• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਵੈਨਕੁਵਰ 'ਚ ਸੜਕ ਹਾਦਸੇ 'ਚ ਇੱਕ ਦੀ ਮੌਤ

  

Share
  ਵੈਨਕੁਵਰ- ਕੈਨੇਡਾ ਦੇ ਸ਼ਹਿਰ ਵੈਨਕੁਵਰ 'ਚ ਐਤਵਾਰ ਨੂੰ ਵਾਪਰੇ ਸੜਕ ਹਾਦਸੇ ਦੌਰਾਨ ਇਕ 80 ਸਾਲਾ ਬੇਬੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਸੀ ਅਤੇ ਹੁਣ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਈਸਟ 12ਵੇਂ ਅਵੈਨਿਊ ਅਤੇ ਕਮਰਸ਼ੀਅਲ ਡਰਾਈਵ ਸੜਕ ਤੋਂ ਪੈਦਲ ਜਾ ਰਹੀ ਇਸ ਬੇਬੇ ਨਾਲ ਇਕ ਵਾਹਨ ਟਕਰਾ ਗਿਆ ਸੀ ਅਤੇ ਇਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਸੀ।
ਇਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਇਸ ਨੇ ਦਮ ਤੋੜ ਦਿੱਤਾ ਹੈ। ਵਾਹਨ ਦਾ ਡਰਾਈਵਰ ਪੁਲਸ ਦਾ ਸਾਥ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ 'ਚ ਵੈਨਕੁਵਰ 'ਚ ਇਹ 9ਵੀਂ ਮੌਤ ਹੈ, ਜੋ ਸੜਕ ਦੁਰਘਟਨਾ ਕਾਰਨ ਹੋਈ ਹੈ। ਪੁਲਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਦੁਰਘਟਨਾ ਸੰਬੰਧੀ ਹੋਰ ਜਾਣਕਾਰੀ ਮਿਲੇ ਤਾਂ ਉਹ ਪੁਲਸ ਨੂੰ ਜ਼ਰੂਰ ਦੱਸੇ।