• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਰੂਸ ਨੇ ਸੀਰੀਆ 'ਚ 4 ਆਈ. ਐੱਸ. ਨੇਤਾਵਾਂ ਨੂੰ ਮਾਰਨ ਦਾ ਕੀਤਾ ਦਾਅਵਾ

  

Share
  ਬੇਰੁਤ— ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਉਨ੍ਹਾਂ ਦੇ ਫੌਜੀਆਂ ਨੇ ਸੀਰੀਆ ਦੇ ਪੂਰਵੀ ਸ਼ਹਿਰ ਦੇਰ ਅਲ-ਕੋਰ ਦੇ ਬਾਹਰ ਇਕ ਹਵਾਈ ਹਮਲੇ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ 4 ਨੇਤਾਵਾਂ ਨੂੰ ਮਾਰ ਦਿੱਤਾ। ਰੂਸ ਦੀ ਸਮਾਚਾਰ ਕਮੇਟੀ ਨੇ ਸ਼ੁਕਰਵਾਰ ਨੂੰ ਰੱਖਿਆ ਮੰਤਰਾਲੇ ਦੇ ਇਕ ਬਿਆਨ ਦੇ ਹਵਾਲੇ ਤੋਂ ਦੱਸਿਆ ਕਿ ਹਵਾਈ ਹਮਲੇ ਵਿਚ 40 ਅੱਤਵਾਦੀ ਮਾਰੇ ਗਏ। ਰਿਪੋਰਟਾਂ ਮੁਤਾਬਕ, ਇਨ੍ਹਾਂ ਵਿਚ ਅੱਤਵਾਦੀ ਨੇਤਾ ਅਬੂ ਮੁਹੰਮਦ ਅਲ-ਸ਼ਿਮਾਲੀ ਅਤੇ ਗੁਲਮੁਰੋਦ ਖਲੀਮੋਵ ਸ਼ਾਮਲ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਅਲ-ਸ਼ਿਮਾਲੀ ਸੀਰੀਆ ਵਿਚ ਵਿਦੇਸ਼ੀ ਲੜਾਕੂਆਂ ਦੇ ਅਭਿਆਨ ਦੀ ਅਗਵਾਈ ਕਰ ਰਿਹਾ ਸੀ ਅਤੇ ਸੰਗਠਨ ਲਈ ਨਵੀਆਂ ਭਰਤੀਆਂ ਕਰ ਰਿਹਾ ਸੀ। ਇਸ ਸ਼ਹਿਰ ਵਿਚ ਸੀਰੀਆ ਦੀ ਫੌਜ ਅਤੇ ਇਸਲਾਮਿਕ ਸਟੇਟ ਦਰਮਿਆਨ ਭਾਰੀ ਸੰਘਰਸ਼ ਚੱਲ ਰਿਹਾ ਹੈ। ਅੱਤਵਾਦੀਆਂ ਨੇ ਇਸ ਸ਼ਹਿਰ ਉੱਤੇ ਸਾਲਾਂ ਤੋਂ ਕਬਜ਼ਾ ਕੀਤਾ ਹੋਇਆ ਹੈ। ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਫੌਜੀਆਂ ਨੇ ਮੰਗਲਵਾਰ ਨੂੰ ਸ਼ਹਿਰ ਦੇ ਹਿੱਸਿਆਂ ਨੂੰ ਅੱਤਵਾਦੀਆਂ ਦੇ ਕਬਜ਼ੇ ਤੋਂ ਅਜ਼ਾਦ ਕਰਾਇਆ ਜੋ ਅੱਤਵਾਦੀਆਂ ਖਿਲਾਫ ਇਕ ਵੱਡੀ ਚੜ੍ਹਾਈ ਮੰਨੀ ਜਾ ਰਹੀ ਹੈ।