• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਟਰੰਪ ਦੇ ਟਰੈਵਲ ਬੈਨ ਨੂੰ ਲੀਬੀਆ ਨੇ ਦਿੱਤਾ ਕਰਾਰਾ ਜਵਾਬ

  

Share
  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਕਾਰਜਕਾਰੀ ਹੁਕਮ ਤੋਂ ਬਾਅਦ ਲੀਬੀਆ ਦੀ ਅੰਤਰਿਮ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਦੇਸ਼ ਵਿਚ ਅਮਰੀਕੀ ਨਾਗਰਿਕਾਂ ਦੇ ਪ੍ਰਵੇਸ਼ 'ਤੇ ਪਾਬੰਦੀ ਲਗਾਉਣ ਜਾ ਰਿਹਾ ਹੈ। ਲੀਬੀਆ ਨੇ ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲੀਬੀਆ ਸਮੇਤ 8 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿਚ ਪ੍ਰਵੇਸ਼ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਚੁੱਕਿਆ ਹੈ।
ਇਕ ਸਮਾਚਾਰ ਏਜੰਸੀ ਮੁਤਾਬਕ ਅਮਰੀਕਾ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਲੀਬੀਆ ਦੀ ਅੰਤਰਿਮ ਸਰਕਾਰ ਕੋਲ ਇਕ ਹੀ ਵਿਕਲਪ ਸੀ ਕਿ ਉਹ ਅਮਰੀਕਾ ਦੇ ਨਾਗਿਰਕਾਂ 'ਤੇ ਲੀਬੀਆਈ ਖੇਤਰ ਵਿਚ ਪ੍ਰਵੇਸ਼ 'ਤੇ ਪਾਬੰਦੀ ਲਗਾ ਦੇਵੇ। ਅਮਰੀਕਾ ਦੇ ਇਸ ਕਦਮ ਨੂੰ ਲੀਬੀਆ ਨੇ ਦੇਸ਼ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤਾ ਗਿਆ ਉਕਸਾਉਣ ਵਾਲਾ ਗੰਭੀਰ ਕਦਮ ਕਰਾਰ ਦਿੱਤਾ ਹੈ। ਲੀਬੀਆ ਦਾ ਇਲਜ਼ਾਮ ਹੈ ਕਿ ਅਮਰੀਕਾ ਨੇ ਉਸ ਨੂੰ ਉਨ੍ਹਾਂ ਅੱਤਵਾਦੀਆਂ ਦੀ ਹੀ ਸ਼੍ਰੇਣੀ ਵਿਚ ਰੱਖ ਦਿੱਤਾ ਹੈ, ਜਿਨ੍ਹਾਂ ਖਿਲਾਫ ਲੀਬੀਆਈ ਹਥਿਆਰਬੰਦ ਸੈਨਾਵਾਂ ਦੇਸ਼ ਦੇ ਨਾਗਰਿਕਾਂ ਦੀ ਮਦਦ ਲਈ ਲੜ ਰਹੀਆਂ ਹਨ।