• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਚੀਨ ਤੇ ਜਪਾਨ ਫਿਰ ਆਹਮਣੇ-ਸਾਹਮਣੇ

  

Share
  ਬੀਜਿੰਗ— ਜਪਾਨ ਤੇ ਚੀਨ ਦੇ ਵਿਚਕਾਰ ਇਕ ਵਿਵਾਦਿਤ ਟਾਪੂ 'ਤੇ ਸੋਮਵਾਰ ਨੂੰ ਚਾਰ ਚੀਨੀ ਤੱਟ ਰੱਖਿਅਕ ਜਹਾਜ਼ਾਂ ਦੇ ਦਾਖਲ ਹੋਣ ਤੋਂ ਬਾਅਦ ਦੋਵੇਂ ਦੇਸ਼ ਇਕ ਵਾਰ ਫਿਰ ਆਹਮਣੇ-ਸਾਹਮਣੇ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਹਫਤੇ 'ਤੋਂ ਵੀ ਘੱਟ ਦੇ ਸਮੇਂ 'ਚ ਇਹ ਦੂਜੀ ਘਟਨਾ ਹੈ। ਜਪਾਨ ਦੇ ਕੋਸਟ ਗਾਰਡ ਮੁਤਾਬਕ ਚਾਰ ਜਹਾਜ਼ਾਂ ਨੇ ਸਵੇਰੇ 10 ਵਜੇ ਜਪਾਨ ਦੇ ਕੰਟਰੋਲ ਵਾਲੇ ਟਾਪੂ ਦੇ ਨੇੜੇ ਸਮੁੰਦਰ 'ਚ ਪ੍ਰਵੇਸ਼ ਕੀਤਾ। ਇਸ ਟਾਪੂ ਨੂੰ ਜਪਾਨੀ 'ਚ ਸੇਨਕਾਕੂ ਤੇ ਚੀਨੀ 'ਚ ਦਿਆਓਯੂ ਕਿਹਾ ਜਾਂਦਾ ਹੈ।
ਇਹ ਜਹਾਜ਼ ਦੱਖਣ-ਪੱਛਮੀ ਦਿਸ਼ਾ ਵੱਲ ਵਧ ਰਹੇ ਸਨ। ਇਸੇ ਦੌਰਾਨ ਜਪਾਨੀ ਕੋਸਟਗਾਰਡ ਨੇ ਇਨ੍ਹਾਂ ਜਹਾਜ਼ਾਂ ਨੂੰ ਚਿਤਾਵਨੀ ਦਿੱਤੀ, ਜਿਸ ਕਾਰਨ ਕਾਫੀ ਦੇਰ ਤਣਾਅ ਬਣਿਆ ਰਿਹਾ। ਉੱਧਰ ਚੀਨ ਦੇ ਸਟੇਟ ਓਸ਼ਿਏਨਿਕ ਪ੍ਰਸ਼ਾਸਨ ਦੇ ਇਕ ਆਨਲਾਈਨ ਬਿਆਨ 'ਚ ਉਲੰਘਣ ਤੋਂ ਇਨਕਾਰ ਕਰਦੇ ਹੋਏ ਸਿਰਫ ਇਹ ਹੀ ਕਿਹਾ ਕਿ ਚਾਰ ਚੀਨੀ ਤੱਟ ਰੱਖਿਅਕ ਪੋਤ ਦਿਆਓਯੂ ਦੀ ਚੀਨੀ ਸਮੁੰਦਰੀ ਸਰਹੱਦ 'ਚ ਗਸ਼ਤ ਲਗਾ ਰਹੇ ਹਨ।
ਜਪਾਨ ਦੇ ਕੋਸਟ ਗਾਰਡ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਚੀਨ ਦੇ ਜਹਾਜ਼ ਜਪਾਨੀ ਸਰਹੱਦ 'ਚ ਦਾਖਲ ਹੋ ਗਏ ਸਨ। ਜਪਾਨ ਵਾਰ-ਵਾਰ ਇਹ ਸ਼ਿਕਾਇਤ ਕਰਦਾ ਰਿਹਾ ਹੈ ਕਿ ਉਸ ਦੇ ਲਗਾਤਾਰ ਵਿਰੋਧ ਦੇ ਬਾਵਜੂਦ ਚੀਨ ਇਸ ਇਲਾਕੇ 'ਚ ਆਪਣੇ ਜਹਾਜ਼ ਭੇਜ ਕੇ ਤਣਾਅ ਵਧਾਉਂਦਾ ਰਹਿੰਦਾ ਹੈ।