡ ਜਨਰਲ ਨੇ ਇਸ ਜੰਗ ਦਾ ਸਿਮਿਊਲੇਸ਼ਨ ਟੈਸਟ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ 1994 ‘ਚ ਅਮਰੀਕੀ ਸੈਨਾ ਦੇ ਕਮਾਂਡਰ ਨੇ ਰਿਪੋਰਟ ਦਿੱਤੀ ਸੀ ਕਿ ਜੇਕਰ ਉੱਤਰੀ ਕੋਰੀਆ ਨਾਲ ਲੜਾਈ ਹੋਈ ਤਾਂ ਕਰੀਬ 10 ਲੱਖ ਲੋਕਾਂ ਦੀ ਮੌਤ ਹੋਵੇਗੀ ਜਦਕਿ ਸਿਮਿਊਲੇਸ਼ਨ ਟੈਸਟ ਦੀ ਤਾਜ਼ਾ ਰਿਪੋਰਟ ‘ਚ ਜਨਰਲ ਨੇ ਕਿਹਾ ਹੈ ਕਿ ਉਤੱਰੀ ਕੋਰੀਆ ਨਾਲ ਜੰਗ ‘ਚ ਰੋਜ਼ਾਨਾ 20 ਹਜ਼ਾਰ ਲੋਕਾਂ ਦੀ ਮੌਤ ਹੋਵੇਗੀ। ਜੇਕਰ ਲੜਾਈ ਤਿੰਨ ਮਹੀਨੇ ਚਲਦੀ ਹੈ ਤਾਂ ਕਰੀਬ 18 ਲੱਖ ਲੋਕਾਂ ਨੂੰ ਆਪਣੀ ਜਾਣ ਗੁਆਉਣੀ ਪੈ ਸਕਦੀ ਹੈ।