• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਟੋਰਾਂਟੋ 'ਚ ਵਾਪਰਿਆ ਭਿਆਨਕ ਹਾਦਸਾ, ਮਾਂ ਅਤੇ ਧੀ ਨੇ ਤੋੜਿਆ ਦਮ

  

Share
  ਟੋਰਾਂਟੋ— ਕੈਨੇਡਾ ਦੇ ਉੱਤਰੀ ਟੋਰਾਂਟੋ ਵਿਚ ਬੁੱਧਵਾਰ ਦੀ ਸ਼ਾਮ ਨੂੰ ਇਕ ਸੜਕ ਹਾਦਸੇ ਵਿਚ ਮਾਂ ਅਤੇ ਧੀ ਦੀ ਮੌਤ ਹੋ ਗਈ। ਦਰਅਸਲ ਦੋਹਾਂ ਨੂੰ ਇਕ ਵਾਹਨ ਨੇ ਭਿਆਨਕ ਟੱਕਰ ਤੋਂ ਬਾਅਦ ਕੁਚਲ ਦਿੱਤਾ, ਜਿਸ ਕਾਰਨ ਮੌਕੇ 'ਤੇ ਹੀ ਮਾਂ-ਧੀ ਦੀ ਮੌਤ ਹੋ ਗਈ। ਟੋਰਾਂਟੋ ਪੁਲਸ ਅਤੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਤਕਰੀਬਨ 9.30 ਵਜੇ ਹਾਦਸੇ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਇਕ ਇਹ ਹਾਦਸਾ ਟੋਰਾਂਟੋ ਦੇ ਏਲੇਸਮੇਰੇ ਰੋਡ 'ਤੇ ਵਾਪਰਿਆ।
ਪੁਲਸ ਦੇ ਇਕ ਬੁਲਾਰੇ ਨੇ ਬੁੱਧਵਾਰ ਦੀ ਰਾਤ ਨੂੰ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਜ਼ਿਆਦਾ ਜ਼ਖਮੀ ਹੋਣ ਕਾਰਨ ਪੀੜਤ ਮਾਂ ਅਤੇ ਧੀ ਦੀ ਮੌਤ ਹੋ ਗਈ। ਟੋਰਾਂਟੋ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਜਾਂਚ ਕੀਤੀ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮੌਕੇ 'ਤੇ ਇਕ ਕਾਰ ਮੌਜੂਦ ਸੀ। ਹਾਦਸੇ ਤੋਂ ਬਾਅਦ ਏਲੇਸਮੇਰੇ ਰੋਡ ਨੂੰ ਬੰਦ ਕਰ ਦਿੱਤਾ ਗਿਆ ਅਤੇ ਜਾਂਚ ਜਾਰੀ ਹੈ।