• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਮਾਈਕਲ ਕਲਾਰਕ ਨੂੰ ਯਕੀਨ, 2023 ਦਾ ਵਿਸ਼ਵ ਕੱਪ ਖੇਡਣਗੇ ਧੋਨੀ

  

Share
  ਕੋਲਕਾਤਾ— ਆਸਟਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਦਾ ਕਹਿਣਾ ਹੈ ਕਿ ਭਾਰਤ ਦੇ ਦਿੱਗਜ ਬੱਲੇਬਾਜ਼ ਮਹਿੰਦਰ ਸਿੰਘ ਧੋਨੀ 2023 ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਹਿੱਸਾ ਬਣਾ ਸਕਦੇ ਹਨ। ਕਲਾਰਕ ਤੋਂ ਜਦੋਂ 2019 ਵਿਸ਼ਵ ਕੱਪ 'ਚ ਧੋਨੀ ਦੇ ਖੇਡਣ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਹ ਪ੍ਰੀਤੀਕ੍ਰਿਆ ਦਿੱਤੀ। ਕਲਾਰਕ ਨੇ ਹੱਸਦੇ ਹੋਏ ਕਿਹਾ ਕਿ ਮੈਨੂੰ ਇਹ ਨਾ ਪੁੱਛੋ ਕਿ ਧੋਨੀ 2019 ਵਿਸ਼ਵ ਕੱਪ ਖੇਡਣਗੇ ਜਾ ਨਹੀਂ। ਉਹ 2023 ਦਾ ਵਿਸ਼ਵ ਕੱਪ ਵੀ ਖੇਡਣਗੇ।
ਸਾਲ 2011 'ਚ ਆਪਣੀ ਕਪਤਾਨੀ 'ਚ ਭਾਰਤ ਨੂੰ ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਦਬਾਉਣ ਵਾਲੇ ਧੋਨੀ ਹੁਣ ਦੇ ਸਮੇਂ 'ਚ ਵਧੀਆ ਫਾਰਮ 'ਚ ਚੱਲ ਰਹੇ ਹਨ ਅਤੇ ਆਸਟਰੇਲੀਆ ਖਿਲਾਫ ਚੇਨਈ 'ਚ ਖੇਡੀ ਗਈ 79 ਦੌੜਾਂ ਦੀ ਸ਼ਾਨਦਾਰ ਪਾਰੀ ਗੁਵਾਹ ਹੈ।
ਆਸਟਰੇਲੀਆ ਖਿਲਾਫ ਐਤਵਾਰ ਨੂੰ ਖੇਡੇ ਗਏ ਪਹਿਲੇ ਵਨਡੇ ਮੈਚ 'ਚ ਭਾਰਤ ਦੇ ਲਈ ਧੋਨੀ ਨੇ 79 ਦੌੜਾਂ ਅਤੇ ਹਾਰਦਿਕ ਪੰਡਯਾ ਨੇ 83 ਦੌੜਾਂ ਦੀ ਪਾਰੀ ਖੇਡੀ ਸੀ ਜਿਸ ਦੀ ਬਦੌਲਤ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਪਹਿਲੇ ਸ਼੍ਰੀਲੰਕਾ ਖਿਲਾਫ ਵੀ ਵਨਡੇ ਸੀਰੀਜ਼ 'ਚ ਭਾਰਤੀ ਟੀਮ ਲਈ ਧੋਨੀ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ। ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੀ ਕਿਹਾ ਕਿ ਟੀਮ ਨੂੰ ਅਗਲੇ ਵਿਸ਼ਵ ਕੱਪ ਟੂਰਨਾਮੈਂਟ 'ਚ ਧੋਨੀ ਦੀ ਜਰੂਰ ਹੈ।