• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕੈਨੇਡਾ ਵਿੱਚ 'ਇਨਵਿਕਟਸ ਖੇਡਾਂ' ਦੀ ਸ਼ਾਨਦਾਰ ਸ਼ੁਰੂਆਤ--ਜ਼ਖਮੀ ਹੋਏ ਫੌਜੀਆਂ ਨੂੰ ਕਦੇ ਵੀ ਉੁਦਾਸ ਨਹੀਂ ਹੋਣਾ ਚਾਹੀਦਾ-ਟਰੂਡੋ

  

Share
  ਕੈਨੇਡਾ ਇਸ ਵਾਰ 'ਇਨਵਿਕਟਸ ਖੇਡਾਂ' ਦਾ ਆਯੋਜਨ ਕਰ ਰਿਹਾ ਹੈ। ਟੋਰਾਂਟੋ 'ਚ ਸ਼ਾਨਦਾਰ ਢੰਗ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ। ਓਪਨਿੰਗ ਸੈਰੇਮਨੀ 'ਚ ਪ੍ਰਧਾਨ ਮੰਤਰੀ ਟਰੂਡੋ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। 30 ਸਤੰਬਰ ਤਕ ਚੱਲਣ ਵਾਲੇ ਇਸ ਪ੍ਰੋਗਰਾਮ 'ਚ ਇੰਗਲੈਂਡ ਅਤੇ ਅਮਰੀਕਾ ਵੀ ਯੋਗਦਾਨ ਦੇ ਰਿਹਾ ਹੈ। ਇੰਗਲੈਂਡ ਦੇ ਪ੍ਰਿੰਸ ਹੈਰੀ ਨੇ ਹੀ 2014 'ਚ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਕੀਤੀ ਸੀ ਅਤੇ ਜ਼ਖਮੀ ਹੋ ਚੁੱਕੇ ਜਵਾਨਾਂ 'ਚ ਮੁੜ ਜ਼ਿੰਦਗੀ ਜਿਊਣ ਲਈ ਲੜਨ ਦਾ ਉਤਸ਼ਾਹ ਭਰਿਆ ਸੀ।
ਲਗਭਗ 550 ਤੋਂ ਵਧੇਰੇ ਜਵਾਨ ਇਸ 'ਚ ਹਿੱਸਾ ਲੈ ਰਹੇ ਹਨ। ਟਰੂਡੋ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਜ਼ਖਮੀ ਹੋਏ ਫੌਜੀਆਂ ਨੂੰ ਕਦੇ ਵੀ ਉੁਦਾਸ ਨਹੀਂ ਹੋਣਾ ਚਾਹੀਦਾ ਕਿਉਂਕਿ ਸਭ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕਰਦੇ ਹਨ। ਇਸ ਮਗਰੋਂ ਪ੍ਰਿੰਸ ਹੈਰੀ ਨੇ ਸਟੇਜ 'ਤੇ ਆ ਕੇ ਫੌਜੀਆਂ ਦੀ ਬਹਾਦਰੀ ਦੀਆਂ ਸਿਫਤਾਂ ਕਰਦਿਆਂ ਕਿਹਾ ਕਿ ਉਹ ਸਾਰੀ ਦੁਨੀਆਂ ਨੂੰ ਫੌਜ ਦੀ ਵਰਦੀ ਪਾਉਣ ਵਾਲਿਆਂ ਦੇ ਜਜ਼ਬੇ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ।
ਇਸ ਮੌਕੇ ਮਾਈਕ ਮੇਅਰਜ਼ (ਕੈਨੇਡੀਅਨ ਕਮੇਡੀਅਨ) ਨੇ ਕਿਹਾ ਕਿ ਇਸ ਵਾਰ ਜੋ ਖੇਡਾਂ ਸਾਡੇ ਫੌਜੀ ਖੇਡਣਗੇ, ਉਸ ਵਰਗੀਆਂ ਪਹਿਲਾਂ ਕਿਸੇ ਨੇ ਵੀ ਨਹੀਂ ਦੇਖੀਆਂ ਹੋਣਗੀਆਂ। ਪ੍ਰਿੰਸ ਹੈਰੀ ਨੇ ਕਿਹਾ ਕਿ ਉਹ ਇਨ੍ਹਾਂ ਖੇਡਾਂ ਲਈ ਬਹੁਤ ਉਤਸ਼ਾਹਿਤ ਹਨ ਅਤੇ ਉਨ੍ਹਾਂ ਸਭ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।