• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਅਮਰੀਕਾ ਦੇ ਗੁਰਦੁਆਰੇ ਦੀ ਕੰਧ 'ਤੇ ਨਫਰਤ ਭਰੇ ਸੰਦੇਸ਼ ਲਿਖਣ ਦੇ ਮਾਮਲੇ 'ਚ ਸ਼ੱਕੀ ਦੀ ਹੋਈ ਪਛਾਣ

  

Share
  ਵਾਸ਼ਿੰਗਟਨ— ਪੁਲਸ ਨੇ ਅਮਰੀਕਾ ਦੇ ਇਕ ਗੁਰਦੁਆਰੇ ਦੀ ਕੰਧ 'ਤੇ ਨਫਰਤ ਭਰੇ ਸੰਦੇਸ਼ ਲਿਖਣ ਅਤੇ ਇਕ ਚਸ਼ਮਦੀਦ ਦਾ ਗਲਾ ਵੱਢਣ ਦੀ ਧਮਕੀ ਦੇਣ ਦੇ ਮਾਮਲੇ ਵਿਚ ਸ਼ੱਕੀ ਦੀ ਪਛਾਣ ਕਰ ਲਈ ਹੈ। ਦਰਅਸਲ ਚਸ਼ਮਦੀਦ ਨੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਹੋਈ ਘਟਨਾ ਦਾ ਵੀਡੀਓ ਬਣਾ ਲਿਆ ਸੀ। ਇਕ ਖਬਰ ਦੀ ਰਿਪੋਰਟ ਮੁਤਾਬਕ ਲਾਸ ਏਂਜਲਸ ਪੁਲਸ ਵਿਭਾਗ ਦੇ ਅਧਿਕਾਰੀ ਕੈਪਟਨ ਰਾਬਰਟ ਲੌਂਗ ਨੇ ਕਿਹਾ ਕਿ 27 ਸਾਲਾ ਅਟਰਯੋਮ ਮੈਨੁਕਯਾਨ 'ਤੇ ਵਰਮੋਂਟ ਗੁਰਦੁਆਰਾ ਸਾਹਿਬ ਦੀ ਕੰਧ 'ਤੇ ਕਾਲੇ ਰੰਗ ਦੇ ਮਾਰਕ ਨਾਲ ਨਫ਼ਰਤ ਭਰੇ ਸੰਦੇਸ਼ ਲਿਖਣ ਦਾ ਦੋਸ਼ ਹੈ।
ਹਾਲੀਵੁੱਡ ਸਿੱਖ ਟੈਂਪਲ ਦੇ ਨਾਂ ਨਾਲ ਮਸ਼ਹੂਰ ਗੁਰਦੁਆਰੇ ਵਿਚ ਬੀਤੀ 31 ਅਗਸਤ ਨੂੰ ਇਹ ਘਟਨਾ ਵਾਪਰੀ ਸੀ। ਲੌਂਗ ਨੇ ਕਿਹਾ ਕਿ ਕਈ ਲੋਕਾਂ ਨੇ ਸ਼ੱਕੀ ਨੂੰ ਦੇਖਿਆ ਸੀ ਅਤੇ ਉਨ੍ਹਾਂ 'ਚੋਂ ਇਕ ਨੇ ਘਟਨਾ ਦਾ ਵੀਡੀਓ ਬਣਾ ਕੇ ਉਸ ਨੂੰ ਫੇਸਬੁੱਕ 'ਤੇ ਪੋਸਟ ਕਰ ਦਿੱਤਾ ਸੀ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਕਾਫੀ ਦੂਰੀ ਤੱਕ ਮੈਨੁਕਯਾਨ ਦਾ ਪਿਛਾ ਕੀਤਾ, ਜਿਸ ਤੋਂ ਬਾਅਦ ਸ਼ੱਕੀ ਨੇ ਤੇਜ਼ਧਾਰ ਰੇਜ਼ਰ ਦਿਖਾ ਕੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਵੀਡੀਓ ਵਿਚ ਉਹ ਹੌਲੀ-ਹੌਲੀ ਕੰਧ ਤੋਂ ਦੂਰ ਜਾਂਦੇ ਨਜ਼ਰ ਆ ਰਿਹਾ ਹੈ ਅਤੇ ਇਕ ਵਿਅਕਤੀ ਦੀ ਅਣਦੇਖੀ ਕਰ ਰਿਹਾ ਹੈ, ਜੋ ਵਾਰ-ਵਾਰ ਚੀਕ ਰਿਹਾ ਹੈ, ''ਤੂੰ ਕੰਧ 'ਤੇ ਕਿਉਂ ਲਿਖਿਆ?''
ਲੌਂਗ ਨੇ ਕਿਹਾ ਕਿ ਲਾਸ ਏਂਜਲਸ ਇਲਾਕੇ ਵਿਚ ਰਹਿਣ ਵਾਲੇ ਮੈਨੁਕਯਾਨ ਨੂੰ ਪਹਿਲਾਂ ਚੋਰੀ, ਗੱਡੀਆਂ ਦੀ ਚੋਰੀ ਅਤੇ ਅਪਰਾਧਕ ਧਮਕੀਆਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਉਸ ਨੇ ਸਿੱਖ ਭਾਈਚਾਰੇ ਨੂੰ ਧਮਕਾਉਣ ਲਈ ਅਜਿਹਾ ਕੀਤਾ ਅਤੇ ਉਸ ਨੂੰ ਹਿਰਾਸਤ ਵਿਚ ਲੈਣ ਦੀ ਲੋੜ ਹੈ ਤਾਂ ਕਿ ਸਿਰਫ ਸਿੱਖ ਭਾਈਚਾਰੇ ਦੇ ਲੋਕ ਹੀ ਨਹੀਂ ਸਗੋਂ ਕਿ ਪੂਰੇ ਇਲਾਕੇ ਵਿਚ ਰਹਿਣ ਵਾਲੇ ਲੋਕ ਸੁਰੱਖਿਅਤ ਰਹਿਣ। ਲੌਂਗ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਜਾਣ 'ਤੇ ਮੈਨੁਕਯਾਨ 'ਤੇ ਨਫਰਤ ਅਪਰਾਧ ਦੇ ਨਾਲ ਹੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਉਸ 'ਤੇ ਚਸ਼ਮਦੀਦ ਨੂੰ ਬਲੇਡ ਦਿਖਾ ਕੇ ਧਮਕਾਉਣ ਨੂੰ ਲੈ ਕੇ ਵੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ।