• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਰਹੱਸਮਈ ਢੰਗ ਨਾਲ ਸੜ ਕੇ ਮਰੇ ਲੋਕ, ਵਿਗਿਆਨੀ ਲਈ ਬਣੇ ਹੋਏ ਹਨ ਪਹੇਲੀ

  

Share
  ਲੰਡਨ— ਕੁਦਰਤ ਅਨੇਕਾਂ ਰਹੱਸਾਂ ਨਾਲ ਭਰਪੂਰ ਹੈ। ਵਿਗਿਆਨੀ ਕੁਦਰਤ ਦੇ ਅਜਿਹੇ ਕਈ ਰਹੱਸਾਂ ਦੇ ਕਾਰਨਾਂ ਦਾ ਪਤਾ ਲਗਾ ਚੁੱਕੇ ਹਨ ਜਦਕਿ ਕਈ ਰਹੱਸ ਅਣਸੁਲਝੇ ਹਨ। ਜਿਸ ਤਰ੍ਹਾਂ ਕੁਦਰਤ ਰਹੱਸਾਂ ਨਾਲ ਭਰਪੂਰ ਹੈ, ਉਸੇ ਤਰ੍ਹਾਂ ਮਨੁੱਖੀ ਸਰੀਰ ਵੀ ਕਈ ਰਹੱਸਾਂ ਨਾਲ ਭਰਪੂਰ ਹੈ। ਕੀ ਤੁਹਾਨੁੰ ਪਤਾ ਹੈ ਕਿ ਮਨੁੱਖੀ ਸਰੀਰ ਦੀ ਗਰਮੀ ਉਸ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ। ਇਸ ਵਿਚ ਹੈਰਾਨੀ ਦੀ ਕੋਈ ਗੱਲ ਨਹੀਂ ਕਿਉਂਕਿ 300 ਸਾਲਾਂ ਤੋਂ ਅਜਿਹੀਆਂ ਰਹੱਸਮਈ ਮੌਤਾਂ ਦੇ 200 ਤੋਂ ਵੀ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਲੋਕ ਆਪਣੇ ਸਰੀਰ ਦੀ ਗਰਮੀ ਨਾਲ ਹੀ ਸੜ ਕੇ ਮਰ ਗਏ। ਵਿਗਿਆਨੀਆਂ ਦੇ ਇਕ ਪੱਖ ਨੇ ਇਸ ਰਹੱਸ ਨੂੰ (Spontaneous Human Combustion) ਦਾ ਨਾਂ ਦਿੱਤਾ।
ਵਿਗਿਆਨੀਆਂ ਦਾ ਪਹਿਲਾ ਪੱਖ
ਵਿਗਿਆਨੀਆਂ ਦਾ ਇਕ ਪੱਖ ਇਸ ਥਿਓਰੀ ਦੇ ਮਾਧਿਅਮ ਨਾਲ ਇਸ ਨੂੰ ਕੁਝ ਹੱਦ ਤੱਕ ਸੱਚ ਮੰਨਦਾ ਹੈ ਤਾਂ ਦੂਜਾ ਪੱਖ ਇਸ ਨੂੰ ਅਸੰਭਵ ਮੰਨਦਾ ਹੈ। ਬ੍ਰਿਟਿਸ਼ ਮੈਡੀਕਲ ਜਨਰਲ ਮੁਤਾਬਕ ਇਸ ਘਟਨਾ ਨੂੰ ਸੱਚ ਮੰਨਣ ਵਾਲਿਆਂ ਦੀ ਵਿੱਕ (Wick) ਥਿਓਰੀ ਮੁਤਾਬਕ ਅਜਿਹੀਆਂ ਘਟਨਾਵਾਂ ਵਿਚ ਇਨਸਾਨੀ ਸਰੀਰ ਇਕ ਮੋਮਬੱਤੀ ਦੀ ਤਰ੍ਹਾਂ ਕੰਮ ਕਰਦਾ ਹੈ।
ਥਿਓਰੀ ਮੁਤਾਬਕ ਅੱਗ ਦੀ ਹਲਕੀ ਲਾਟ ਜਾਂ ਕਿਸੇ ਹੋਰ ਤਰੀਕੇ ਨਾਲ ਪਹਿਲਾਂ ਅਜਿਹੇ ਵਿਅਕਤੀ ਦੀ ਚਮੜੀ ਸੜਦੀ ਹੈ। ਇਸ ਦੇ ਨਾਲ ਹੀ ਅਜਿਹੇ ਵਿਅਕਤੀ ਦੇ ਸਰੀਰ ਦੀ ਗਰਮੀ ਕਾਰਨ ਬੌਡੀ ਫੈਟ ਕੱਪੜਿਆਂ 'ਤੇ ਚਿਪਕ ਜਾਂਦੀ ਹੈ ਅਤੇ ਅੱਗ ਦੇ ਵੱਧਣ ਦਾ ਜਰੀਆ ਬਣ ਜਾਂਦੀ ਹੈ। ਇਹ ਇਕ ਤਰੀਕੇ ਨਾਲ ਮੋਮ ਜਾਂ ਗ੍ਰੀਸ ਦਾ ਕੰਮ ਕਰਦੀ ਹੈ। ਅਜਿਹੇ ਮਾਮਲੇ ਵਿਚ ਜ਼ਿਆਦਾਤਰ ਸਰੀਰ ਦੇ ਕੁਝ ਹਿੱਸੇ ਤਾਂ ਸੜ ਕੇ ਸੁਆਹ ਹੋ ਜਾਂਦੇ ਹਨ ਅਤੇ ਕਈ ਵਾਰੀ ਹੱਥ-ਪੈਰ ਬਚ ਜਾਂਦੇ ਹਨ। ਇਸ ਗੱਲ ਨੂੰ ਮੰਨਣ ਵਾਲਾ ਇਕ ਹੋਰ ਪੱਖ ਇਸ ਨੂੰ Paranaormal Activity ਕਰਾਰ ਦਿੰਦਾ ਹੈ, ਜੋ ਇਨਸਾਨੀ ਸਮਝ ਦੇ ਪਰੇ ਹੈ।
ਦੂਜੇ ਪੱਖ ਨੇ ਮੰਨਿਆ ਅਸੰਭਵ
Spontaneous Human Combustion ਨੂੰ ਨਾ ਮੰਨਣ ਵਾਲੇ ਵਿਗਿਆਨੀਆਂ ਦਾ ਦੂਜਾ ਪੱਖ ਮੰਨਦਾ ਹੈ ਕਿ ਇਨਸਾਨੀ ਸਰੀਰ ਨੂੰ ਸਾੜਨ ਲਈ 700 ਤੋਂ 1000 ਡਿਗਰੀ ਸੈਲਸੀਅਸ ਤੱਕ ਦੀ ਗਰਮੀ ਪੈਦਾ ਕਰਨੀ ਪੈਂਦੀ ਹੈ ਅਤੇ ਸਰੀਰ ਦੀ ਗਰਮੀ ਨਾਲ ਅਜਿਹਾ ਹੋਣਾ ਅਸੰਭਵ ਹੈ। ਹਾਲਾਂਕਿ ਹੁਣ ਤੱਕ ਸਾਹਮਣੇ ਆਏ ਮਾਮਲਿਆਂ ਵਿਚ ਸੜਨ ਵਾਲੇ ਲੋਕਾਂ ਦੇ ਸਰੀਰ ਦੇ ਕੁਝ ਅੰਗ ਅਤੇ ਨੇੜੇ ਦੀਆਂ ਚੀਜ਼ਾਂ ਬਿਲਕੁਲ ਸੁਰੱਖਿਅਤ ਪਾਈਆਂ ਗਈਆਂ। ਜੇ 1000 ਡਿਗਰੀ ਤੱਕ ਗਰਮੀ ਪੈਦਾ ਹੋਈ ਹੁੰਦੀ ਤਾਂ ਨੇੜੇ ਪਈਆਂ ਚੀਜ਼ਾਂ ਨੂੰ ਵੀ ਨੁਕਸਾਨ ਪਹੁੰਚਦਾ।