• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕੋਰੀਆ ਦੀ ਧਮਕੀ ਦਾ ਅਮਰੀਕਾ ਨੇ ਦਿੱਤਾ ਜਵਾਬ।

  

Share
   ਅਮਰੀਕਾ ਨੇ ਨਾਰਥ ਕੋਰੀਆ ਦੇ ਉੱਥੋਂ ਇੱਕ ਵਾਰ ਫਿਰ ਜੰਗੀ ਜਹਾਜ਼ ਉਡਾ ਕੇ ਆਪਣੀ ਤਾਕਤ ਵਿਖਾਈ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਕਿਸੇ ਵੀ ਚੁਣੌਤੀ ਦੇ ਟਾਕਰੇ ਲਈ ਸਾਡੇ ਕੋਲ ਕਈ ਕਈ ਔਪਸ਼ਨ ਹਨ। ਇਸ ਤੋਂ ਪਹਿਲਾਂ ਅਮਰੀਕਾ ਨੇ 18 ਸਤੰਬਰ ਨੂੰ ਉੱਤਰੀ ਕੋਰੀਆ ਉੱਤੋਂ ਜੰਗੀ ਜਹਾਜ਼ ਉਡਾਏ ਸਨ। 15 ਸਤੰਬਰ ਨੂੰ ਨਾਰਥ ਕੋਰੀਆ ਨੇ ਜਾਪਾਨ ਵੱਲੋਂ ਇੰਟਰਕਾਨਟੀਨੈਂਟਲ ਬੈਲਿਸਿਟਕ ਮਿਸਾਈਲ ਨਾਲ ਹਮਲਾ ਕੀਤਾ ਸੀ ਤੇ 3 ਸਤੰਬਰ ਨੂੰ ਨਾਰਥ ਕੋਰੀਆ ਨੇ ਹਾਈਡ੍ਰੋਜਨ ਬੰਬ ਦਾ ਟੈਸਟ ਕੀਤਾ ਹੈ। ਇਸ ਨੂੰ ਲੈ ਕੇ ਕੋਰਿਆਈ ਟਾਪੂ ‘ਚ ਤਣਾਅ ਵਾਲੇ ਹਾਲਾਤ ਹਨ।

ਅਮਰੀਕੀ ਨਿਊਜ਼ ਏਜੰਸੀ ਮੁਤਾਬਕ ਅਮਰੀਕੀ ਡਿਫੈਂਸ ਡਿਪਾਰਟਮੈਂਟ (ਪੈਂਟਾਗਨ) ਦੀ ਸਪੋਕਸਪਰਸਨ ਟਾਨਾ ਵਾਈਟ ਨੇ ਕਿਹਾ, “ਇਸ ਮਿਸ਼ਨ ਦਾ ਮਕਸਦ ਇਹ ਵਿਖਾਉਣਾ ਹੈ ਕਿ ਪ੍ਰੈਜ਼ੀਡੈਂਟ (ਟਰੰਪ) ਕੋਲ ਕਿਸੇ ਵੀ ਖਤਰੇ ਦੇ ਟਾਕਰੇ ਲਈ ਕਈ ਔਪਸ਼ਨ ਹਨ। ਵਾਈਟ ਹਾਊਸ ਨੇ ਇਹ ਵੀ ਦੱਸਿਆ ਕਿ ਅਮਰੀਕੀ ਏਅਰਫੋਰਸ ਦੇ ਬੀ-1ਬੀ ਲਾਂਸਰ ਜੰਗੀ ਜਹਾਜ਼ ਨੇ ਗੁਆਮ ਤੋਂ ਉਡਾਣ ਭਰੀ ਸੀ। ਸਾਡੇ ਜੰਗੀ ਜਹਾਜ਼ਾਂ ਕੋਲ ਜਾਪਾਨ ਦੇ ਐਫ-15ਸੀ ਈਗਲ ਫਾਇਟਰ ਪਲੇਨ ਵੀ ਸਨ।”

ਉੱਤਰੀ ਕੋਰੀਆ ਦੇ ਹਥਿਆਰਾਂ ਦੇ ਪ੍ਰੋਗਰਾਮ ਨਾਲ ਏਸ਼ੀਆ-ਪੈਸਿਫਿਕ ਨੂੰ ਹੀ ਨਹੀਂ ਪੂਰੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਖਤਰਾ ਹੈ। ਅਸੀਂ ਸਿਰਫ ਅਮਰੀਕੀ ਧਰਤੀ ਹੀ ਨਹੀਂ ਆਪਣੇ ਸਾਥੀਆਂ ਦੀ ਰੱਖਿਆ ਕਰਨ ਲਈ ਵੀ ਤਿਆਰ ਹਾਂ। ਪਿੱਛੇ ਜਿਹੇ ਯੂਐਨ ‘ਚ ਅਮਰੀਕੀ ਅੰਬੈਸਡਰ ਨਿੱਕੀ ਹੈਲੀ ਨੇ ਕਿਹਾ ਸੀ ਕਿ ਜੇਕਰ ਨਾਰਥ ਕੋਰੀਆ ਨੇ ਆਪਣਾ ਨਿਊਕਲੀਅਰ ਪ੍ਰੋਗਰਾਮ ਬੰਦ ਨਹੀਂ ਕਰਦਾ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। ਫਿਲਹਾਲ ਸਾਊਥ ਕੋਰੀਆ ‘ਚ 28,500 ਅਮਰੀਕੀ ਸੈਨਿਕ ਹਨ। ਯੂ.ਐਸ. ਦੇ ਨੈਸ਼ਨਲ ਸਿਕਿਊਰਿਟੀ ਐਡਵਾਈਜ਼ਰ ਐਚ.ਆਰ. ਮੈਕਮਾਸਟਰ ਵੀ ਕਹਿ ਚੁੱਕੇ ਹਨ ਕਿ ਨਾਰਥ ਕੋਰੀਆ ‘ਤੇ ਲਾਏ ਉਸ ਦੇ ਪਰਮਾਣੂ ਪ੍ਰੋਜੈਕਟ ਨੂੰ ਰੋਕਣ ‘ਚ ਨਾਕਾਮ ਰਹਿੰਦੇ ਹਨ ਤਾਂ ਸਾਨੂੰ ਵੀ ਸਾਰੇ ਆਪਸ਼ਨਾਂ ਲਈ ਤਿਆਰ ਰਹਿਣਾ ਚਾਹੀਦਾ ਹੈ।

ਸਾਊਥ ਕੋਰੀਆ ਦੀ ਡਿਫੈਂਸ ਮਿਨਿਸਟਰੀ ਨੇ ਦੱਸਿਆ ਕਿ ਨਾਰਥ ਦੀ ਮਿਸਾਈਲ ਨੇ 3700 ਕਿਲੋਮੀਟਰ ਸਫਰ ਕੀਤਾ ਤੇ ਉਹ 770 ਕਿਲੋਮੀਟਰ ਉੱਚੀ ਸੀ। ਨਾਰਥ ਕੋਰੀਆ ਨੇ ਕੰਫਰਮ ਕੀਤਾ ਸੀ ਕਿ ਜਾਪਾਨ ‘ਤੇ ਚਲਾਈ ਮਿਸਾਇਲ ਹਵਾਸੋਂਗ-12 ਸੀ। ਇਸੇ ਮਿਸਾਈਲ ਨੂੰ ਉਸ ਨੇ 29 ਅਗਸਤ ਨੂੰ ਵੀ ਚਲਾਇਆ ਸੀ। ਨਾਰਥ ਕੋਰੀਆ ਦੀ ਖਬਰਾਂ ਦੀ ਏਜੰਸੀ ਕੇ.ਸੀ.ਐਨ.ਏ. ਨੇ ਕਿਮ ਦੇ ਹਵਾਲੇ ਤੋਂ ਖਬਰ ਚਲਾਈ ਹੈ, “ਦੁਨੀਆ ਦੇਖ ਲਵੇ ਕਿ ਇੰਨੀਆਂ ਪਾਬੰਦੀਆਂ ਦੇ ਬਾਵਜੂਦ ਅਸੀਂ ਆਪਣਾ ਮਕਸਦ ਪੂਰਾ ਕਰਾਂਗੇ। ਸਾਡਾ ਆਖਰੀ ਮਕਸਦ ਅਮਰੀਕੀ ਫੌਜ ਜਿੰਨੀ ਤਾਕਤ ਹਾਸਲ ਕਰਨਾ ਹੈ ਤਾਂ ਜੋ ਉਹ ਸਾਡੇ ‘ਤੇ ਅਟੈਕ ਦੀ ਹਿੰਮਤ ਨਾ ਕਰ ਸਕੇ।” ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ ਦੇ ਜੋਸੇਫ ਡੈਂਪਸੀ ਨੇ ਦੱਸਿਆ ਕਿ ਨਾਰਥ ਦੀ ਇਸ ਮਿਸਾਇਲ ਨੇ ਹੁਣ ਤੱਕ ਦੀ ਸਭ ਤੋਂ ਵੱਧ ਦੂਰੀ ਤੈਅ ਕੀਤੀ ਹੈ।