• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਉੱਤਰ ਕੋਰੀਆ ਦੇ ਹਮਲੇ ਵਿੱਚ ਕੈਨੇਡਾ ਦੀ ਮੱਦਦ ਨਹੀਂ ਕਰੇਗਾ ਅਮਰੀਕਾ।

  

Share
  ਓਟਾਵਾ— ਮੌਜੂਦਾ ਅਮਰੀਕੀ ਨੀਤੀ ਤਹਿਤ ਅਮਰੀਕੀ ਫੌਜ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਜੇ ਕੈਨੇਡਾ 'ਤੇ ਬੈਲਿਸਟਿਕ ਮਿਜ਼ਾਈਲ ਹਮਲਾ ਹੁੰਦਾ ਹੈ ਤਾਂ ਉਸ ਦੀ ਰੱਖਿਆ ਨਾ ਕੀਤੀ ਜਾਵੇ। ਇਹ ਜਾਣਕਾਰੀ ਨੌਰਥ ਅਮੈਰੀਕਨ ਐਰੋਸਪੇਸ ਡਿਫੈਂਸ ਕਮਾਂਡ ਦੇ ਸੀਨੀਅਰ ਕੈਨੇਡੀਅਨ ਅਧਿਕਾਰੀ ਨੇ ਦਿੱਤੀ।
ਲੈਫਟੀਨੈਂਟ ਜਨਰਲ ਪਿਏਰੇ ਅਮਾਂਡ, ਜੋ ਕਿ ਕੋਲੋਰਾਡੋ ਸਥਿਤ ਨੌਰਾਡ ਦੇ ਡਿਪਟੀ ਕਮਾਂਡਰ ਹਨ, ਨੇ ਕਿਹਾ ਕਿ ਸਾਨੂੰ ਕੋਲੋਰਾਡੋ ਸਪਰਿੰਗਜ਼ 'ਚ ਇਹ ਦੱਸਿਆ ਗਿਆ ਸੀ ਕਿ ਅਮਰੀਕਾ ਦੀ ਤਾਜ਼ਾ ਨੀਤੀ ਮੁਤਾਬਕ ਕੈਨੇਡਾ ਦੀ ਰੱਖਿਆ ਨਾ ਕੀਤੇ ਜਾਣ ਦੀ ਹਦਾਇਤ ਹੈ। ਅਮਾਂਡ ਨੇ ਵੀਰਵਾਰ ਨੂੰ ਹਾਊਸ ਆਫ ਕਾਮਨਜ਼ ਦੀ ਰੱਖਿਆ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਇਸ ਨੀਤੀ ਦਾ ਖੁਲਾਸਾ ਕੀਤਾ। ਕਮੇਟੀ ਇਸ ਸਮੇਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇ ਉੱਤਰ ਕੋਰੀਆ ਵੱਲੋਂ ਹਮਲਾ ਕੀਤਾ ਜਾਂਦਾ ਹੈ ਤਾਂ ਕੈਨੇਡਾ ਕਿਸ ਹੱਦ ਤੱਕ ਆਪਣਾ ਬਚਾਅ ਕਰਨ ਲਈ ਤਿਆਰ ਹੈ।
ਅਜਿਹਾ ਅਧਿਐਨ ਕਰਨ ਦੀ ਲੋੜ ਉੱਤਰੀ ਕੋਰੀਆ ਵੱਲੋਂ ਕੀਤੇ ਜਾ ਰਹੇ ਬੈਲਿਸਟਿਕ ਮਿਜ਼ਾਈਲ ਪ੍ਰੀਖਣਾਂ ਦੇ ਮੱਦੇਨਜ਼ਰ ਪਈ। ਇਨ੍ਹਾਂ ਪ੍ਰੀਖਣਾਂ ਤੋਂ ਬਾਅਦ ਇਹ ਸਵਾਲ ਵੀ ਖੜ੍ਹਾ ਹੋ ਗਿਆ ਹੈ ਕਿ ਕੀ ਕੈਨੇਡਾ ਨੂੰ ਅਮਰੀਕਾ ਦੀ ਬੈਲਿਸਟਿਕ ਮਿਜ਼ਾਈਲ ਡਿਫੈਂਸ ਸ਼ੀਲਡ 'ਚ ਸ਼ਾਮਲ ਹੋਣਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਇਸ ਤੋਂ ਪਹਿਲਾਂ 2005 'ਚ ਕੈਨੇਡਾ ਨੇ ਇਸ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਸੀ।