• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸਕੂਲਾਂ 'ਚ ਪੜ੍ਹਨ ਗਏ ਬੱਚਿਆਂ ਲਈ ਚਿੰਤਾ 'ਚ ਮਾਪੇ-ਮਾਂਟਰੀਆਲ 'ਚ ਕਹਿਰ ਦੀ ਗਰਮੀ

  

Share
   ਕੈਨੇਡਾ ਦੇ ਮਾਂਟਰੀਆਲ 'ਚ ਗਰਮੀ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਪਰੇਸ਼ਾਨ ਹਨ। ਗਰਮੀ ਕਾਰਨ ਸਕੂਲਾਂ 'ਚ ਬੱਚੇ ਪਰੇਸ਼ਾਨ ਹੁੰਦੇ ਹਨ। ਮਾਂਟਰੀਆਲ ਖੇਤਰ 'ਚ ਸਥਿਤ ਜ਼ਿਆਦਾਤਰ ਸਕੂਲਾਂ ਵਿਚ ਏਸੀ ਤੱਕ ਨਹੀਂ ਹਨ, ਜਿਸ ਕਾਰਨ ਮਾਪਿਆਂ ਦੀ ਚਿੰਤਾ ਹੋ ਵਧ ਗਈ ਹੈ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਮਾਂਟਰੀਆਲ 'ਚ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਭਾਵੇਂ ਹੀ ਮਾਪੇ ਆਪਣੇ ਬੱਚਿਆਂ ਕਾਰਨ ਚਿੰਤਾ 'ਚ ਹਨ ਪਰ ਸਕੂਲ ਦੇ ਅਧਿਆਪਕਾ ਅਤੇ ਸਟਾਫ ਦਾ ਕਹਿਣਾ ਹੈ ਕਿ ਉਹ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਸਭ ਕੁਝ ਕਰ ਰਹੇ ਹਨ। ਜਦੋਂ ਉਹ ਸਵੇਰ ਸਕੂਲ ਆਉਂਦੇ ਹਨ ਤਾਂ ਜਮਾਤਾਂ ਦੀਆਂ ਖਿੜਕੀਆਂ ਨੂੰ ਖੋਲ੍ਹਦੇ ਹਨ ਤਾਂ ਇਕ ਤਾਜ਼ਾ ਹਵਾ ਅੰਦਰ ਆ ਸਕੇ। ਵਿਦਿਆਰਥੀਆਂ ਨੂੰ ਗਰਮੀ ਤੋਂ ਬਚਾਉਣ ਲਈ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਵੀ ਪਿਲਾਇਆ ਜਾ ਰਿਹਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਉਹ ਅਧਿਆਪਕਾ ਵਲੋਂ ਅਜਿਹੇ ਕੰਮਾਂ ਦੀ ਸ਼ਲਾਘਾ ਕਰਦੇ ਹਨ। ਓਧਰ ਕਿਊਬੇਕ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਇਨ੍ਹੀਂ ਜ਼ਿਆਦਾ ਗਰਮੀ ਪਵੇਗੀ ਇਹ ਸੋਚਿਆ ਨਹੀਂ ਸੀ ਪਰ ਮਾਪਿਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਉਨ੍ਹਾਂ ਦੇ ਬੱਚਿਆਂ ਨੂੰ ਸਕੂਲਾਂ 'ਚ ਸੁਰੱਖਿਅਤ ਰੱਖਿਆ ਜਾਵੇਗਾ।