• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਭਾਰਤ 62 ਹਜ਼ਾਰ ਰੋਹਿੰਗੀ ਪਰਿਵਾਰਾਂ ‘ਚ ਵੰਡੇਗਾ ਭੋਜਨ

BULLAND TV BULLAND TV BULLAND TV BULLAND TV
  

Share
   ਰੋਹਿੰਗਯਾ ਮੁਸਲਿਮ ਸ਼ਰਨਾਰਥੀਆਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਰੈੱਡ ਕਰਾਸ ਦਾ ਟਰੱਕ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਬੰਗਲਾ ਦੇਸ਼ ਦੇ ਬੰਦਰਬਨ ਪਹਾੜੀ ਜ਼ਿਲੇ ਵਿਚ ਹਾਦਸਾ ਪੇਸ਼ ਆ ਗਿਆ ਸੀ। ਪੁਲਿਸ ਮੁਤਾਬਕ ਟਰੱਕ ਵਿੱਚ ਸਵਾਰ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 5 ਲੋਕ ਜ਼ਖਮੀ ਹੋ ਗਏ ਸਨ। ਪਰ ਭਾਰਤ ਰੋਹਿੰਗਯਾ ਸ਼ਰਨਾਰਥੀਆਂ ਲਈ ਰਾਹਤ ਸਮੱਗਰੀ ਦੀ ਇਕ ਨਵੀਂ ਖੇਪ ਬੰਗਲਾਦੇਸ਼ ਭੇਜ ਰਿਹਾ ਹੈ।ਨੇਵੀ ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਂਧਰ ਪ੍ਰਦੇਸ਼ ਦੇ ਕਾਕੀਨਾਡਾ ਬੰਦਰਗਾਹ ‘ਚ ਨੇਵੀ ਫੌਜ ਦੇ ਜਹਾਜ਼ ਆਈ.ਐੱਮ.ਐੱਸ. ਘੜਿਆਲ ‘ਤੇ ਕਰੀਬ 700 ਟਨ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ, ਤਾਂਕਿ ਇਸ ਨੂੰ ਬੰਦਗਾਲਦੇਸ਼ ਦੇ ਚਟਵਾਲ ਲਿਆਂਦਾ ਜਾ ਸਕੇ। ਸ਼ਰਨਾਰਥੀਆਂ ਨੂੰ ਵੰਡੀ ਜਾਣ ਵਾਲੀ ਇਸ ਰਾਹਤ ਸਮੱਗਰੀ ਨੂੰ ਪਾਰਿਵਾਰਕ ਪੈਕਟਾਂ ‘ਚ ਭਰਿਆ ਜਾ ਰਿਹਾ ਹੈ। ਇਨ੍ਹਾਂ ‘ਚ ਭੋਜਨ ਸਮੱਗਰੀ, ਕੱਪੜੇ ਅਤੇ ਮੱਛਰਦਾਨੀ ਸਣੇ ਕਈ ਹੋਰ ਸਾਮਾਨ ਹਨ।ਇਨ੍ਹਾਂ ਸਮੱਗਰੀਆਂ ਨੂੰ ਕਰੀਬ 62 ਹਜ਼ਾਰ ਪਾਰਿਵਾਰਾਂ ‘ਚ ਵੰਡੇ ਜਾਣ ਦੀ ਸੰਭਾਵਨਾ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਹਵਾਈ ਫੌਜ ਦਾ ਇਕ ਹੇਵੀਵੇਟ ਟਰਾਂਸਪੋਰਟ ਹਵਾਈ ਜਹਾਜ਼ ਬੰਗਲਾਦੇਸ਼ ‘ਚ ਰੋਹਿੰਗਿਆ ਸ਼ਰਨਾਰਥੀਆਂ ਲਈ ਕਰੀਬ 55 ਟਨ ਰਾਹਤ ਸਮੱਗਰੀ ਲੇ ਕੇ ਗਿਆ ਹੈ। ਉਥੇ ਹੀ ਬੰਗਲਾਦੇਸ਼ ਨੇ ਕਿਹਾ ਕਿ ਮਿਆਂਮਾਰ ‘ਚ ਰੋਹਿੰਗਿਆ ਸ਼ਰਨਾਰਥੀਆਂ ਦੇ ਆਉਣ ਦਾ ਸਿਲਸਿਲਾ ਰੁੱਕ ਗਿਆ ਹੈ।ਕੁਝ ਹਫਤੇ ਦੇ ਅੰਦਰ ਕਰੀਬ ਚਾਰ ਸੌ ਤੀਹ ਹਜ਼ਾਰ ਸ਼ਰਨਾਰਥੀ ਬੰਗਲਾਦੇਸ਼ ‘ਚ ਦਾਖਲ ਹੋ ਚੁੱਕੇ ਹਨ। ਬੰਗਲਾਦੇਸ਼ ਸਰਹੱਦ ਸੁਰੱਖਿਆ ਗਾਰਡ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ‘ਚ ਉਨ੍ਹਾਂ ਨੇ ਨਾਫ ਨਦੀ ਜਾਂ ਬੰਗਾਲ ਦੀ ਖਾੜੀ ‘ਚ ਰੋਹਿੰਗਯਾ ਲੋਕਾਂ ਨੂੰ ਲਿਆਉਂਦੇ ਹੋਏ ਕਿਸੇ ਕਿਸ਼ਤੀ ਨੂੰ ਨਹੀਂ ਦੇਖਿਆ ਹੈ।