• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਅਮਰੀਕੀ ਰਾਸ਼ਟਰਪਤੀ ਦਾ ਜਵਾਈ ਆਦਮੀ ਜਾਂ 'ਔਰਤ'

  

Share
  ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੇਰੇਡ ਕੁਸ਼ਨੇਰ ਦੇ ਬਾਰੇ 'ਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਉਨ੍ਹਾਂ ਨੇ ਨਵੰਬਰ 'ਚ ਹੋਈਆਂ ਰਾਸ਼ਟਰਪਤੀ ਅਹੁੱਦੇ ਦੀਆਂ ਚੋਣਾਂ 'ਚ ਮਹਿਲਾ ਵੋਟਰ ਦੇ ਰੂਪ 'ਚ ਵੋਟ ਪਾਈ ਸੀ। ਅਮਰੀਕਾ ਦੀਆਂ ਕਈ ਅਖਬਾਰ ਏਜੰਸੀਆਂ ਇਹ ਦਾਅਵਾ ਕਰ ਰਹੀਆਂ ਕਿ ਕੁਸ਼ਨੇਰ ਦਾ ਨਾਂ ਸਰਕਾਰੀ ਦਸਤਾਵੇਜ਼ਾਂ 'ਚ ਮਹਿਲਾ ਵੋਟਰ ਦੇ ਰੂਪ 'ਚ ਦਰਜ ਹੈ। ਇਸ ਜਾਣਕਾਰੀ ਨੂੰ ਨਿਊਯਾਰਕ ਸਟੇਟ ਵੋਟਰ ਇੰਫੋਰਮੇਸ਼ਨ 'ਚ ਦੇਖਿਆ ਜਾ ਸਕਦਾ ਹੈ। ਮੂਲ ਰੂਪ ਤੋਂ ਨਿਊਜਰਸੀ ਦੇ ਰਹਿਣ ਵਾਲੇ ਕੁਸ਼ਨੇਰ ਨਵੰਬਰ 2009 'ਚ ਨਿਊਯਾਰਕ 'ਚ ਇਕ ਮਹਿਲਾ ਵੋਟਰ ਦੇ ਤੌਰ 'ਤੇ ਰਜਿਸਟਰਡ ਹੋਏ ਸਨ। ਅਮਰੀਕਨ ਬ੍ਰਿਜ ਗਰੁੱਪ ਨੇ ਸਭ ਤੋਂ ਪਹਿਲਾਂ ਇਸ ਗੱਲ ਦਾ ਖੁਲਾਸਾ ਕੀਤਾ। ਪਰ ਇਹ ਸਪੱਸ਼ਟ ਨਹੀਂ ਹੈ ਕਿ ਇਕ ਮਹਿਲਾ ਦੇ ਤੌਰ 'ਤੇ ਉਹ ਕਿਵੇਂ ਰਜਿਸਟਰ ਹਨ। ਇਹ ਉਨ੍ਹਾਂ ਦੀ ਗਲਤੀ ਸੀ ਜਾਂ ਉਹ ਕਿਸੇ ਅਧਿਕਾਰੀ ਦੀ ਗਲਤੀ ਕਾਰਨ ਇਹ ਮਹਿਲਾ ਵੋਟਰ ਦੇ ਰੂਪ 'ਚ ਦਰਜ ਹੋਏ ਹਨ, ਇਸ ਦੇ ਬਾਰੇ 'ਚ ਹਲੇਂ ਤੱਕ ਕੋਈ ਜਾਣਕਾਰੀ ਨਹੀਂ ਹੈ।
ਸਥਾਨਕ ਮੀਡੀਆ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ 2009 ਤੋਂ ਪਹਿਲਾਂ ਵੋਟਰ ਲਿਸਟ 'ਚ ਉਨ੍ਹਾਂ ਦਾ ਲਿੰਗ 'ਅਣ-ਪਛਾਤਾ' ਦਿਖਾਇਆ ਗਿਆ ਸੀ। 36 ਸਾਲ ਦੇ ਰਿਅਲ ਅਸਟੇਟ ਡਿਵੇਲਪਰ ਕੁਸ਼ਨੇਰ ਨੂੰ ਟਰੰਪ ਪ੍ਰਸ਼ਾਸਨ 'ਚ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਸਰਕਾਰ 'ਚ ਸੁਧਾਰ ਪ੍ਰੋਗਰਾਮਾਂ ਅਤੇ ਮੱਧ-ਪੂਰਬੀ 'ਚ ਸ਼ਾਂਤੀ ਸਮਝੌਤੇ 'ਤੇ ਕੰਮ ਕਰ ਰਿਹਾ ਹੈ।
ਇਸ ਖਬਰ ਦੇ ਆਉਣ ਤੋਂ ਬਾਅਦ ਕੁਸ਼ਨੇਰ ਨੂੰ ਟਵਿੱਟਰ 'ਤੇ ਵੀ ਟ੍ਰੋਲ ਕੀਤਾ ਜਾ ਰਿਹਾ ਹੈ। ਕੁਝ ਲੋਕਾਂ ਨੇ ਟਵੀਟ ਕੀਤਾ ਹੈ ਕਿ ਸ਼ੁਕਰ ਹੈ ਕਿ ਹੁਣ ਕੁਸ਼ਨੇਰ ਸਾਊਦੀ ਅਰਬ 'ਚ ਵੀ ਡਰਾਈਵਿੰਗ ਕਰ ਸਕਣਗੇ। ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਕੁਸ਼ਨੇਰ ਦੇ ਕਿਸੇ ਕਾਗਜ਼ 'ਚ ਅਜਿਹੀਆਂ ਗਲਤੀਆਂ ਮਿਲੀਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 3 ਵਾਰ ਡਿਸਕਲੋਜ਼ਰ ਫਾਰਮ ਨੂੰ ਭਰਨਾ ਪਿਆ ਸੀ। ਪਿਛਲੀਆਂ ਚੋਣਾਂ ਦੌਰਾਨ ਉਹ ਇਕ ਤੋਂ ਜ਼ਿਆਦਾ ਰਾਜਾਂ 'ਚ ਅਣ-ਪਛਾਤੇ ਵੋਟਰ ਦੇ ਤੌਰ 'ਤੇ ਰਜਿਸਟਰਡ ਸਨ। ਕੁਸ਼ਨੇਰ ਨੇ ਵ੍ਹਾਈਟ ਹਾਊਸ ਸਕਿਊਰਿਟੀ ਨੂੰ ਲੈ ਕੇ ਇਕ ਮਹੱਤਵਪੂਰਣ ਫਾਰਮ ਨੂੰ ਵੀ ਗਲਤ ਭਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਕੁਸ਼ਨੇਰ ਦਾ ਨਾਂ ਅਮਰੀਕੀ ਰਾਸ਼ਟਰਪਤੀ ਚੋਣ ਰੂਸ ਦੇ ਦਖਲਅੰਦਾਜ਼ੀ ਮਾਮਲੇ 'ਚ ਵੀ ਆਇਆ ਸੀ। ਮਾਮਲੇ 'ਚ ਵ੍ਹਾਈਟ ਹਾਊਸ ਦੇ ਸੀਨੀਅਰ ਐਡਵਾਈਜ਼ਰ ਕੁਸ਼ਨੇਰ ਦੀ ਭੂਮਿਕਾ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਸੀ। ਕੁਸ਼ਨੇਰ ਅਤੇ ਰੂਸੀ ਅਧਿਕਾਰੀਆਂ ਵਿਚਾਲੇ ਬੈਠਕ ਹੋਈ ਸੀ, ਜਿਸ ਦੇ ਚੱਲਦੇ ਉਨ੍ਹਾਂ ਦੇ ਰੂਸ ਤੋਂ ਗਠਜੋੜ ਦੀ ਗੱਲ ਕਹੀ ਜਾ ਰਹੀ ਹੈ।