• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਇਸ ਜਗ੍ਹਾ 'ਤੇ ਹਰ ਸਾਲ ਬਣਾਇਆ ਜਾਂਦਾ ਹੈ ICE HOTEL, ਜਿਸ ਦੀ ਖੂਬਸੂਰਤੀ ਨੂੰ ਦੇਖ ਹਰ ਕੋਈ ਕਹਿੰਦਾ ਹੈ ਵਾਹ-ਵਾਹ

  

Share
  ਜੁੱਕਸਜਰਵੀ— ਸਵੀਡਨ ਦੇ ਜੁੱਕਸਜਰਵੀ ਵਿਚ ਇਕ ਅਜਿਹਾ ਆਈਸ ਹੋਟਲ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇੱਥੇ ਤੋਰਨ ਨਦੀ ਦੇ ਕੰਡੇ ਸਾਲਾਂ ਤੋਂ ਆਈਸ ਹੋਟਲ ਬਣਾਇਆ ਜਾਂਦਾ ਹੈ । ਮਾਈਨਸ 10 ਡਿਗਰੀ ਤਾਪਮਾਨ ਵਿਚ ਇੱਥੇ ਠਹਿਰਣ ਅਤੇ ਇਸ ਨੂੰ ਦੇਖਣ ਲਈ ਕਰੀਬ 50 ਹਜ਼ਾਰ ਟੂਰਿਸਟ ਹਰ ਸਾਲ ਇੱਥੇ ਆਉਂਦੇ ਹਨ । ਦਸੰਬਰ ਤੋਂ ਉਨ੍ਹਾਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ । ਇਸ ਨੂੰ ਬਣਾਉਣ ਦੀ ਸ਼ੁਰੂਆਤ ਅਕਤੂਬਰ ਤੋਂ ਕੀਤੀ ਜਾਂਦੀ ਹੈ ਅਤੇ ਦਸੰਬਰ ਤੱਕ ਇਹ ਤਿਆਰ ਹੋ ਪਾਉਂਦਾ ਹੈ । ਇਸ ਦੀ ਬਣਾਵਟ ਤੋਂ ਅੰਦਾਜ਼ਾ ਲਗਾ ਪਾਉਣਾ ਮੁਸ਼ਕਲ ਹੈ ਕਿ ਇਹ ਹੋਟਲ ਕਿਵੇਂ ਬਣਦਾ ਹੈ । ਦੁਨੀਆ ਦੇ 100 ਆਰਟਿਸਟ ਇਸ ਨੂੰ ਬਣਾਉਂਦੇ ਹਨ । ਇਹੀ ਕਾਰਨ ਹੈ ਕਿ ਕਈ ਦੇਸ਼ਾਂ ਦੀ ਕਲਾਕਾਰੀ ਇੱਥੇ ਦਿਖਾਈ ਦਿੰਦੀ ਹੈ । ਮਾਰਚ ਤੋਂ ਜਦੋਂ ਤੋਰਨ ਨਦੀ ਦੀ ਬਰਫ ਖੁਰਨੀ ਸ਼ੁਰੂ ਹੁੰਦੀ ਹੈ । ਉਸਨੂੰ ਅਕਤੂਬਰ ਤੱਕ ਕੋਲਡ ਸਟੋਰੇਜ਼ ਵਿਚ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਬਰਫ ਨਾਲ ਕੰਧਾਂ, ਪਾਂਡੇ ਅਤੇ ਫਰਨੀਚਰ ਬਣਾਉਣ ਦਾ ਕੰਮ ਸ਼ੁਰੂ ਹੁੰਦਾ ਹੈ । ਅਪ੍ਰੈਲ ਅੰਤ ਤੱਕ ਇਹ ਹੋਟਲ ਪਿਘਲ ਜਾਂਦਾ ਹੈ, ਜਿਸ ਦਾ ਪਾਣੀ ਵਾਪਸ ਤੋਰਨ ਨਦੀ ਵਿਚ ਚਲਾ ਜਾਂਦਾ ਹੈ । ਦੱਸਿਆ ਜਾ ਰਿਹਾ ਹੈ ਕਿ ਤੋਰਨ ਨਦੀ ਦੇ ਕੰਡੇ ਇਸ ਹੋਟਲ ਨੂੰ ਪਿਛਲੇ 25 ਸਾਲਾਂ ਤੋਂ ਬਣਾਇਆ ਜਾ ਰਿਹਾ ਹੈ।