• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਬੰਗਲਾਦੇਸ਼ ਦੀ ਪੀ. ਐੱਮ. ਸ਼ੇਖ ਹਸੀਨਾ ਨੇ ਕਿਹਾ— ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ ਬੁਲਾਵੇ ਮਿਆਂਮਾਰ

  

Share
  ਢਾਕਾ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਕ ਵਾਰ ਫਿਰ ਮਿਆਂਮਾਰ ਸਰਕਾਰ ਨੂੰ ਕਿਹਾ ਹੈ ਕਿ ਉਹ ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ ਬੁਲਾ ਲਵੇ। ਮੀਡੀਆ ਖਬਰਾਂ ਵਿਚ ਕਿਹਾ ਗਿਆ ਹੈ ਕਿ ਸ਼ੇਖ ਹਸੀਨਾ ਨੇ ਪਿਛਲੇ ਹਫਤੇ ਤੋਂ ਜਾਰੀ ਨਵੇਂ ਸੰਕਟ ਨੂੰ ਲੈ ਕੇ ਮਿਆਂਮਾਰ 'ਤੇ ਕੌਮਾਂਤਰੀ ਦਬਾਅ ਵਧਾਉਣ ਦੀ ਵੀ ਅਪੀਲ ਕੀਤੀ। ਹਸੀਨਾ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਸ਼ਾਮਲ ਹੋਣ ਲਈ ਨਿਊਯਾਰਕ ਵਿਚ ਹੈ, ਜਿੱਥੇ ਉਹ ਬੰਗਲਾਦੇਸ਼ੀ ਵਰਕਰਾਂ ਨਾਲ ਗੱਲਬਾਤ ਕਰ ਰਹੀ ਸੀ।
ਉਨ੍ਹਾਂ ਨੇ ਮੰਗਲਵਾਰ ਦੇਰ ਰਾਤ ਕਿਹਾ, ''ਅਸੀਂ ਮਿਆਂਮਾਰ ਨੂੰ ਕਿਹਾ ਹੈ, ਉਹ ਲੋਕ ਤੁਹਾਡੇ ਨਾਗਰਿਕ ਹਨ, ਤੁਹਾਨੂੰ ਉਨ੍ਹਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਸੁਰੱਖਿਅਤ ਰੱਖੋ, ਉਨ੍ਹਾਂ ਨੂੰ ਆਸਰਾ ਦੇਵੋ, ਕੋਈ ਦਮਨ ਅਤੇ ਤਸ਼ੱਦਦ ਨਹੀਂ ਹੋਣਾ ਚਾਹੀਦਾ।'' ਹਸੀਨਾ ਨੇ ਕਿਹਾ ਕਿ ਬੰਗਲਾਦੇਸ਼ ਕੋਸ਼ਿਸ਼ਾਂ ਕਰ ਰਿਹਾ ਹੈ, ਤਾਂ ਕਿ ਮਿਆਂਮਾਰ ਸ਼ਰਣਾਰਥੀਆਂ ਨੂੰ ਵਾਪਸ ਲਵੇ।
ਸੰਯੁਕਤ ਰਾਸ਼ਟਰ ਮਹਾਸਭਾ ਤੋਂ ਬਾਅਦ ਇਸਲਾਮੀ ਦੇਸ਼ਾਂ ਦੀ ਇਕ ਬੈਠਕ ਵਿਚ ਹਸੀਨਾ ਨੇ ਕਿਹਾ ਕਿ ਰੋਹਿੰਗਿਆ ਲੋਕਾਂ ਨੂੰ ਬੰਗਾਲੀ ਕਰਾਰ ਦੇਣ ਲਈ ਮਿਆਂਮਾਰ ਮਾੜਾ ਪ੍ਰਚਾਰ ਕਰ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਮਿਆਂਮਾਰ ਦੀ ਨਾਗਰਿਕਤਾ ਦਿੱਤੀ ਜਾਣੀ ਚਾਹੀਦੀ ਹੈ।