• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਰੱਖੜਾ ਤੇ ਰਾਜੂ ਖੰਨਾ ਵੱਲੋਂ ਸ਼੍ਰੌੰਮਣੀ ਅਕਾਲੀ ਦਲ ਦੀ ਮਜਬੂਤੀ ਲਈ ਅਮਰੀਕਾ ਵਿੱਚ ਐਨ ਆਰ ਆਈ ਭਰਾਵਾਂ ਨਾਲ ਕੀਤੀਆਂ ਜਾ ਰਹੀਆਂ ਨੇ ਭਰਵੀਂ ਮੀਟਿੰਗਾਂ।

  

Share
  ਅਮਲੋਹ (ਬਲਜਿੰਦਰ ਸਿੰਘ ਪਨਾਗ) ਸ਼੍ਰੋਮਣੀ ਅਕਾਲ਼ੀ ਦਲ ਦੇ ਸੀਨੀ ਆਗੂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਸ਼੍ਰੌਮਣੀ ਅਕਾਲੀ ਦਲ ਦੀ ਸੀਨੀ ਐਨਆਰਆਈ ਲੀਡਰਸ਼ਿਪ ਨਾਲ ਸ਼੍ਰੌਮਣੀ ਅਕਾਲੀ ਦਲ ਦੀ ਮਜਬੁਤੀ ਨੂੰ ਲੈਕੇ ਮੀਟਿੰਗਾਂ ਕਰਨ ਲਈ ਆਪਣੇ ਸਾਥੀਆਂ ਨਾਲ ਪਿਛਲ਼ੇ ਦਿਨਾਂ ਤੋਂ ਅਮਰੀਕਾ (ਯੂ.ਐਸ.ਏ.) ਦੇ ਦੌਰੇ ਤੇ ਹਨ ਜਿਹਨਾਂ ਵੱਲੋਂ ਅੱਜ ਯੂ.ਐਸ.ਏ. ਦੀ ਵਿਸਕਾਸਨ ਸਟੇਟ ਦੇ ਮੈਕੀਊਨ ਸ਼ਹਿਰ ਵਿੱਚ ਰੱਖੜਾ ਫਾਰਮ ਹਾਉਸ ਤੇ ਸ਼੍ਰੌਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਦੀ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅੰਦਰ ਕੀਤੇ ਗਏ ਵਿਕਾਸ ਪੱਖੀ ਕਾਰਜਾਂ ਤੋਂ ਐਨ ਆਰ ਆਈ ਭਰਾਵਾਂ ਨੂੰ ਵਿਸ਼ਥਾਰ ਵਿੱਚ ਜਾਣੂ ਕਰਵਾਇਆ ਉੱਥੇ ਉਹਨਾਂ ਐਨ ਆਰ ਆਈ ਭਰਾਵਾਂ ਨੂੰ ਕਾਂਗਰਸ ਪਾਰਟੀ ਤੇ ਆਪ ਪਾਰਟੀ ਵੱਲੋਂ ਵਿਦੇਸ਼ਾਂ ਵਿੱਚ ਸ਼੍ਰੌਮਣੀ ਅਕਾਲੀ ਦਲ ਖਿਲਾਫ ਕੀਤੇ ਜਾ ਰਹੇ ਕੂੜ ਪਰਚਾਰ ਤੋਂ ਵੀ ਸੁਚੇਤ ਹੋਣ ਦੀ ਗੱਲ ਆਖੀ। ਇਸ ਮੌਕੇ ਤੇ ਐਨ ਆਰ ਆਈ ਭਰਵਾਂ ਨੇ ਜਿੱਥੇ ਸ਼੍ਰੌਮਣੀ ਅਕਾਲੀ ਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅੰਦਰ ਕਰਵਾਏ ਗਏ ਕਾਰਜਾਂ ਦੀ ਸ਼ਲਾਘਾ ਕੀਤੀ ਉੱਥੇ ਉਹਨਾਂ ਕਿਹਾ ਕਿ ਅੱਜ ਸਮੁੱਚਾ ਐਨ ਆਰ ਆਈ ਵਰਗ ਕਾਂਗਰਸ ਅਤੇ ਆਪ ਪਾਰਟੀ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਹੋ ਚੁੱਕਾ ਹੈ ਕਿਉਕਿ ਕਾਂਗਰਸ ਨੇ ਵੱਡੇ ਵੱਡੇ ਝੂਠੇ ਵਾਅਦੇ ਕਰਕੇ ਪੰਜਾਬ ਅੰਦਰ ਸਰਕਾਰ ਤਾਂ ਸਥਾਪਿਤ ਕਰ ਲਈ ਹੈ ਪਰ ਅੱਜ ਹਰ ਵਰਗ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਵੱਧੇਰੇ ਦੁੱਖੀ ਹੈ ਅਤੇ ਅੱਜ ਸਮੁੱਚਾ ਐਨ ਆਰ ਆਈ ਵਰਗ ਪੰਜਾਬ ਅੰਦਰ ਮੁੱੜ ਸ਼੍ਰੌਮਣੀ ਅਕਾਲੀ ਦਲ ਦੀ ਸਰਕਾਰ ਬਣਾਉਨ ਲਈ ਉਤਾਵਲਾ ਹੈ ਉਹਨਾਂ ਪੰਜਾਬ ਤੋਂ ਆਈ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸ਼੍ਰੌੰਮਣੀ ਅਕਾਲੀ ਦਲ ਦੌ ਚੜਦੀਕਲਾ ਲਈ ਪੰਜਾਬ ਅਤੇ ਵਿਦੇਸ਼ਾ ਵਿੱਚ ਕਾਰਜ ਕਰਦੇ ਰਹਣਗੇ। ਇਸ ਮੀਟਿੰਗ ਵਿੱਚ ਐਨ ਆਰ ਆਈ ਭਰਾਵਾਂ ਵੱਲੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਐਨ ਆਰ ਆਈ ਦਰਸ਼ਨ ਸਿੰਘ ਧਾਲੀਵਾਲ, ਚਰਨਜੀਤ ਸਿੰਘ ਰੱਖੜਾ ਤੇ ਹਲਕਾ ਅਮਲੋਹ ਦੇ ਮੁੱਖ ਸੁਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਰੱਖੜਾ, ਯੂਥ ਆਗੂ ਅਮਿਤ ਸਿੰਘ ਰਾਠੀ, ਇੰਦਰਜੀਤ ਸਿੰਘ ਰੱਖੜਾ, ਬਚਨ ਸਿੰਘ ਗਿੱਲ, ਅਜੇ ਪਾਲ ਸਿੰਘ ਇਡਾਨਾ, ਪਰਮਜੀਤ ਸਿੰਘ ਪੰਮਾ ਕੋਂਸਲਰ,ਬਿੱਟੂ ਚੱਠਾ ਕੋਂਸਲਰ, ਦਵਿੰਦਰ ਸਿੰਘ ਪਟਿਆਲਾ, ਰੀਚੀ ਨਾਭਾ, ਹਰਬੰਸ ਸਿੰਘ ਚਹਿਲ, ਕਮਲਜੀਤ ਸਿੰਘ ਤਲਵੰਡੀ, ਰੌਣਕ ਸਿੰਘ ਘੁੰਮਣ, ਹਰਬੰਸ ਸਿੰਘ ਸੰਧੂ, ਗੁਰਦੇਵ ਸਿੰਘ ਕੰਗ, ਭੁਪ ਖਾਲਸਾ, ਹਰਜੀਤ ਸਿੰਘ ਹੁੰਦਲ ਗੈਰੀ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਅਬਲੋਵਾਲ, ਮਨਵੀਰ ਸਿੰਘ ਵਿਰਕ, ਰਾਜਵੰਤ ਸਿੰਘ ਮਾਨ, ਭੁਪਿੰਦਰ ਸਿੰਘ ਸੈਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਨ ਆਰ ਆਈ ਭਾਈਚਾਰਾ ਹਾਜਰ ਸੀ।