• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਰੱਬ ਨੇ ਹੱਥ ਦੇ ਕੇ ਬਚਾਇਆ ਇਸ ਬੱਚੇ ਨੂੰ, 17 ਘੰਟਿਆਂ ਤੋਂ ਸੀ ਬੈਗ 'ਚ ਬੰਦ

  

Share
  ਜੋਰਜੀਆ— ਜੋਰਜੀਆ ਦੇ ਚੈਮਬਲੀ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਭਗਵਾਨ ਵਿਚ ਵਿਸ਼ਵਾਸ ਹੋਰ ਮਜ਼ਬੂਤ ਕਰ ਦਿੱਤਾ ਹੈ। ਇਕ ਖਬਰ ਮੁਤਾਬਕ ਇਥੋਂ ਦੇ ਹਸਪਤਾਲ ਵਿਚੋਂ ਇਕ ਸਟਾਫ ਮੈਂਬਰ ਨੂੰ ਲਾਵਾਰਸ ਬੈਗ ਮਿਲਿਆ। ਉਸ ਨੇ ਬੈਗ ਚੁੱਕ ਕੇ ਇਕ ਕਮਰੇ ਵਿਚ ਰੱਖ ਦਿੱਤਾ ਪਰ ਫਿਰ ਜੋ ਹੋਇਆ ਉਹ ਉਮੀਦ ਤੋਂ ਬਿਲਕੁਲ ਉਲਟ ਸੀ।
ਅਚਾਨਕ ਆਈ ਬੈਗ 'ਚੋਂ ਰੋਣ ਦੀ ਅਵਾਜ਼
ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਇਕ ਸਟਾਫ ਮੈਂਬਰ ਨੂੰ ਜਦੋਂ ਲਾਵਾਰਸ ਬੈਗ ਮਿਲਿਆ ਤਾਂ ਉਸ ਨੇ ਸੋਚਿਆ ਕਿ ਕਿਸੇ ਮਰੀਜ਼ ਦਾ ਬੈਗ ਹੈ ਜੋ ਹਸਪਤਾਲ ਵਿਚ ਛੁੱਟ ਗਿਆ ਹੈ। ਉਸ ਨੇ ਬੈਗ ਚੁੱਕ ਕੇ ਇਕ ਕਮਰੇ ਵਿਚ ਰੱਖ ਦਿੱਤਾ। ਇਸ ਤੋਂ 17 ਘੰਟੇ ਬਾਅਦ ਜਦੋਂ ਸਫਾਈ ਕਰਮਚਾਰੀ ਉਸ ਕਮਰੇ ਵਿਚ ਪਹੁੰਚਿਆ ਤਾਂ ਉਸ ਨੂੰ ਬੈਗ 'ਚੋਂ ਕਿਸੇ ਦੇ ਰੋਣ ਦੀ ਆਵਾਜ਼ ਆਈ, ਤਾਂ ਉਸ ਨੇ ਸਭ ਨੂੰ ਸੂਚਿਤ ਕੀਤਾ ਅਤੇ ਜਦੋਂ ਉਸ ਨੂੰ ਖੋਲ੍ਹ ਕੇ ਦੇਖਿਆ ਤਾਂ ਪੂਰਾ ਸਟਾਫ ਹੈਰਾਨ ਰਹਿ ਗਿਆ। ਦਰਅਸਲ ਊਸ ਅੰਦਰ ਇਕ ਬੱਚਾ ਸੀ, ਜਿਸ ਦੀ ਬਾਡੀ ਨਾਲ Umbilical cord ਅਟੈਚ ਸੀ, ਇਸ ਲਈ ਇੰਨੀ ਦੇਰ ਤੱਕ ਬੱਚਾ ਜ਼ਿੰਦਾ ਰਹਿ ਸਕਿਆ। ਫਿਲਹਾਲ ਬੱਚਾ ਚਿਲਡਰਨ ਹੈਲਥਕੇਅਰ ਆਫ ਐਟਲਾਂਟਾ ਵਿਚ ਭਰਤੀ ਹੈ ਅਤੇ ਡਾਕਰਟਰਾਂ ਦੀ ਦੇਖ-ਰੇਖ ਵਿਚ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਬੱਚੇ ਦੀ ਮਾਂ ਸਾਹਮਣੇ ਆ ਜਾਵੇਗੀ ਅਤੇ ਬੱਚੇ ਨੂੰ ਅਪਣਾ ਲਏਗੀ।