• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕਾਂਗਰਸ 'ਚ ਕਾਰਜਕਾਰੀ ਭੂਮਿਕਾ ਨਿਭਾਉਣ ਲਈ ਹਾਂ ਤਿਆਰ : ਰਾਹੁਲ

  

Share
  ਵਾਸ਼ਿੰਗਟਨ— ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕਾਰਜਕਾਰੀ ਜ਼ਿੰਮੇਵਾਰੀ ਨਿਭਾਉਣ ਲਈ ਕਹਿੰਦੀ ਹੈ ਤਾਂ ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ। ਬਾਰਕਲੇ 'ਚ ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ 2012 ਦੇ ਨੇੜੇ-ਤੇੜੇ ਕਾਂਗਰਸ ਪਾਰਟੀ ਨੇ ਨਾਲ ਹੀ ਗੱਲਬਾਤ ਕਰਨੀ ਬੰਦ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਿਸੇ ਵੀ ਪਾਰਟੀ ਨਾਲ ਹੋਸਕਦਾ ਹੈ ਜੋ 10 ਸਾਲ ਤੋਂ ਸੱਤਾ 'ਚ ਹੋਣ। 47 ਸਾਲ ਦੇ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਸਾਲ 2004 'ਚ ਜੋ ਕਲਪਨਾ ਕੀਤੀ ਸੀ ਉਹ 10 ਸਾਲ ਦੇ ਕਾਲ ਦੇ ਹਿਸਾਬ ਨਾਲ ਤਿਆਰ ਕੀਤੀ ਗਈ ਸੀ ਅਤੇ ਇਹ ਪੂਰੀ ਤਰ੍ਹਾਂ ਸਪੱਸ਼ਟ ਸੀ ਕਿ ਅਸੀਂ ਸਾਲ 2004 'ਚ ਜੋ ਕਲਪਨਾ ਕੀਤੀ ਸੀ, ਉਸ ਨੇ 2010-11 'ਚ ਆਉਂਦੇ-ਆਉਂਦੇ ਕੰਮ ਕਰਨਾ ਬੰਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਕਹਿ ਸਕਦਾ ਹਾਂ ਕਿ ਸਾਲ 2012 ਦੇ ਨੇੜੇ-ਤੇੜੇ ਕਾਂਗਰਸ ਪਾਰਟੀ 'ਚ ਕੁਝ ਹੰਕਾਰ 'ਚ ਆ ਗਿਆ ਸੀ ਅਤੇ ਉਸ ਨੇ ਗੱਲਬਾਤ ਕਰਨਾ ਬੰਦ ਕਰ ਦਿੱਤਾ। ਇਹ ਪੁੱਛੇ ਜਾਣ 'ਤੇ ਕਿ ਕੀ ਕਾਂਗਰਸ ਪਾਰਟੀ 'ਚ ਕਾਰਜਕਾਰੀ ਭੂਮਿਕਾ ਨਿਭਾਉਣ ਲਈ ਤਿਆਰ ਹੈ, ਉਨ੍ਹਾਂ ਨੇ ਕਿਹਾ ਕਿ ਮੈਂ ਅਜਿਹਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਪਰ ਉਨ੍ਹਾਂ ਨੇ ਇਸ ਸਬੰਧੀ ਫੈਸਲਾ ਪਾਰਟੀ 'ਤੇ ਛੱਡਦੇ ਹੋਏ ਕਿਹਾ ਕਿ ਸਾਡੀ ਇਕ ਸੰਸਥਾਗਤ ਕਾਰਵਾਈ ਹੈ ਜੋ ਇਹ ਫੈਸਲਾ ਲੈਂਦੀ ਹੈ ਅਤੇ ਇਹ ਕਾਰਵਾਈ ਇਸ ਸਮੇਂ ਜਾਰੀ ਹੈ। ਸਾਡੇ ਕੋਲ ਇਕ ਅੰਤਰਿਕ ਪ੍ਰਣਾਲੀ ਹੈ ਜਿਸ ਦੇ ਤਹਿਤ ਅਸੀਂ ਯਕੀਨੀ ਪ੍ਰਤੀਨਿਧੀਆਂ ਨੂੰ ਨਿਯੁਕਤ ਕਰਦੇ ਹਾਂ ਜੋ ਇਹ ਫੈਸਲਾ ਲੈਂਦੇ ਹਨ। ਜੇਕਰ ਮੈਂ ਇਹ ਕਹਿੰਦਾ ਹਾਂ ਕਿ ਇਹ ਮੇਰਾ ਫੈਸਲਾ ਹੈ, ਤਾਂ ਇਹ ਸਹੀ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਕਾਂਗਰਸ ਪਾਰਟੀ ਨੂੰ ਕਰਨਾ ਹੈ ਅਤੇ ਇਹ ਕਾਰਵਾਈ ਇਸ ਸਮੇਂ ਜਾਰੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਕਾਂਗਰਸ ਪਾਰਟੀ ਵੰਸ਼ਵਾਦ ਦੀ ਰਾਜਨੀਤੀ ਨਾਲ ਜ਼ਿਆਦਾ ਜੁੜੀ ਹੈ, ਰਾਹੁਲ ਗਾਂਧੀ ਨੇ ਇਸ ਦੇ ਜਵਾਬ 'ਚ ਤਰਕ ਦਿੱਤਾ ਕਿ ਭਾਰਤ ਨੂੰ ਵੰਸ਼ ਚਲਾ ਰਹੇ ਹਨ।