• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕੈਨੇਡਾ ਦੇ ਐਮ. ਪੀ ਨਵਦੀਪ ਸਿੰਘ ਬੈਂਸ ਦਾ ਇਟਲੀ ਪਹੁੰਚਣ 'ਤੇ ਨਿੱਘਾ ਸਵਾਗਤ

BULLAND TV BULLAND TV BULLAND TV
  

Share
  ਕੈਨੇਡਾ ਦੀ ਮਨਿਸਟਰੀ ਦੇ ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਸ. ਨਵਦੀਪ ਸਿੰਘ ਬੈਂਸ ਜੀ-7 ਮੀਟਿੰਗ ਵਿਚ ਸ਼ਾਮਲ ਹੋਣ ਲਈ ਕੈਨੇਡਾ ਸਰਕਾਰ ਵੱਲੋਂ ਇਟਲੀ ਪੁੱਜੇ ਹਨ। ਜ਼ਿਕਰਯੋਗ ਹੈ ਕਿ ਇਟਲੀ ਦੇ ਸ਼ਹਿਰ ਤੋਰੀਨ ਵਿਖੇ ਹੋਈ ਜੀ-7 ਦੀ ਮੀਟਿੰਗ ਵਿਚ 7 ਦੇਸ਼ਾਂ ਦੇ ਮੰਤਰੀ ਸ਼ਾਮਲ ਹੋਏ, ਜਿਨ੍ਹਾਂ ਵਿਚ ਕੈਨੇਡਾ, ਜਰਮਨੀ, ਇਟਲੀ, ਫਰਾਂਸ, ਜਪਾਨ, ਇੰਗਲੈਂਡ ਅਤੇ ਅਮਰੀਕਾ ਦੇ ਦੇਸ਼ ਸ਼ਾਮਲ ਹਨ। ਇਟਲੀ ਵਿਚ ਇਹ ਮੀਟਿੰਗ 8 ਸਾਲ ਬਾਅਦ ਹੋਈ ਹੈ। ਇਸ ਤੋਂ ਪਹਿਲਾਂ 1980 ਵਿਚ ਵਿਨੇਸ਼ੀਆ, 1994 ਵਿਚ ਨਾਪੋਲੀ, 2001 ਵਿਚ ਜੈਨੋਆ, 2009 ਵਿਚ ਲਾ ਅੋਕੀਲਾ ਅਤੇ ਹੁਣ 2017 ਵਿਚ ਤੋਰੀਨ ਸ਼ਹਿਰ ਵਿਖੇ ਹੋਈ ਹੈ। ਇਸ ਵਾਰ ਕੈਨੇਡਾ ਦੇ ਮੰਤਰੀ ਵੱਜੋਂ ਇਹ ਮਾਣ ਸਿੱਖ ਮੰਤਰੀ ਨਵਦੀਪ ਸਿੰਘ ਬੈਂਸ ਨੂੰ ਮਿਲਿਆ ਹੈ। ਇਟਲੀ ਪੁੱਜਣ 'ਤੇ ਉਨ੍ਹਾਂ ਨੂੰ ਇਟਲੀ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ ਜੀ ਆਇਆ ਨੂੰ ਕਹਿਣ ਲਈ ਇਟਲੀ ਦੀ ਸਰਬ ਪ੍ਰਵਾਣਿਤ ਸੰਸਥਾ ਐਸ. ਜੀ. ਪੀ. ਸੀ ਇਟਲੀ ਅਤੇ ਗੁਰਦੁਆਰਾ ਸਿੰਘ ਸਭਾ ਫਲੇਰੋ ਬਰੇਸ਼ੀਆ ਦੀ ਕਮੇਟੀ ਤੋਰੀਨੋ ਸ਼ਹਿਰ ਵਿਖੇ ਪੁੱਜੀ।
ਤੋਰੀਨ ਵਿਖੇ ਸ. ਨਵਦੀਪ ਸਿੰਘ ਬੈਂਸ ਦਾ ਬਹੁਤ ਹੀ ਗਰਮ ਜੋਸ਼ੀ ਨਾਲ ਸੁਆਗਤ ਕੀਤਾ ਗਿਆ। ਸੁਆਗਤ ਕਰਨ ਵਾਲਿਆਂ ਵਿਚ ਤੋਰੀਨ ਤੋਂ ਅਵਤਾਰ ਸਿੰਘ ਰਾਣਾ ਸਰਪ੍ਰਸਤ ਐਸ. ਜੀ. ਪੀ. ਸੀ ਇਟਲੀ ਅਤੇ ਉਨ੍ਹਾਂ ਦੀ ਧਰਮ ਪਤਨੀ ਪਰਮਰਣਜੀਤ ਕੌਰ, ਕੁਲਵਿੰਦਰ ਸਿੰਘ ਬਰੇਸ਼ੀਆ ਵਾਈਸ ਪ੍ਰਧਾਨ ਐਸ. ਜੀ. ਪੀ. ਸੀ. ਇਟਲੀ, ਗੁਰਦੁਆਰਾ ਸਿੰਘ ਸਭਾ ਫਲੈਰੋ ਕਮੇਟੀ ਦੇ ਪ੍ਰਧਾਨ ਡਾ. ਦਲਬੀਰ ਸਿੰਘ ਸੰਤੌਖਪੁਰਾ ਆਦਿ ਮੌਜੂਦ ਸਨ ਅਤੇ ਉਨ੍ਹਾਂ ਨਾਲ ਇਕ ਵਿਸ਼ੇਸ਼ ਮੀਟਿੰਗ ਵੀ ਹੋਈ, ਜਿਸ ਵਿਚ ਇਟਲੀ ਦੇ ਪ੍ਰਬੰਧਕਾਂ ਨੇ ਉਨ੍ਹਾਂ ਨਾਲ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਬਾਰੇ ਵੀ ਵਿਚਾਰਾਂ ਕੀਤੀਆਂ।
ਦੱਸਣਯੋਗ ਹੈ ਕਿ ਸ. ਬੈਂਸ ਜਿਨ੍ਹਾਂ ਦਾ ਜਨਮ 16 ਜੂਨ 1977 ਦਾ ਹੈ, ਉਹ ਆਪ ਵੀ ਅੰਮ੍ਰਿਤਧਾਰੀ ਗੁਰਸਿੱਖ ਹਨ ਤੇ ਹਮੇਸ਼ਾ ਸ੍ਰੀ ਸਾਹਿਬ ਪਹਿਣਦੇ ਹਨ ਅਤੇ ਹੁਣ ਉਹ ਕੈਨੇਡਾ ਦੀ ਮਨਿਸਟਰੀ ਵਿਚ ਬਹੁਤ ਹੀ ਸਤਿਕਾਰਯੋਗ ਅਹੁਦੇ 'ਤੇ ਬਿਰਾਜਮਾਨ ਹੋਏ ਹਨ। ਉਨ੍ਹਾਂ ਨੇ ਇਟਲੀ ਵਿਚ ਪੁੱਜ ਕੇ ਇੱਥੇ ਰਹਿਣ ਵਾਲੇ ਸਿੱਖ ਵਿਅਕਤੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਵਿਸ਼ਵਾਸ਼ ਦੁਆਇਆ ਕਿ ਉਹ ਯੂਰਪ ਦੀਆਂ ਸਰਕਾਰਾਂ ਨੂੰ ਵਧ ਤੋਂ ਵਧ ਸਿੱਖ ਧਰਮ ਬਾਰੇ ਜਾਣਕਾਰੀ ਦੇਣਗੇ, ਤਾਂ ਜੋ ਇੱਥੇ ਰਹਿਣ ਵਾਲੇ ਗੁਰਸਿੱਖ ਵੀਰਾਂ ਨੂੰ ਆਉਣ ਵਾਲੇ ਸਮੇਂ ਵਿਚ ਸਿੱਖ ਧਰਮ ਦੇ ਕਕਾਰਾਂ ਬਾਰੇ ਕੋਈ ਭੁਲੇਖਾ ਨਾ ਰਹੇ ਅਤੇ ਕਿਹਾ ਕਿ ਜਿਸ ਤਰ੍ਹਾਂ ਇਟਲੀ ਵਿਚ ਸਿੱਖ ਧਰਮ ਰਜਿਸਟਰਡ ਹੋਣ ਲਈ ਇਕ ਐਪਲੀਕੇਸ਼ਨ ਇਟਲੀ ਸਰਕਾਰ ਦੇ ਵਿਚਾਰ ਅਧੀਨ ਹੈ, ਉਸ ਵਿਚ ਵੀ ਉਨ੍ਹਾਂ ਦਾ ਸਹਿਯੋਗ ਕਾਫੀ ਮਹੱਤਵਪੂਰਨ ਰਹੇਗਾ।