• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਅੱਜ ਸੀਰੀਜ਼ ਜਿੱਤਣ ਲਈ ਮੈਦਾਨ ‘ਚ ਉਤਰੇਗੀ ਟੀਮ ਇੰਡੀਆ

BULLAND TV BULLAND TV BULLAND TV
  

Share
  ਭਾਰਤ ਲਗਾਤਾਰ 2 ਮੈਚ ਜਿੱਤ ਕੇ 5 ਮੈਚਾਂ ਦੀ ਸੀਰੀਜ਼ ‘ਚ ਆਸਟ੍ਰੇਲੀਆ ਤੋਂ 2-0 ਤੋਂ ਅਗੇ ਹੈ। ਜਿਥੇ ਆਪਣੀ ਜਿੱਤ ਵਾਲੀ ਰੀਤ ਜਾਰੀ ਰੱਖਣ ਲਈ ਅੱਜ ਇੰਡੀਆ ਦੀ ਟੀਮ ਮੈਦਾਨ ‘ਚ ਉਤਰੇਗੀ ਉਥੇ ਹੀ ਆਸਟ੍ਰੇਲੀਆ ਇਸ ਸੀਰੀਜ਼ ‘ਚ ਵਾਪਸੀ ਕਰਨ ਲਈ ਆਪਣਾ ਪੂਰਾ ਜ਼ੋਰ ਲਗਾਏਗੀ। ਅੱਜ ਇੰਦੌਰ ਵਿਖੇ ਇਸ ਸੀਰੀਜ਼ ਦਾ ਤੀਸਰਾ ਮੈਚ ਭਾਰਤ ਤੇ ਆਸਟ੍ਰੇਲੀਆ ਵਿਚ ਭਾਰਤੀ ਸਮੇਂ ਅਨੁਸਾਰ 1.30PM ਵਜੇ ਸ਼ੁਰੂ ਹੋਵੇਗਾ।ਵਿਰਾਟ ਕੋਹਲੀ ਕਪਤਾਨ ਵਜੋਂ 2000 ਦੌੜਾਂ ਬਣਾਉਣ ਤੋਂ ਬਸ 41 ਦੌੜਾਂ ਦੂਰ ਹੈ। ਵਿਰਾਟ ਨੇ 34 ਪਾਰੀਆਂ ਵਿਚ 1959 ਦੌੜਾਂ ਬਣਾਈਆਂ ਹਨ ਅਤੇ ਵਿਰਾਟ ਕੋਲ ਹਜੇ ਵੀ 6 ਪਾਰੀਆਂ ਬਾਕੀ ਹਨ ਏ. ਬੀ. ਡਿਵਿਲਿਅਰਜ਼ ਦੇ ਕਪਤਾਨ ਵਜੋਂ ਬਣਾਏ 2000 ਦੌੜਾਂ ਦਾ ਰਿਕਾਰਡ ਤੋੜਨ ਲਈ। ਭਾਰਤ ਹੁਣ ਤਕ ਆਪਣੇ 4 ਦੇ 4 ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਜਿੱਤਦਾ ਆਇਆ ਹੈ। ਇਹਨਾਂ ਵਿਚੋਂ 2 ਮੈਚ ਇੰਗਲੈਂਡ ਵਿਰੁੱਧ ਜਿਤੇ ਹਨ ਤੇ ਇਕ-ਇਕ ਮੈਚ ਵੈਸਟ ਇੰਡੀਜ਼ ਅਤੇ ਦੱਖਣੀ ਅਫ਼ਰੀਕਾ ਵਿਰੁੱਧ ਜਿਤੇ ਹਨ।ਇੰਡੀਆ ਨੇ ਆਪਣਾ ਪਹਿਲਾ ਮੈਚ ਆਸਟ੍ਰੇਲੀਆ ਵਿਰੋਧ 26 ਦੌੜਾਂ ਨਾਲ ਜਿਤਿਆ ਸੀ ਤੇ ਦੂਸਰਾ ਮੈਚ 50 ਦੌੜਾਂ ਨਾਲ। ਸੰਭਾਵੀ ਟੀਮ ਇੰਡੀਆ: ਅਜਿੰਕਿਆ ਰਹਾਣੇ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਮਨੀਸ਼ ਪਾਂਡੇ, ਕੇਦਾਰ ਜਾਧਵ, ਐਮ ਐਸ ਧੋਨੀ(ਵਿਕੇਟ ਕੀਪਰ), ਹਰਦਿਕ ਪੰਡਿਆ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਜਸਪ੍ਰਿਤ ਬੁਮਰਾਹ, ਯੂਜਵਿੰਦਰ ਚਹਿਲ।ਸੰਭਾਵੀ ਟੀਮ ਆਸਟ੍ਰੇਲੀਆ: ਡੇਵਿਡ ਵਾਰਨਰ, ਅਰੋਨ ਫਿੰਚ, ਸਟੀਵਨ ਸਮਿਥ (ਕਪਤਾਨ), ਟ੍ਰੈਵਿਸ ਹੈਡ, ਗਲੇਨ ਮੈਕਸਵੈਲ, ਮਾਰਕਸ ਸਟੋਨੀਜ਼, ਮੈਥਿਊ ਵੇਡ / ਪੀਟਰ ਹੈਂਡਕਾਮ (ਵਿਕੇਟ ਕੀਪਰ), ਐਸ਼ਟਨ ਅਗਰ, ਪੈਟ ਕਮਿੰਸ, ਨਾਥਨ ਕੋਲਟਰ ਨਾਈਲ, ਕੇਨ ਰਿਚਰਡਸਨ। ਲਗਾਤਾਰ 2 ਮੈਚ ਆਸਟ੍ਰੇਲੀਆ ਵਿਰੋਧ ਜਿੱਤਣ ਮਗਰੋਂ ਭਾਰਤੀ ਟੀਮ ਦੇ ਹੋਂਸਲੇ ਬੁਲੰਦ ਹਨ, ਤੇ ਦੂਸਰੇ ਪਾਸੇ ਆਸਟ੍ਰੇਲੀਆ ਸੀਰੀਜ਼ ਵਿਚ ਵਾਪਸ ਆਉਣ ਲਈ ਆਪਣਾ ਪੂਰਾ ਜ਼ੋਰ ਲਵੇਗੀ।