• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਇਰਾਨ ਨੇ ਵੀ ਅਮਰੀਕਾ ਖਿਲਾਫ ਚੁੱਕਿਆ ਝੰਡਾ।

  

Share
   ਈਰਾਨ ਨੇ ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਮੱਧਮ ਦੂਰੀ ਦੀ ਇਕ ਨਵੀਂ ਮਿਸਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਈਰਾਨੀ ਸਰਕਾਰੀ ਟੀ.ਵੀ. ‘ਤੇ ਇਸ ਮਿਸਾਈਲ ਦੇ ਪ੍ਰੀਖਣ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। ਇਸ ਤੋਂ ਪਹਿਲਾ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਬੀਤੇ ਦਿਨ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਤੇ ਫਰਾਂਸ ਦੀਆਂ ਆਲੋਚਨਾਵਾਂ ਦੇ ਬਾਵਜੂਦ ਆਪਣੀ ਬੈਲਿਸਟਿਕ ਮਿਸਾਈਲ ਸਮਰਥਾਵਾਂ ਨੂੰ ਵਧਾਏਗਾ।ਉਨ੍ਹਾਂ ਕਿਹਾ ਕਿ ਮਿਸਾਈਲ ਨੇ ਸਫਲਤਾਪੂਰਵਕ ਆਪਣੇ ਟੀਚੇ ਨੂੰ ਤਬਾਹ ਕਰ ਦਿੱਤਾ। ਇਸ ਤੋਂ ਪਹਿਲਾਂ ਈਰਾਨ ਦੀ ਸਮੁੰਦਰੀ ਫੌਜ ਨੇ ਖਾੜੀ ‘ਚ ਫੌਜੀ ਅਭਿਆਸ ਦੌਰਾਨ ਨਸਰ ਅਤੇ ਦੇਹਲਾਵਿਯਹ ਮਿਸਾਈਲਾਂ ਦੇ ਨਵੇਂ ਵਰਜਨ ਦਾ ਪ੍ਰੀਖਣ ਕੀਤਾ ਸੀ। ਉਦੋਂ ਰੱਖਿਆ ਮੰਤਰੀ ਹੁਸੈਨ ਦੇਹਗਾਨ ਨੇ ਕਿਹਾ ਕਿ ਦੇਸ਼ ਦੇ ਦੱਖਣੀ ਜਲ ‘ਚ 95 ਸਮੁੰਦਰੀ ਫੌਜਾਂ ਜੰਗੀ ਅਭਿਆਸ ‘ਵੇਲਯਾਤ’ ਦੌਰਾਨ ਸਮੁੰਦਰੀ ਫੌਜ ਦੀ ਨਵੀਂ ਕਰੂਜ਼ ਮਿਸਾਈਲ ਨਸਰ ਦਾ ਪ੍ਰੀਖਣ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਅਮਰੀਕਾ ਹਮੇਸ਼ਾਂ ਇਰਾਨ ਦੇ ਵਿਰੁੱਧ ਰਿਹਾ ਹੈ ਤੇ ਇਰਾਨ ‘ਤੇ ਕਈ ਕੌਮਾਂਤਰੀ ਪਾਬੰਦੀਆਂ ਵੀ ਅਮਰੀਕਾ ਨੇ ਲਗਾਈਆਂ ਹਨ। ਇਰਾਨ ਅਮਰੀਕਾ ਵਿਰੋਧੀ ਦੇਸ਼ਾਂ ਨਾਲ ਆਪਣੇ ਰਿਸ਼ਤੇ ਵਧਾ ਰਿਹਾ ਹੈ।