• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸਿਡਨੀ ‘ਚ ਜਿਊਲਰੀ ਸਟੋਰ ਤੋਂ 300,000 ਡਾਲਰ ਦਾ ਹੀਰਾ ਚੋਰੀ

BULLAND TV BULLAND TV BULLAND TV BULLAND TV BULLAND TV BULLAND TV
  

Share
  ਸਿਡਨੀ ‘ਚ ਇੱਕ ਲਗਜਰੀ ਜਿਊਲਰੀ ਸਟੋਰ ਤੋਂ 300,000 ਡਾਲਰ ਦਾ ਹੀਰਾ ਚੋਰੀ ਹੋ ਗਿਆ ,ਸਿਡਨੀ ‘ਚ ਪੁਲਿਸ ਉਸ ਚੋਰ ਦੀ ਤਲਾਸ਼ ਕਰ ਰਹੀ ਹੈ, ਸਿਡਨੀ ਦੇ ਸੀ. ਬੀ. ਡੀ. ਜਿਊਲਰੀ ਸਟੋਰ ਤੋਂ 300,000 ਡਾਲਰ ਦਾ ਪੰਜ ਕੈਰੇਟ ਦਾ ਹੀਰਾ ਚੁਰਾ ਕੇ ਲੈ ਗਿਆ ਹੈ। ਪੁਲਿਸ ਸੀ. ਸੀ. ਟੀ. ਵੀ. ਫੁਟੇਜ ਰਹੀ ਚੋਰ ਦੀ ਭਾਲ ਕਰ ਰਹੀ ਹੈ |ਪੁਲਸ ਵੱਲੋਂ ਜਾਰੀ ਸੀ. ਸੀ. ਟੀ. ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਏਸ਼ੀਅਨ ਲੁਕ ਵਿਚ ਮਾਰਟੀਨ ਪਲੇਸ ਸਟੋਰ ਸੇਰੋਨ ਵਿਚ ਆਉਂਦਾ ਹੈ ਅਤੇ ਮੇਜ਼ ‘ਤੇ ਬੈਠ ਜਾਂਦਾ ਹੈ।ਪੁਲਿਸ ਨੇ ਦੱਸਿਆ ਕਿ ਸਟੋਰ ਦੇ ਸਟਾਫ ਮੁਤਾਬਿਕ ਪਹਿਲਾਂ ਚੋਰ ਇੱਕ ਦਿਨ ਪਹਿਲਾ ਹੀਰਾ ਖਰੀਦਣ ਦੇ ਬਹਾਨੇ ਹੀਰਿਆਂ ਨੂੰ ਦੇਖਣ ਆਇਆ ਸੀ। ਅਗਲੇ ਦਿਨ 10 ਵਜੇ ਉਹ ਦੁਬਾਰਾ ਆਇਆ ਅਤੇ ਉਸ ਨੇ ਪੰਜ ਕੈਰੇਟ ਦੇ ਇਕ ਕੀਮਤੀ ਪੱਥਰ ਨੂੰ ਦੇਖਿਆ।ਉਹ ਇਹ ਕਹਿ ਕੇ ਚਲਾ ਗਿਆ ਕਿ ਉਹ ਆਪਣੇ ਦੋਸਤ ਨਾਲ ਵਾਪਸ ਆਵੇਗਾ। ਸਟੋਰ ਦੇ ਕਰਮਚਾਰੀਆਂ ਨੇ ਆਦਮੀ ਦੇ ਜਾਣ ਮਗਰੋਂ ਇਸ ਕੀਮਤੀ ਪੱਥਰ ਨੂੰ ਵਾਪਸ ਰੱਖਣ ਵੇਲੇ ਨੋਟਿਸ ਕੀਤਾ ਕਿ ਆਦਮੀ ਨੇ ਇਸ ਕੀਮਤੀ ਪੱਥਰ ਨੂੰ ਉਸ ਵਰਗੇ ਕਿਊਬਿਕ ਜ਼ਿਰਕੋਨੀਆ ਨਾਲ ਬਦਲ ਦਿੱਤਾ ਸੀ, ਜਿਸ ਦਾ ਮੁੱਲ ਬਹੁਤ ਘੱਟ ਸੀ।ਸਟੋਰ ਦੀ ਸੁਰੱਖਿਆ ਫੁਟੇਜ ਦੀ ਜਾਂਚ ਵਿਚ ਪਤਾ ਚੱਲਿਆ ਕਿ ਆਦਮੀ ਨੇ ਉਸ ਕੀਮਤੀ ਪੱਥਰ ਨੂੰ ਆਪਣੀ ਜੇਬ ਵਿਚ ਪਏ ਸਧਾਰਨ ਪੱਧਰ ਨਾਲ ਬਦਲ ਦਿੱਤਾ ਸੀ।ਸੀ. ਸੀ ਟੀ. ਵੀ. ਦੀ ਫੁਟੇਜ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਆਦਮੀ ਦੀ ਲੁਕ ਏਸ਼ੀਆਈ ਸੀ, ਉਹ ਪਤਲਾ ਸੀ ਅਤੇ ਉਸ ਦੇ ਵਾਲ ਛੋਟੇ ਅਤੇ ਕਾਲੇ ਸਨ। ਉਸ ਨੇ ਗ੍ਰੇ ਜੰਪਰ, ਗੂੜ੍ਹੇ ਰੰਗ ਦੀ ਪੈਂਟ, ਨਾਈਕ ਬ੍ਰਾਂਡਿਡ ਕਾਲੇ ਜੁੱਤੇ ਪਾਏ ਸੀ ਅਤੇ ਉਸ ਦੇ ਮੋਢੇ ‘ਤੇ ਬੈਗ ਸੀ।