• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

USA ਜਾਣ ਵਾਲਿਆਂ ਲਈ ਖੁਸ਼ਖਬਰੀ

  

Share
  USA ਜਾਣ ਵਾਲਿਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਮੁੜ ਤੋਂ ਐੱਚ-1ਬੀ ਵਰਕ ਵੀਜ਼ਾ ਖੋਲ੍ਹੇ ਗਏ ਹਨ। ਅਮਰੀਕਾ ਨੇ 5 ਮਹੀਨਿਆਂ ਬਾਅਦ ਮੁੜ ਐੱਚ-1ਬੀ ਵਰਕ ਵੀਜ਼ਾ ਦੀ ਤੇਜ਼ ਪ੍ਰੋਸੈਸਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਇਸ ਸਰਵਿਸ ਨੂੰ ਬਹੁਤ ਸਾਰੀਆਂ ਅਰਜ਼ੀਆਂ ਮਿਲਣ ਦੇ ਮੱਦੇਨਜ਼ਰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਐੱਚ-1ਬੀ ਵਰਕ ਵੀਜ਼ਾ ਅਮਰੀਕਾ ‘ਚ ਨੌਕਰੀ ਦੇ ਚਾਹਵਾਨ ਆਈ. ਟੀ. ਪੇਸ਼ੇਵਰਾਂ ‘ਚ ਬਹੁਤ ਪ੍ਰਸਿੱਧ ਹੈ।ਇਸ ਵੀਜ਼ੇ ਤਹਿਤ ਅਮਰੀਕੀ ਕੰਪਨੀਆਂ ਵਿਦੇਸ਼ੀ ਵਰਕਰਾਂ ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਆਪਣੇ ਇੱਥੇ ਨੌਕਰੀ ਲਈ ਸੱਦ ਦੀਆਂ ਹਨ ਜੋ ਕਿਸੇ ਖਾਸ ਕੰਮ ਜਾਂ ਤਕਨੀਕੀ ਕੰਮ ‘ਚ ਮਾਹਰ ਹੋਣ। ਤਕਨੀਕੀ ਕੰਪਨੀਆਂ ਇਸ ‘ਤੇ ਬਹੁਤ ਹੱਦ ਤਕ ਨਿਰਭਰ ਹਨ ਅਤੇ ਹਰ ਸਾਲ ਹਜ਼ਾਰਾਂ ਪੇਸ਼ੇਵਰ ਲੋਕਾਂ ਨੂੰ ਨੌਕਰੀ ਦਿੰਦੀਆਂ ਹਨ।ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ਅਪ੍ਰੈਲ ਮਹੀਨੇ ‘ਚ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀ ਗਈ ਸੀ ਕਿਉਂਕਿ ਇਸ ਤਹਿਤ ਮਿਲਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਸੀ। ਅਮਰੀਕੀ ਨਾਗਰਿਕਤਾ ਅਤੇ ਪ੍ਰਵਾਸ ਸਰਵਿਸ ਮੁਤਾਬਕ, ਉਸ ਨੇ ਵਿੱਤੀ ਸਾਲ 2018 ਦੇ ਕੋਟੇ ਲਈ ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ਸੋਮਵਾਰ ਤੋਂ ਸ਼ੁਰੂ ਕਰ ਦਿੱਤੀ ਹੈ।ਵਿੱਤੀ ਸਾਲ 2018 ਲਈ 65,000 ਦਾ ਕੋਟਾ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰੀਮੀਅਮ ਦੀ ਪ੍ਰਕਿਰਿਆ ਨੂੰ ਉਨ੍ਹਾਂ ਸਾਲਾਨਾ 20,000 ਵਧੀਕ ਪਟੀਸ਼ਨਾਂ ਲਈ ਵੀ ਦੁਬਾਰਾ ਸ਼ੁਰੂ ਕੀਤਾ ਗਿਆ ਹੈ, ਜੋ ਅਮਰੀਕਾ ਦੇ ਉੱਚ ਵਿਦਿਅਕ ਡਿਗਰੀ ਵਾਲੇ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਅਲੱਗ ਰੱਖਿਆ ਗਿਆ ਹੈ। ਪ੍ਰੀਮੀਅਮ ਪ੍ਰੋਸੈਸਿੰਗ ਉਹ ਪ੍ਰਕਿਰਿਆ ਹੈ, ਜਿਸ ਤਹਿਤ 15 ਦਿਨਾਂ ਅੰਦਰ ਵੀਜ਼ਾ ਮਿਲ ਜਾਂਦਾ ਹੈ।ਅਮਰੀਕੀ ਥਿੰਕ ਟੈਂਕ ਸਾਊਥ ਏਸ਼ੀਆ ਆਫ ਅਟਲਾਂਟਿਕ ਕਾਉਂਸਲ ਵਲੋਂ ਆਯੋਜਿਤ ਇਕ ਪ੍ਰੋਗਰਾਮ ‘ਚ ਬੋਲਦਿਆਂ ਰੋ ਖੰਨਾ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਐਚ1ਬੀ ਵੀਜ਼ਾ ਗੈਰ-ਪ੍ਰਵਾਸੀਆਂ ਨੂੰ ਦਿੱਤਾ ਜਾਣ ਵਾਲਾ ਵੀਜ਼ਾ ਹੈ, ਜਿਸ ਤਹਿਤ ਅਮਰੀਕੀ ਕੰਪਨੀਆਂ ਖਾਸ ਤੌਰ ‘ਤੇ ਪੇਸ਼ੇ ‘ਚ ਵਿਦੇਸ਼ੀ ਮੁਲਾਜ਼ਮਾਂ ਨੂੰ ਨੌਕਰੀ ‘ਤੇ ਰੱਖ ਸਕਦੀ ਹੈ। ਇਸ ਵੀਜ਼ੇ ਦਾ ਜ਼ਿਆਦਾਤਰ ਲਾਭ ਭਾਰਤੀ ਆਈ. ਟੀ. ਪੇਸ਼ੇਵਰ ਉਠਾਉਂਦੇ ਹਨ।