• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਹਵਾਈ ਜਹਾਜ਼ਾਂ ਦਾ ਰੰਗ ਆਖਰ ਕਿਉਂ ਹੁੰਦਾ ਹੈ ਸਫੈਦ, ਜਾਣੋ ਕੀ ਹੈ ਕਾਰਨ

  

Share
  ਵਾਸ਼ਿੰਗਟਨ— ਤੁਸੀਂ ਹਵਾਈ ਅੱਡਿਆਂ, ਆਸਮਾਨ 'ਚ ਉੱਚੇ ਉਡਦੇ ਜਹਾਜ਼ਾਂ ਨੂੰ ਦੇਖਿਆ ਹੋਵੇਗਾ। ਸਾਰੇ ਜਹਾਜ਼ 'ਚ ਇਕ ਗੱਲ ਆਮ ਹੁੰਦੀ ਹੈ। ਹੁਣ ਤੁਸੀਂ ਸੋਚੋਗੇ ਕਿ ਉਹ ਕੀ? ਉਹ ਹੈ ਕਿ ਸਾਰੇ ਜਹਾਜ਼ਾਂ ਦਾ ਰੰਗ ਸਫੈਦ ਹੁੰਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਦਰਅਸਲ ਇਸ ਦੇ ਪਿੱਛੇ ਦੋ ਕਾਰਨ ਹਨ। ਹਵਾਈ ਜਹਾਜ਼ ਆਸਮਾਨ 'ਚ ਉੱਡਦੇ ਹਨ। ਰਨ-ਵੇਅ 'ਤੇ ਘੰਟਿਆਂ ਬੱਧੀ ਖੜ੍ਹੇ ਰਹਿੰਦੇ ਹਨ। ਅਜਿਹੇ ਵਿਚ ਉਨ੍ਹਾਂ 'ਤੇ ਧੁੱਪ ਵੀ ਪੈਂਦੀ ਹੈ। ਉਹ ਸੂਰਜ ਦੀਆਂ ਤੇਜ਼ ਕਿਰਨਾਂ 'ਚ ਤਪਦੇ ਹਨ। ਇਨ੍ਹਾਂ 'ਚ ਇਨਫਰਾਰੈੱਡ ਰੇਡੀਏਸ਼ਨ (ਕਿਰਨਾਂ) ਹੁੰਦੀਆਂ ਹਨ। ਉਹ ਭਿਆਨਕ ਗਰਮੀ ਪੈਦਾ ਕਰਦੀਆਂ ਹਨ। ਅਜਿਹਾ ਨਾ ਹੋਵੇ, ਇਸ ਲਈ ਜਹਾਜ਼ 'ਤੇ ਸਫੈਦ ਪੇਂਟ ਕਰਵਾਇਆ ਜਾਂਦਾ ਹੈ।
ਸਫੈਦ ਰੰਗ 99 ਫੀਸਦੀ ਕਿਰਨਾਂ ਨੂੰ ਰਿਫਲੈਕਟ ਕਰ ਦਿੰਦਾ ਹੈ। ਜੇਕਰ ਜਹਾਜ਼ ਗਰਮੀ ਨਾਲ ਤਪੇਗਾ ਤਾਂ ਇਹ ਯਾਤਰੀਆਂ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਹੈ। ਦੂਜਾ ਕਾਰਨ ਇਹ ਹੈ ਕਿ ਸਫੈਦ ਰੰਗ 'ਤੇ ਕੋਈ ਵੀ ਚੀਜ਼ ਆਸਾਨੀ ਨਾਲ ਨਜ਼ਰ ਆ ਜਾਂਦੀ ਹੈ। ਉਡਾਣ ਦੇ ਸਮੇਂ ਇਸ ਦੇ ਬਾਹਰ ਕਿਸੇ ਤਰ੍ਹਾਂ ਦਾ ਨਿਸ਼ਾਨਾ ਪੈਂਦਾ ਹੈ ਤਾਂ ਉਹ ਆਸਾਨੀ ਨਾਲ ਪਕੜ ਵਿਚ ਆ ਜਾਂਦਾ ਹੈ। ਜਦਕਿ ਰੰਗੀਨ ਜਹਾਜ਼ਾਂ ਵਿਚ ਉਸ ਨੂੰ ਲੱਭਣ 'ਚ ਜ਼ਿਆਦਾ ਸਮਾਂ ਗਵਾਉਣਾ ਪੈਂਦਾ ਹੈ। ਸਫੈਦ ਰੰਗ ਕਰਨ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਜਹਾਜ਼ ਆਸਮਾਨ 'ਚ ਆਸਾਨੀ ਨਾਲ ਨਜ਼ਰ ਆਉਣ, ਇਸ ਲਈ ਵੀ ਰੰਗ ਸਫੈਦ ਹੁੰਦਾ ਹੈ। ਇਹ ਵੀ ਕਾਰਨ ਹੈ ਕਿ ਕਈ ਹਾਦਸੇ ਹੋਣ ਤੋਂ ਬਚ ਜਾਂਦੇ ਹਨ।