• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਅਮਰੀਕਾ ਨੇ ਐਚ1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ਕੀਤੀ ਮੁੜ ਤੋਂ ਸ਼ੁਰੂ

  

Share
  ਵਾਸ਼ਿੰਗਟਨ— ਅਮਰੀਕਾ ਨੇ ਹਰ ਸ਼੍ਰੇਣੀਆਂ 'ਚ ਐਚ1ਬੀ ਵਰਕ ਵੀਜ਼ਾ ਦੀ ਤੁਰੰਤ ਕਾਰਵਾਈ ਦਾ ਕੰਮ ਮੁੜ ਤੋਂ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਸ ਵੀਜ਼ਾ 'ਚ ਕਾਂਗਰਸ ਵਲੋਂ ਲਗਾਈ ਗਈ ਹੱਦ ਨੂੰ ਤੈਅ ਰੱਖਿਆ ਗਿਆ ਹੈ। ਪੰਜ ਮਹੀਨੇ ਪਹਿਲਾਂ ਹੀ ਵੱਡੀ ਗਿਣਤੀ 'ਚ ਆਏ ਇਸ ਵੀਜ਼ਾ ਬਿਨੈਕਾਰਾਂ ਨਾਲ ਸਿੱਝਣ ਲਈ ਇਸਨੂੰ ਕੱਚੇ ਤੌਰ 'ਤੇ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਵਰਕ ਵੀਜ਼ਾ ਭਾਰਤ ਦੇ ਆਈ.ਟੀ. ਪੇਸ਼ੇਵਰਾਂ 'ਚ ਬਹੁਤ ਪ੍ਰਸਿੱਧ ਹੈ।ਐਚ1ਬੀ ਵੀਜ਼ਾ ਇੱਕ ਗੈਰ ਇੰਮੀਗ੍ਰੇਸ਼ਨ ਵੀਜਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਮੁਹਾਰਤ ਵਾਲੇ ਪੇਸ਼ਿਆਂ 'ਚ ਵਿਦੇਸ਼ੀ ਮੁਲਾਜ਼ਮਾਂ ਨੂੰ ਤਾਇਨਾਤ ਕਰਨ ਦੀ ਇਜਾਜ਼ਤ ਦਿੰਦਾ ਹੈ। ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਤਾਇਨਾਤ ਕਰਨ ਲਈ ਤਕਨੀਕੀ ਕੰਪਨੀਆਂ ਇਸ ਵੀਜ਼ਾ 'ਤੇ ਨਿਰਭਰ ਰਹਿੰਦੀਆਂ ਹਨ।
ਮੀਡਿਆ 'ਚ ਆਏ ਇੱਕ ਵਿਗਿਆਪਨ ਵਿੱਚ ਕਿਹਾ ਗਿਆ ਕਿ ਯੂ. ਐੱਸ. ਸਿਟੀਜ਼ਨਸ਼ਿਪ ਐਂਡ ਇੰਮੀਗ੍ਰੇਸ਼ਨ ਸਰਵੀਸਿਜ਼ ਨੇ ਸੋਮਵਾਰ ਨੂੰ ਵਿੱਤ ਸਾਲ 2018 ਲਈ ਐਚ1ਬੀ ਵੀਜਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਨੂੰ ਸ਼ੁਰੂ ਕਰ ਦਿੱਤਾ। ਵਿੱਤੀ ਸਾਲ 2018 ਲਈ ਹੱਦ 65 ਹਜ਼ਾਰ ਵੀਜ਼ਾ ਦੀ ਰੱਖੀ ਗਈ ਹੈ। ਪ੍ਰੀਮੀਅਮ ਪ੍ਰੋਸੈਸਿੰਗ ਦਾ ਕੰਮ ਸਾਲਾਨਾ ਤੌਰ 'ਤੇ 20,000 ਹੋਰ ਪਟੀਸ਼ਨਾਂ ਲਈ ਵੀ ਸ਼ੁਰੂ ਕੀਤਾ ਗਿਆ ਹੈ।
ਜਦੋਂ ਕੋਈ ਪਟੀਸ਼ਨਕਰਤਾ ਏਜੰਸੀ ਦੀ ਪ੍ਰੀਮੀਅਮ ਸੇਵਾ ਦਾ ਲਾਭ ਲੈਂਦਾ ਹੈ ਤਾਂ ਯੂ.ਐਸ.ਸੀ.ਆਈ.ਐਸ. 15 ਦਿਨਾਂ 'ਚ ਵੀਜ਼ਾ 'ਤੇ ਕੰਮ ਹੋਣ ਦਾ ਦਾਅਵਾ ਕਰਦਾ ਹੈ। ਯੂ.ਐਸ.ਸੀ.ਆਈ.ਐਸ. ਨੇ ਕਿਹਾ, ਜੇਕਰ ਵੀਜ਼ਾ ਬਿਨੈਕਾਰ 'ਤੇ ਕੰਮ ਕਰਨ ਦੀ 15 ਦਿਨਾਂ ਦੀ ਹੱਦ 'ਚ ਕੰਮ ਨਹੀਂ ਹੁੰਦਾ ਤਾਂ ਏਜੰਸੀ ਪਟੀਸ਼ਨਕਰਤਾ ਦੇ ਪ੍ਰੀਮੀਅਮ ਦੀ ਪ੍ਰੋਸੈਸਿੰਗ ਸਰਵਿਸ ਫੀਸ ਵਾਪਸ ਨਹੀਂ ਕੀਤੀ ਜਾਵੇਗੀ ਅਤੇ ਤੁਰੰਤ ਬਿਨੈਕਾਰ ਦੇ ਨਜਿੱਠਣ ਦੀ ਕੋਸ਼ਿਸ਼ ਜਾਰੀ ਰੱਖੀ ਜਾਵੇਗੀ। ਯੂ. ਐੱਸ.ਸੀ.ਆਈ.ਐਸ. ਨੇ ਕਿਹਾ ਕਿ ਇਹ ਹੋਰ ਸੇਵਾ ਸਿਰਫ ਪੈਂਡਿੰਗ ਪਏ ਪਟੀਸ਼ਨਕਰਤਾਵਾਂ ਲਈ ਹੈ।