• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕੈਨੇਡਾ ਦੇ ਇਸ ਸ਼ਹਿਰ ਦੀਆਂ ਖੂਬੀਆਂ ਪਤਾ ਤੁਹਾਨੂੰ?

BULLAND TV BULLAND TV
  

Share
  ਟੋਰਾਂਟੋ— ਕੈਨੇਡੀਅਨ ਸ਼ਹਿਰ ਟੋਰਾਂਟੋ ਦੇ ਬਾਰੇ ਪ੍ਰਸਿੱਧ ਹੈ ਕਿ ਇੱਥੇ 140 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇੰਨਾ ਹੀ ਨਹੀਂ ਇੱਥੇ ਇਕ ਛੋਟਾ ਜਿਹਾ ਭਾਰਤ, ਲਿਟਲ ਇਟਲੀ, ਗ੍ਰੀਕਟਾਊਨ, ਚਾਈਨਾ ਟਾਊਨ ਅਤੇ ਪੁਰਤਗਾਲ ਵਿਲੇਜ ਹੈ। ਇਸ ਤਰ੍ਹਾਂ ਲਗਾਤਾਰ ਵਧਦੀ ਆਬਾਦੀ ਕਾਰਨ ਟੋਰਾਂਟੋ ਸ਼ਹਿਰ ਨੂੰ 'ਮਿਨੀ ਦੁਨੀਆ' ਕਿਹਾ ਜਾਣ ਲੱਗਾ। ਇੱਥੇ ਯੂਰਪ, ਅਫਰੀਕਾ , ਏਸ਼ੀਆ ਅਤੇ ਲੈਟਿਨ ਅਮਰੀਕਾ ਦੇ ਕਈ ਦੇਸ਼ਾਂ ਦੇ ਲੋਕ ਰਹਿੰਦੇ ਹਨ ਜੋ ਆਪਣੀਆਂ-ਆਪਣੀਆਂ ਭਾਸ਼ਾਵਾਂ ਬੋਲਦੇ ਹਨ ਜਿਸ ਤੋਂ ਸਪੱਸ਼ਟ ਹੈ ਕਿ ਟੋਰਾਂਟੋ ਇਨ੍ਹਾਂ ਸਾਰੀਆਂ ਭਾਸ਼ਾਂਵਾਂ ਦਾ ਗੜ੍ਹ ਬਣ ਚੁੱਕਾ ਹੈ। ਇਹ ਸ਼ਹਿਰ ਸਮੁੰਦਰ ਦੇ ਕਿਨਾਰੇ ਨਹੀਂ ਵੱਸਿਆ ਪਰ ਇਸ ਦੇ ਬਾਵਜੂਦ ਇੱਥੇ ਕਈ ਬੀਚਜ਼ ਮੌਜੂਦ ਹਨ ਜੋ ਦਰਅਸਲ ਝੀਲਾਂ ਦੇ ਕਿਨਾਰੇ ਹਨ। ਇਨ੍ਹਾਂ ਸਾਫ-ਸੁਥਰੀਆਂ ਝੀਲਾਂ ਦੇ ਕਿਨਾਰਿਆਂ ਦਾ ਇਸ ਤਰ੍ਹਾਂ ਨਾਲ ਵਿਕਾਸ ਕੀਤਾ ਗਿਆ ਹੈ ਕਿ ਤੁਸੀਂ ਸ਼ਾਨਦਾਰ ਬੀਚਜ਼ ਦਾ ਮਜ਼ਾ ਲੈ ਸਕਦੇ ਹੋ। ਟੋਰਾਂਟੋ 'ਚ ਕਾਫੀ ਸਾਰੀਆਂ ਸੋਹਣੀਆਂ ਥਾਵਾਂ ਅਤੇ ਪਾਰਕ ਹਨ। ਖਾਸ ਗੱਲ ਇਹ ਹੈ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਵੱਡੇ ਸ਼ਹਿਰਾਂ ਦੀਆਂ ਕਈ ਸੁਵਿਧਾਵਾਂ ਅਤੇ ਛੋਟੇ ਸ਼ਹਿਰ ਵਾਂਗ ਰਹਿਣ ਦਾ ਆਨੰਦ ਮਾਨਣ ਦਾ ਮੌਕਾ ਮਿਲਦਾ ਹੈ। ਇੱਥੇ ਕਈ ਤਰ੍ਹਾਂ ਦੇ ਸੱਭਿਆਚਾਰਾਂ ਦਾ ਮੇਲ ਦੇਖਣ ਨੂੰ ਮਿਲਦਾ ਹੈ।
ਟੋਰਾਂਟੋ 'ਚ ਵੱਖ-ਵੱਖ ਦੇਸ਼ਾਂ ਦੇ ਲੋਕ ਰਹਿੰਦੇ ਹਨ, ਇਸੇ ਲਈ ਇੱਥੇ ਖਾਸ ਕਿਸਮ ਦੇ ਖਾਣੇ ਵੀ ਮਿਲਦੇ ਹਨ। ਚੀਨੀ ਖਾਣੇ ਤੋਂ ਲੈ ਕੇ ਅਫਰੀਕੀ ਖਾਣਾ, ਪੂਰਬੀ ਏਸ਼ੀਆ ਤੋਂ ਲੈ ਕੇ ਲੈਟਿਨ ਅਮਰੀਕਾ, ਇਥੋਪੀਆ ਅਤੇ ਭਾਰਤੀ ਭੋਜਨ ਤਕ ਸਵਾਦ ਤੁਹਾਨੂੰ ਟੋਰਾਂਟੋ 'ਚ ਲੈ ਸਕਦੇ ਹਨ