• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸੰਭਾਵੀ ਜੰਗ ਦੇ ਮੱਦੇਨਜ਼ਰ ਜਾਪਾਨੀ ਪ੍ਰਧਾਨ ਮੰਤਰੀ ਨੇ ਕੀਤਾ ਅਗਾਊਂ ਚੋਣਾਂ ਦਾ ਐਲਾਨ

  

Share
  ਟੋਕਿਓ— ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਸੋਮਵਾਰ ਨੂੰ ਆਮ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਦਾ ਐਲਾਨ ਕੀਤਾ। ਆਬੇ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉਹ ਤੱਤਕਾਲ ਜਨਾਦੇਸ਼ ਹਾਸਲ ਕਰਨ ਲਈ ਵੀਰਵਾਰ ਨੂੰ ਹੀ ਸੰਸਦ ਦੇ ਹੇਠਲੇ ਸਦਨ ਨੂੰ ਭੰਗ ਕਰ ਦੇਣਗੇ।
ਆਬੇ ਨੇ ਇਹ ਐਲਾਨ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਦੇ ਇਕ ਸਾਲ ਪਹਿਲਾਂ ਹੀ ਅਜਿਹੇ ਸਮੇਂ 'ਚ ਕੀਤੀ ਹੈ, ਜਦੋਂ ਓਪੀਨੀਅਨ ਪੋਲ 'ਚ ਆਬੇ ਦੀ ਸਥਿਤੀ ਕਾਫੀ ਮਜ਼ਬੂਤ ਦੱਸੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਅਸੀਂ ਉੱਤਰੀ ਕੋਰੀਆ ਦੀ ਧਮਕੀ ਅੱਗੇ ਨਹੀਂ ਝੁਕਾਂਗੇ। ਮੈਨੂੰ ਪੁਰੀ ਉਮੀਦ ਹੈ ਕਿ ਮੈਂ ਆਉਣ ਵਾਲੀਆਂ ਚੋਣਾਂ 'ਚ ਵੋਟ ਹਾਸਲ ਕਰਨ 'ਚ ਸਫਲ ਰਹਾਂਗਾਂ।
ਜ਼ਿਕਰਯੋਗ ਹੈ ਕਿ ਜਾਪਾਨ 'ਚ 48ਵੀਂ ਆਮ ਚੋਣਾਂ ਅਜਿਹੇ ਸਮੇਂ 'ਚ ਹੋ ਰਹੀਆਂ ਹਨ ਜਦੋਂ ਆਬੇ ਅਤੇ ਉਨ੍ਹਾਂ ਦੀ ਪਤਨੀ ਨਾਲ ਸਬੰਧਿਤ ਭ੍ਰਿਸ਼ਟਾਚਾਰ ਦੇ ਦੋ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਵਿਵਾਦਾਂ 'ਚ ਸੀ ਅਤੇ ਉਨ੍ਹਾਂ ਦੇ ਰੱਖਿਆ ਮੰਤਰੀ ਤੋਮੋਮੀ ਇਨਾਡਾ ਨੇ ਇਕ ਕਥਿਤ ਨੋਕਝੋਕ ਨੂੰ ਲੈ ਕੇ ਅਸਤੀਫਾ ਦੇ ਦਿੱਤਾ ਹੈ। ਉਥੇ ਹੀ ਦੂਜੇ ਪਾਸੇ ਉੱਤਰੀ ਕੋਰੀਆ ਵੱਲੋਂ ਹਾਈਡਰੋਜਨ ਬੰਬ ਦੇ ਟੈਸਟ ਦੇ ਬਾਅਦ ਤੋਂ ਹੀ ਜਾਪਾਨ ਲਗਾਤਾਰ ਉੱਤਰੀ ਕੋਰੀਆ ਖਿਲਾਫ ਸੰਭਾਵੀ ਹਮਲੇ ਪ੍ਰਤੀ ਹਰ ਤਰ੍ਹਾਂ ਦੀ ਚੌਕਸੀ ਵਰਤ ਰਿਹਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਸਮੇਂ ਤੋਂ ਪਹਿਲਾਂ ਅਚਾਨਕ ਕੀਤੇ ਗਏ ਚੋਣਾਂ ਕਰਵਾਉਣ ਦੇ ਐਲਾਨ ਪਿੱਛੇ ਵੀ ਉੱਤਰੀ ਕੋਰੀਆ ਤੋਂ ਸੰਭਾਵੀ ਹਮਲੇ ਦਾ ਡਰ ਸਤਾਉਂਦਾ ਨਜ਼ਰ ਆ ਰਿਹਾ ਹੈ।