• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਟਰੰਪ ਨੇ ਸਾਊਦੀ ਅਰਬ ਦੇ ਫੈਸਲੇ ਦਾ ਕੀਤਾ ਸਵਾਗਤ

  

Share
  ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਔਰਤਾਂ ਲਈ ਰੂੜ੍ਹੀਵਾਦੀ ਸੋਚ ਰੱਖਣ ਵਾਲੇ ਸਾਊਦੀ ਅਰਬ ਵਿਚ 'ਅੱਧੀ ਆਬਾਦੀ' ਨੂੰ ਗੱਡੀ ਚਲਾਉਣ ਦੀ ਆਗਿਆ ਦੇਣ ਦੇ ਫੈਸਲੇ ਦੀ ਸਰਾਹਨਾ ਕਰਦੇ ਹੋਏ, ਇਸ ਨੂੰ ਇਕ ''ਸਕਾਰਾਤਮਕ ਕਦਮ'' ਦੱਸਿਆ। ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਅਗਲੀ ਗਰਮੀਆਂ ਵਿਚ ਪਹਿਲੀ ਵਾਰ ਔਰਤਾਂ ਨੂੰ ਗੱਡੀ ਚਲਾਉਣ ਦੀ ਆਗਿਆ ਦੇਣ ਦਾ ਮੰਗਲਵਾਰ ਨੂੰ ਹੁਕਮ ਦਿੱਤਾ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਟਰੰਪ ਨੇ ਔਰਤਾਂ ਨੂੰ ਗੱਡੀ ਚਲਾਉਣ ਦਾ ਅਧਿਕਾਰ ਦੇਣ ਦੇ ਸਾਊਦੀ ਅਰਬ ਦੇ ਫੈਸਲੇ ਦੀ ''ਸਰਾਹਨਾ'' ਕੀਤੀ।
ਸੈਂਡਰਸ ਨੇ ਕਿਹਾ, ''ਸਾਊਦੀ ਅਰਬ ਵਿਚ ਔਰਤਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੇ ਲਈ ਅਵਸਰਾਂ ਦਾ ਪ੍ਰਚਾਰ ਕਰਨ ਵੱਲ ਇਹ ਸਕਾਰਾਤਮਕ ਕਦਮ ਹੈ।'' ਉਨ੍ਹਾਂ ਇਕ ਬਿਆਨ ਵਿਚ ਕਿਹਾ, ''ਅਸੀਂ ਅਜਿਹੇ ਸੁਧਾਰਾਂ ਜ਼ਰੀਏ ਸਾਊਦੀ ਸਮਾਜ ਅਤੇ ਅਰਥ-ਵਿਵਸਥਾ ਨੂੰ ਮਜਬੂਤ ਕਰਨ ਦੀ ਸਾਊਦੀ ਅਰਬ ਦੀਆਂ ਕੋਸ਼ਸ਼ਾਂ ਅਤੇ ਸਾਊਦੀ ਵਿਜਨ 2030 ਲਾਗੂ ਕਰਨ ਵਿਚ ਉਸਦਾ ਸਮਰਥਨ ਕਰਦੇ ਰਹਾਂਗੇ।'' ਵਿਦੇਸ਼ ਵਿਭਾਗ ਦੀ ਬੁਲਾਰਨ ਹੀਥਰ ਨੋਰਟ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ,''ਅਸੀਂ ਨਿਸ਼ਚਿਤ ਰੂਪ ਨਾਲ ਇਹ ਸੁਣ ਕੇ ਖੁਸ਼ ਹਾਂ। ਸਾਊਦੀ ਦੀਆਂ ਔਰਤਾਂ ਹੁਣ ਗੱਡੀਆਂ ਚਲਾ ਸਕਦੀਆਂ ਹਨ। ਇਹ ਉਸ ਦੇਸ਼ ਲਈ ਠੀਕ ਦਿਸ਼ਾ ਵਿਚ ਚੁੱਕਿਆ ਗਿਆ ਚੰਗਾ ਕਦਮ ਹੈ।''
ਐਮਨੇਸਟੀ ਇੰਟਰਨੈਸ਼ਨਲ ਨੇ ਵੀ ਸਾਊਦੀ ਅਰਬ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪੱਛਮੀ ਏਸ਼ੀਆ ਅਤੇ ਉਤਰੀ ਅਫਰੀਕਾ ਲਈ ਐਮਨੇਸਟੀ ਇੰਟਰਨੈਸ਼ਨਲਸ ਰਿਸਰਚ ਐਂਡ ਐਡਵੋਕੇਸੀ ਨਿਦੇਸ਼ਕ ਫਿਲੀਪ ਲੂਥਰ ਨੇ ਕਿਹਾ, ''ਇਹ ਔਰਤਾਂ ਦੀ ਬਹਾਦਰੀ ਦਾ ਸਬੂਤ ਹੈ ਜੋ ਕਈ ਸਾਲਾਂ ਤੋਂ ਅਭਿਆਨ ਚਲਾ ਰਹੀਆਂ ਸਨ, ਜਿਸ ਨਾਲ ਸਾਊਦੀ ਅਰਬ ਦੀ ਸਰਕਾਰ ਨਰਮ ਪਈ ਅਤੇ ਔਰਤਾਂ ਨੂੰ ਗੱਡੀ ਚਲਾਉਣ ਦੀ ਆਗਿਆ ਦਿੱਤੀ।''