• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਵਿਸ਼ਵ ‘ਚੋਂ ਇੱਕ ਸਾਲ ਅੰਦਰ 460 ਐਟਮੀ ਹਥਿਆਰ ਹੋਏ ਖ਼ਤਮ, ਇਨ੍ਹਾਂ ਦੇਸ਼ਾਂ ‘ਚ ਵਧ ਰਹੀ ਹੋੜ

  

Share
  ਸਟਾਕਹੋਮ (ਸਵੀਡਨ) : ਨਿਊਕਲੀਅਰ ਵੈਪਨਜ਼ ਦੇ ਮਾਮਲੇ ਵਿਚ ਚੰਗੀ ਖ਼ਬਰ ਸਾਹਮਣੇ ਆਈ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ) ਦੀ ਵੀਰਵਾਰ ਨੂੰ ਜਾਰੀ ਕੀਤੀ ਗਈ ਈਅਰ ਬੁੱਕ ਦੇ ਮੁਤਾਬਕ ਦੁਨੀਆ ਵਿਚ ਐਟਮੀ ਹਥਿਆਰਾਂ ਦੀ ਗਿਣਤੀ ਘਟ ਰਹੀ ਹੈ। ਪਿਛਲੇ ਇੱਕ ਸਾਲ ਵਿਚ ਦੁਨੀਆ ਦੇ ਕਰੀਬ 460 ਐਟਮੀ ਹਥਿਆਰ ਘੱਟ ਹੋ ਗਏ। ਹਾਲਾਂਕਿ ਏਸ਼ੀਆ ਵਿਚ ਐਟਮੀ ਹਥਿਆਰਾਂ ਦੀ ਹੋੜ ਵਧਣਾ ਚਿੰਤਾ ਦੀ ਗੱਲ ਰਿਪੋਰਟ ਦੇ ਮੁਤਾਬਕ ਏਸ਼ੀਆ ਵਿਚ ਵਿਵਾਦਾਂ ਦੀ ਵਜ੍ਹਾ ਨਾਲ ਚੀਨ, ਭਾਰਤ, ਪਾਕਿਸਤਾਨ ਅਤੇ ਨਾਰਥ ਕੋਰੀਆ ਆਪਣੇ ਐਟਮੀ ਹਥਿਆਰਾਂ ਦਾ ਜ਼ਖ਼ੀਰਾ ਵਧਾ ਰਹੇ ਹਨ। ਭਾਰਤ ਦਾ ਚੀਨ ਅਤੇ ਪਾਕਿਸਤਾਨ ਨਾਲ ਵਿਵਾਦ ਚੱਲ ਰਿਹਾ ਹੈ, ਜਦੋਂ ਕਿ ਨਾਰਥ ਕੋਰੀਆ ਦੀ ਅਮਰੀਕਾ ਅਤੇ ਸਾਊਕ ਕੋਰੀਆ ਦੇ ਨਾਲ ਤਣਾਤਣੀ ਚੱਲ ਰਹੀ ਹੈ।ਨਾਰਥ ਕੋਰੀਆ ਐਟਮੀ ਸੰਕਟ ਦੇ ਵਿਚਕਾਰ 51 ਦੇਸ਼ਾਂ ਨੇ ਨਿਊਕਲੀਅਰ ਵੈਪਨਜ਼ ਨੂੰ ਗ਼ੈਰ ਕਾਨੂੰਨੀ ਐਲਾਨ ਕਰਨ ਦੇ ਲਈ ਨਵੀਂ ਟ੍ਰੀਟੀ ‘ਤੇ ਯੂਐੱਨ ਜਨਰਲ ਅਸੈਂਬਲੀ ਦੇ ਦੌਰਾਨ ਬੁੱਧਵਾਰ ਨੂੰ ਦਸਤਖਤ ਕੀਤੇ। ਜੁਲਾਈ ਵਿਚ ਆਸਟ੍ਰੇਲੀਆ, ਬ੍ਰਾਜ਼ੀਲ, ਮੈਕਸੀਕੋ, ਦੱਖਣ ਅਫ਼ਰੀਕਾ ਅਤੇ ਨਿਊਜ਼ੀਲੈਂਡ ਦੀ ਲੀਡਰਸ਼ਿਪ ਵਿਚ 122 ਦੇਸ਼ਾਂ ਨੇ ਇਸ ਟ੍ਰੀਟੀ ਨੂੰ ਮਨਜ਼ੂਰੀ ਦਿੱਤੀ ਸੀ। ਪ੍ਰਮਾਣੂ ਹਥਿਆਰ ਵਾਲੇ ਨੌਂ ਦੇਸ਼ ਅਮਰੀਕਾ, ਰੂਸ, ਬ੍ਰਿਟੇਨ, ਚੀਨ, ਫਰਾਂਸ, ਭਾਰਤ, ਪਾਕਿਸਤਾਨ, ਉੱਤਰ ਕੋਰੀਆ ਅਤੇ ਇਜ਼ਰਾਈਲ ਇਸ ਵਿਚ ਸ਼ਾਮਲ ਨਹੀਂ ਹੋਏ ਹਨ। ਇਹ ਸਾਰੇ ਇਸ ਟ੍ਰੀਟੀ ਦੇ ਵਿਰੋਧ ਵਿਚ ਹਨ।ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ) ਦੇ ਪ੍ਰਮਾਣੂ ਹਥਿਆਰ ਪ੍ਰੋਜੈਕਟ ਦੇ ਮੁਖੀ ਸ਼ੈਨਨ ਕਿਲੇ ਨੇ ਕਿਹਾ ਕਿ ਨਿਊਕਲੀਅਰ ਪ੍ਰੋਲਿਫਿਰੇਸ਼ਨ (ਪ੍ਰਮਾਣੂ ਅਪਰਸਾਰ) ਦੇ ਖੇਤਰ ਵਿਚ ਹਾਲ ਹੀ ਵਿਚ ਉਠਾਏ ਗਏ ਕਦਮ ਉਤਸ਼ਾਹ ਜਨਕ ਹਨ। ਰਿਪੋਰਟ ਮੁਤਾਬਕ ਅਮਰੀਕਾ, ਰੂਸ, ਬ੍ਰਿਟੇਨ, ਚੀਨ, ਭਾਰਤ, ਪਾਕਿ ਸਮੇਤ 9 ਦੇਸ਼ਾਂ ਦੇ ਕੋਲ 14935 ਪ੍ਰਮਾਣੂ ਹਥਿਆਰ ਹਨ।ਸਿਪਰੀ ਦੇ ਮੁਤਾਬਕ ਦੁਨੀਆ ਵਿਚ ਸਭ ਤੋਂ ਜ਼ਿਆਦਾ ਐਟਮੀ ਹਥਿਆਰ ਰੂਸ ਦੇ ਕੋਲ ਹਨ। ਉਸ ਦੇ ਕੋਲ ਕਰੀਬ 7 ਹਜ਼ਾਰ ਹਥਿਆਰ ਹਨ। ਅਮਰੀਕਾ ਇਸ ਮਾਮਲੇ ਵਿਚ ਦੂਜੇ ਨੰਬਰ ‘ਤੇ ਹਨ। ਏਸ਼ੀਆ ਵਿਚ ਸਭ ਤੋਂ ਜ਼ਿਆਦਾ ਪ੍ਰਮਾਣੂ ਹਥਿਆਰ ਚੀਨ ਦੇ ਕੋਲ ਹਨ। ਪਿਛਲੇ 9 ਦੇਸ਼ਾਂ ਦੇ ਕੋਲ 15395 ਪ੍ਰਮਾਣੂ ਹਥਿਆਰ ਹਨ। ਰੂਸ ਕੋਲ 7000, ਅਮਰੀਕਾ ਕੋਲ 6800, ਫਰਾਂਸ ਕੋਲ 300, ਚੀਨ 270, ਬ੍ਰਿਟੇਨ 215, ਪਾਕਿਸਤਾਨ 130-40, ਭਾਰਤ 120-30, ਇਜ਼ਰਾਈਲ 80, ਨਾਰਥ ਕੋਰੀਆ ਦੇ 10-20 ਐਟਮੀ ਹਥਿਆਰ ਹਨ।ਵੈਪਨਜ਼ ਇੰਪੋਰਟ ਵਿਚ ਭਾਰਤ ਦੁਨੀਆ ਵਿਚ ਸਭ ਤੋਂ ਅੱਵਲ ਹੈ। 2012-16 ਦੇ ਵਿਚਕਾਰ ਦੁਨੀਆ ਦੇ ਕੁੱਲ ਐਟਮੀ ਹਥਿਆਰ ਇੰਪੋਰਟ ਦਾ 13 ਫੀਸਦੀ ਭਾਰਤ ਨੇ ਕੀਤਾ। ਸਾਊਦੀ ਅਰਬ (8 ਫੀਸਦੀ) ਦੇ ਨਾਲ ਦੂਜੇ ਸਥਾਨ ‘ਤੇ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਆਮ ਤਰੀਕੇ ਨਾਲ ਐਟਮੀ ਹਥਿਆਰਾਂ ਦਾ ਜ਼ਖ਼ੀਰਾ ਵਧਾ ਰਿਹਾ ਹੈ।ਇਸ ਟ੍ਰੀਟੀ ਨੂੰ ਸੁਪੋਰਟ ਕਰਨ ਵਾਲੇ ਦੇਸ਼ਾਂ ਵਿਚ ਲਾਗੂ ਕਰਨ ਦੇ ਲਈ 50 ਗੈਰ ਰਸਮੀ ਮਨਜ਼ੂਰੀਆਂ ਦੀ ਜ਼ਰੂਰਤ ਹੈ। ਇਸ ਦੇ ਲਾਗੂ ਹੋਣ ‘ਤੇ ਇਨ੍ਹਾਂ ਦੇਸ਼ਾਂ ਵਿਚ ਕਿਸੇ ਵੀ ਹਾਲਤ ਵਿਚ ਪ੍ਰਮਾਣੂ ਐਟਮੀ ਨੂੰ ਡਿਵੈਲਪ ਕਰਨ, ਟੈਸਟ ਕਰਨ, ਬਣਾਉਣ, ਉਨ੍ਹਾਂ ਨੂੰ ਹਾਸਲ ਕਰਨ, ਆਪਣੇ ਕੋਲ ਰੱਖਣ ਜਾਂ ਜਮ੍ਹਾਂ ਕਰਨ ‘ਤੇ ਰੋਕ ਹੋਵੇਗੀ। ਬਾਅਦ ਵਿਚ ਦੂਜੇ ਦੇਸ਼ ਵੀ ਇਸ ਵਿਚ ਸ਼ਾਮਲ ਹੋ ਸਕਦੇ ਹਨ।