• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਲੰਡਨ 'ਚ 2017 ਦੇ ਡਿਗਰੀ ਵੰਡ ਸਮਾਰੋਹ 'ਚ ਛਾਈ ਪੰਜਾਬ ਦੀ ਧੀ

  

Share
  ਲੰਡਨ — ਐਂਜਲਾ ਰੈਕਸ਼ਨ ਯੂਨੀਵਰਸਿਟੀ ਲੰਡਨ ਵਲੋਂ 2017 ਦਾ ਡਿਗਰੀ ਵੰਡ ਸਮਾਰੋਹ ਅਰੀਨਾ ਦੇ ਖੁੱਲ੍ਹੇ ਹਾਲ ਵਿਚ ਕਰਵਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਕੋਲੋਂ ਵੱਖ-ਵੱਖ ਦੇਸ਼ ਦੀਆਂ ਡਿਗਰੀਆਂ ਪ੍ਰਾਪਤ ਕਰਨ ਲਈ ਸੈਂਕੜੇ ਵਿਦਿਆਰਥੀ-ਵਿਦਿਆਰਥਣਾਂ ਹਾਜ਼ਰ ਹੋਈਆਂ। ਉਥੇ ਹੀ ਪੰਜਾਬ ਦੀ ਵਿਦਿਆਰਥਣ ਨੇ ਵਾਈਸ ਚਾਂਸਲਰ ਪਾਸੋ ਡਿਗਰੀ ਪ੍ਰਾਪਤ ਕੀਤੀ। ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਢੱਡੇ ਦੀ ਰਮਨਪ੍ਰੀਤ ਕੌਰ ਨੇ ਐਮ.ਬੀ.ਏ. ਦੀ ਡਿਗਰੀ ਹਾਸਲ ਕੀਤੀ। ਇਸ ਡਿਗਰੀ ਵੰਡ ਸਮਾਰੋਹ ਵਿਚ ਵੱਖ-ਵੱਖ ਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਪਰਿਵਾਰਕ ਮੈਬਰਾਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਬੱਚਿਆਂ ਦੀ ਕਾਮਯਾਬੀ 'ਤੇ ਖੁਸ਼ੀ ਜ਼ਾਹਰ ਕੀਤੀ।