• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਮਨੀਸ਼ਾ ਨੂੰ ਟਰੰਪ ਨੇ ਇਸ ਅਹੁਦੇ ਲਈ ਕੀਤਾ ਨਾਮਜ਼ਦ

  

Share
  ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਅਮਰੀਕੀ ਵਕੀਲ ਮਨੀਸ਼ਾ ਸਿੰਘ ਨੂੰ ਆਰਥਿਕ ਕੂਟਨੀਤੀ ਦਾ ਮੁਖੀ ਬਣਾਉਂਦੇ ਹੋਏ ਵਿਦੇਸ਼ ਮੰਤਰਾਲੇ ਵਿਚ ਇਕ ਮਹੱਤਵਪੂਰਨ ਪ੍ਰਸ਼ਾਸਨਕ ਅਹੁਦੇ ਲਈ ਨਾਮਜ਼ਦ ਕੀਤਾ ਹੈ। ਫਲੋਰੀਡਾ ਦੀ ਮਨੀਸ਼ਾ ਸਿੰਘ ਅਜੇ ਮੁੱਖ ਕੌਂਸਲ ਅਤੇ ਸੈਨੇਟਰ ਡੈਨ ਸੁਲੀਵਨ ਦੀ ਸੀਨੀਅਰ ਨੀਤੀ ਸਲਾਹਕਾਰ ਹੈ। ਜੇਕਰ ਸੈਨੇਟ ਵਿਚ ਉਨ੍ਹਾਂ ਦੇ ਨਾਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਹ ਆਰਥਿਕ ਮਾਮਲਿਆਂ ਦੀ ਸਹਾਇਕ ਵਿਦੇਸ਼ ਮੰਤਰੀ ਦੇ ਤੌਰ 'ਤੇ ਚਾਲਰਸ ਰਿਵਕਿਨ ਦੀ ਥਾਂ ਲਵੇਗੀ।
ਉਨ੍ਹਾਂ ਦੀ ਨਾਮਜ਼ਦਗੀ ਕੱਲ ਸੈਨੇਟ ਨੂੰ ਭੇਜੀ ਗਈ। ਰਿਵਕਿਨ ਨੇ ਜਨਵਰੀ ਵਿਚ ਟਰੰਪ ਦੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਇਹ ਅਹੁਦਾ ਖਾਲੀ ਸੀ। ਮਨੀਸ਼ਾ ਬਿਊਰੋ ਆਫ ਇਕੋਨਾਮਿਕ, ਐਨਰਜ਼ੀ ਐਂਡ ਬਿਜ਼ਨੈੱਸ ਅਫੇਅਰਸ ਵਿਚ ਸਾਬਕਾ ਸਹਾਇਕ ਵਿਦੇਸ਼ ਮੰਤਰੀ ਰਹਿ ਚੁੱਕੀ ਹੈ ਅਤੇ ਸੈਨੇਟ ਦੇ ਵਿਦੇਸ਼ ਸੰਬੰਧਾਂ ਦੀ ਕਮੇਟੀ ਵਿਚ ਸੀਨੀਅਰ ਸਹਾਇਕ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੀ ਹੈ। ਮਨੀਸ਼ਾ ਸਿੰਘ ਨੇ ਕਈ ਬਹੁ-ਰਾਸ਼ਟਰੀ ਕਾਨੂੰਨੀ ਕੰਪਨੀਆਂ ਵਿਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਅਮਰੀਕਨ ਯੂਨੀਵਰਸਿਟੀ ਵਾਸ਼ਿੰਗਟਨ ਕਾਲਜ ਆਫ ਲਾਅ ਤੋਂ ਕੌਮਾਂਤਰੀ ਕਾਨੂੰਨ ਅਧਿਐਨ ਵਿਚ ਐੱਲ. ਐੱਲ. ਐੱਮ. ਦੀ ਡਿਗਰੀ ਹਾਸਲ ਕੀਤੀ, ਯੂਨੀਵਰਸਿਟੀ ਆਫ ਫਲੋਰੀਡਾ ਕਾਲਜ ਆਫ ਲਾਅ ਤੋਂ ਜੇ. ਡੀ. ਅਤੇ 19 ਸਾਲ ਦੀ ਉਮਰ 'ਚ ਯੂਨੀਵਰਸਿਟੀ ਆਫ ਮਿਆਮੀ ਤੋਂ ਬੀ. ਏ. ਕੀਤੀ। ਉਨ੍ਹਾਂ ਨੇ ਨੀਂਦਰਲੈਂਡ ਵਿਚ ਯੂਨੀਵਰਸਿਟੀ ਆਫ ਲੀਡੇਨ ਲਾਅ ਸਕੂਲ ਤੋਂ ਵੀ ਪੜ੍ਹਾਈ ਕੀਤੀ। ਮਨੀਸ਼ਾ ਕੋਲ ਫਲੋਰੀਡਾ, ਪੇਨਸਿਲਵੇਨੀਆ ਅਤੇ ਡਿਸਟਰਿਕਟ ਆਫ ਕੋਲੰਬੀਆ ਵਿਚ ਵਕਾਲਤ ਕਰਨ ਦਾ ਲਾਇਸੈਂਸ ਵੀ ਹੈ ਅਤੇ ਉਹ ਹਿੰਦੀ ਨੂੰ ਵਧ ਤਵਜੋਂ ਦਿੱਤੀ ਹੈ।