• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਮੋਹਾਲੀ ‘ਚ ਸੀਨੀਅਰ ਪੱਤਰਕਾਰ ਤੇ ਉਸ ਦੀ ਮਾਤਾ ਦਾ ਬੇਰਹਿਮੀ ਨਾਲ ਕਤਲ

BULLAND TV BULLAND TV BULLAND TV BULLAND TV
  

Share
  ਮੋਹਾਲੀ : ਪੰਜਾਬ ਦੇ ਮੋਹਾਲੀ ‘ਚ ਸੀਨੀਅਰ ਪੱਤਰਕਾਰ ਕੇ.ਜੇ ਸਿੰਘ ਤੇ ਉਸਦੀ ਮਾਂ ਗੁਰਚਰਨ ਕੌਰ ਦਾ ਅੱਜ ਦੁਪਹਿਰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ਦੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਸਥਿਤ ਰਿਹਾਇਸ਼ ‘ਤੇ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਦੀਆ ਲਾਸ਼ਾਂ ਉਹਨਾਂ ਦੇ ਘਰ ਮੋਹਾਲੀ ਸਥਿਤ ਫੇਸ-3, ਬੀ-2 ‘ਚ ਮਿਲੀਆਂ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਕੇ.ਜੇ. ਸਿੰਘ ਮੁਹਾਲੀ ਦੇ ਫੇਸ 3ਬੀ.2. ਵਿਚ ਆਪਣੀ ਮਾਤਾ ਨਾਲ ਰਹਿੰਦੇ ਸਨ ਤੇ ਉਹ ਇੰਡੀਅਨ ਐਕਸਪ੍ਰੈੱਸ ਤੇ ਟਾਈਮਜ਼ ਆਫ਼ ਇੰਡੀਆ ਲਈ ਕੰਮ ਕਰ ਚੁੱਕੇ ਹਨ। ਕੇ. ਜੇ. ਸਿੰਘ ਦੀ ਉਮਰ 60 ਸਾਲ ਦੇ ਕਰੀਬ ਸੀ ਅਤੇ ਮਾਂ ਦੀ ਉਮਰ 89 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਹੁਣ ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ।ਹਾਲ ਦੇ ਦਿਨਾਂ ‘ਚ ਪੱਤਰਕਾਰਾਂ ‘ਤੇ ਲਗਾਤਾਰ ਹਮਲੇ ਵਧੇ ਹਨ ਅਤੇ ਉਹਨਾਂ ਦੇ ਕਤਲ ਕੀਤੇ ਗਏ ਹਨ। ਵਿਦੇਸ਼ਾਂ ਵਿਚ ਇਸ ਤਰ੍ਹਾਂ ਦੇ ਕਾਫ਼ੀ ਮਾਮਲੇ ਸਾਹਮਣੇ ਆ ਚੁੱਕੇ ਹਨ। ਪਹਿਲਾਂ ਵੀ ਪ੍ਰਸਿੱਧ ਕੰਨੜ ਪੱਤਰਕਾਰ ਅਤੇ ਲੰਕਾਸ਼ ਮੈਗਜ਼ੀਨ ਦੀ ਸੰਪਾਦਕ ਗੌਰੀ ਲੰਕੇਸ਼ ਨੂੰ ਬੈਂਗਲੁਰੂ ‘ਚ ਉਨ੍ਹਾਂ ਦੇ ਘਰ ਬਾਹਰ ਗੋਲੀ ਮਾਰ ਦਿੱਤੀ ਗਈ।ਕੱਟੜਵਾਦ ਸਿਆਸਤ ਖਿਲਾਫ਼ ਖੁੱਲ੍ਹ ਕੇ ਵਿਚਾਰ ਰੱਖਣ ਵਾਲੀ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦਾ ਬੈਂਗਲੁਰੂ ‘ਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਮੁਤਾਬਕ ਜਿੱਥੇ ਇਹ ਘਟਨਾ ਵਾਪਰੀ ਉੱਥੋਂ ਦੇ ਨਜ਼ਦੀਕੀ ਸਾਰੇ ਸੀ.ਸੀ.ਟੀ.ਵੀ. ਫੁਟੇਜ ਨੂੰ ਪੁਲਿਸ ਨੇ ਹਾਸਲ ਕਰ ਲਿਆ ਸੀ।ਜਿਨ੍ਹਾਂ ‘ਚ ਸ਼ੱਕੀ ਹਤਿਆਰੇ ਦਿਖਾਈ ਦੇ ਰਹੇ ਸਨ।ਦਿਨੋ ਦਿਨ ਵੱਧ ਰਹੇ ਇਨ੍ਹਾਂ ਕਤਲਾਂ ਤੋਂ ਬਸ ਇਹ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਚੋਰਾਂ ਨੂੰ ਕੋਈ ਡਰ ਨਹੀਂ ਰਿਹਾ ਉਹ ਭਲਾ ਭਾਰਤ ਦਾ ਕੋਈ ਵੀ ਕੋਨਾ ਕਿਉਂ ਨਾ ਹੋਵੇ। ਪੱਤਰਕਾਰਾਂ ਵਿਚ ਵੀ ਕਾਫ਼ੀ ਸਮੇਂ ਤੋਂ ਮੰਗ ਉਠ ਰਹੀ ਹੈ ਕਿ ਸਰਕਾਰ ਨੂੰ ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਠੋਸ ਕਦਮ ਉਠਾਉਣਾ ਚਾਹੀਦਾ ਹੈ।