• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਇਰਾਕੀ ਫੌਜ 'ਤੇ ਆਈ. ਐੱਸ. ਦਾ ਹਮਲਾ, 7 ਫੌਜੀਆਂ ਦੀ ਮੌਤ

  

Share
  ਬਗਦਾਦ (ਵਾਰਤਾ)— ਇਰਾਕ ਵਿਚ ਪੱਛਮੀ ਬਗਦਾਦ ਦੇ ਅਨਬਾਰ ਸੂਬੇ ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਇਰਾਕੀ ਫੌਜ ਦੇ ਕਈ ਠਿਕਾਣਿਆਂ 'ਤੇ ਬੁੱਧਵਾਰ ਨੂੰ ਹਮਲੇ ਕੀਤੇ, ਜਿਸ ਵਿਚ 7 ਫੌਜੀਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਇਰਾਕੀ ਫੌਜ ਰਮਾਦੀ ਸ਼ਹਿਰ ਨੇੜੇ ਹਮਲੇ ਵਾਲੇ ਖੇਤਰ ਵਿਚ ਹੋਰ ਫੌਜੀਆਂ ਨੂੰ ਲਿਆ ਰਹੀ ਸੀ। ਉਸੇ ਦੌਰਾਨ ਅੱਤਵਾਦੀਆਂ ਨੇ ਆਤਮਘਾਤੀ ਕਾਰ ਬੰਬ, ਮੋਰਟਾਰੋ ਅਤੇ ਮਸ਼ੀਨਗਨਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਅੱਤਵਾਦੀਆਂ ਅਤੇ ਫੌਜੀਆਂ ਵਿਚ ਮੁਕਾਬਲਾ ਕਈ ਘੰਟੇ ਜਾਰੀ ਰਿਹਾ। ਰਮਾਦੀ ਵਿਚ ਸਾਲ 2015 ਦੇ ਅੰਤ ਤੋਂ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੂੰ ਭਜਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਸ ਖੇਤਰ ਵਿਚ ਛਾਪਾਮਾਰ ਯੁੱਧ ਲਗਾਤਾਰ ਚੱਲ ਰਿਹਾ ਹੈ।