• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸਿੱਖ ਨੌਜਵਾਨ ਨੇ ਯੂ.ਕੇ. ਯੂਨੀਵਰਸਿਟੀ 'ਚ ਮਾਰੀ ਬਾਜ਼ੀ, ਕੀਤਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ

  

Share
  ਲੰਡਨ— ਇੰਗਲੈਂਡ 'ਚ ਸਿੱਖ ਨੌਜਵਾਨ ਨੇ ਯੂਨੀਵਰਿਸਟੀ 'ਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਜਸਪ੍ਰੀਤ ਸਿੰਘ ਨਾਂ ਦੇ ਸਿੱਖ ਨੌਜਵਾਨ ਨੇ 'ਬਰਮਿੰਘਮ ਸਿਟੀ ਯੂਨੀਵਰਸਿਟੀ' 'ਚ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਬਣ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਇਹ ਪਹਿਲੀ ਵਾਰ ਹੋਇਆ ਕਿ ਗੋਰਿਆਂ ਨੂੰ ਟੱਕਰ ਦੇਣ ਲਈ ਕੋਈ ਪੰਜਾਬੀ ਖੜ੍ਹਾ ਹੋਇਆ ਹੋਵੇ ਤੇ ਇੰਨੀ ਵੱਡੀ ਜਿੱਤ ਪ੍ਰਾਪਤ ਹੋਈ ਹੋਵੇ। ਹਰ ਕੋਈ ਉਸ ਨੂੰ ਮੁਬਾਰਕਾਂ ਦੇ ਰਿਹਾ ਹੈ ਤੇ ਉਸ ਨੇ ਇਸ ਸਭ ਦਾ ਕਾਰਨ ਵਾਹਿਗੁਰੂ ਜੀ ਨੂੰ ਦੱਸਿਆ ਹੈ। ਉਸ ਨੇ ਕਿਹਾ ਕਿ ਸੱਚੇ ਪਾਤਸ਼ਾਹ ਨੇ ਉਸ ਨੂੰ ਬਹੁਤ ਹਿੰਮਤ ਦਿੱਤੀ ਕਿ ਉਹ ਇੰਨੀ ਵੱਡੀ ਜਿੱਤ ਪ੍ਰਾਪਤ ਕਰ ਸਕਿਆ।ਇੰਗਲੈਂਡ 'ਚ ਰਹਿੰਦੇ ਪੰਜਾਬੀ ਭਾਈਚਾਰੇ ਨੇ ਜਸਪ੍ਰੀਤ ਦੀ ਕਾਮਯਾਬੀ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਸਿੱਖ ਨੌਜਵਾਨ ਦਾ ਵਿਦੇਸ਼ 'ਚ ਇੰਨਾ ਵੱਡਾ ਖਿਤਾਬ ਜਿੱਤਣਾ ਬਹੁਤ ਵੱਡੀ ਗੱਲ ਹੈ ਤੇ ਉਨ੍ਹਾਂ ਨੂੰ ਉਸ 'ਤੇ ਮਾਣ ਹੈ।