• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਉੱਤਰ ਕੋਰੀਆ ਬਾਜ ਨਾ ਆਇਆ ਤਾਂ ਕਰ ਦੇਵਾਂਗਾ ਪੂਰੀ ਤਰ੍ਹਾਂ ਨਾਲ ਤਬਾਹ : ਟਰੰਪ

  

Share
  ਨਿਊਯਾਰਕ—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਉੱਤਰ ਕੋਰੀਆ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਉੱਤਰ ਕੋਰੀਆ ਅਜੇ ਵੀ ਆਪਣੀਆਂ ਗੈਰ-ਮਨੁੱਖੀ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਅਮਰੀਕਾ ਉੱਤਰ ਕੋਰੀਆ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦੇਵੇਗਾ। ਨਿਊਯਾਰਕ 'ਚ ਯੂ. ਐੱਨ. ਜਨਰਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉੱਤਰ ਕੋਰੀਆ ਦੇ ਤਾਨਾਸ਼ਾਬ ਆਗੂ ਕਿਮ ਜੋਂਗ ਉਨ ਨੂੰ 'ਰਾਕਟ ਮੈਨ' ਦੱਸਿਆ।
ਉਨ੍ਹਾਂ ਕਿਹਾ ਕਿ ਕਿਮ ਅਜਿਹਾ ਵਿਅਕਤੀ ਹੈ ਜੋ ਖੁਦ ਤੇ ਆਪਣੇ ਸ਼ਾਸ਼ਨ ਲਈ ਇਕ ਆਤਮਘਾਤੀ ਮੁਹਿੰਮ ਚਲਾ ਰਿਹਾ ਹੈ। ਅਮਰੀਕਾ ਉੱਤਰ ਕੋਰੀਆ ਦੀ ਹਰ ਧਮਕੀ ਦਾ ਮੂੰਹ-ਤੋੜ ਜਵਾਬ ਦੇਣ ਲਈ ਤਿਆਰ, ਸਮਰੱਥ ਤੇ ਇੱਛਾ ਰੱਖਦਾ ਹੈ ਪਰ ਉਮੀਦ ਇਹੀ ਹੈ ਕਿ ਇਸ ਦੀ ਜ਼ਰੂਰਤ ਨਾ ਪਵੇ। ਟਰੰਪ ਨੇ ਯੂ. ਐੱਨ. ਜਨਰਲ ਅਸੈਂਬਲੀ ਦੇ ਮੈਂਬਰਾਂ ਨੂੰ ਕਿਮ ਖਿਲਾਫ ਇਕੱਠੇ ਹੋ ਕੇ ਉਦੋਂ ਤਕ ਕੰਮ ਕਰਨ ਦੀ ਅਪੀਲ ਕੀਤੀ ਜਦੋਂ ਤਕ ਕਿਮ ਆਪਣੀਆਂ 'ਦੁਸ਼ਮਣ' ਕਾਰਵਾਈਆਂ ਨੂੰ ਰੋਕ ਨਹੀਂ ਲੈਂਦਾ। ਉਨ੍ਹਾਂ ਕਿਹਾ ਕਿ ਉੱਤਰ ਕੋਰੀਆ ਦੀ ਪਰਮਾਣੂ ਹਥਿਆਰਾ ਬਾਰੇ ਲਾਪਰਵਾਹ ਖੋਜ ਨੇ ਪੂਰੇ ਵਿਸ਼ਵ ਅਤੇ ਮਨੁੱਖੀ ਜੀਵਨ ਨੂੰ ਧਮਕਾਉਣ ਦਾ ਕੰਮ ਕੀਤਾ ਹੈ।