• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਇਵਾਂਕਾ ਟਰੰਪ ਦੀ ਰੂਟੀਨ ਨਾਲ ਜੁੜੀਆਂ ਖਾਸ ਗੱਲਾਂ, ਤਾਂ ਪੜ੍ਹੋ ਇਹ ਖਬਰ

  

Share
  ਵਾਸ਼ਿੰਗਟਨ— ਅਸੀਂ ਤੁਹਾਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਦੀ ਰੂਟੀਨ ਨਾਲ ਜੁੜੀਆਂ ਅਜਿਹੀਆਂ ਗੱਲਾਂ ਦੱਸ ਰਹੇ ਹਾਂ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ।
ਰੂਟੀਨ
ਇਵਾਂਕਾ ਆਪਣੀ ਪਰਿਵਾਰਕ ਅਤੇ ਰਾਜਨੀਤਕ ਜ਼ਿੰਮੇਦਾਰੀਆਂ ਦਾ ਵੀ ਪੂਰਾ ਖਿਆਲ ਰੱਖਦੀ ਹੈ। ਉਹ ਨਾ ਸਿਰਫ ਰਾਜਨੀਤੀ ਵਿਚ ਆਪਣੇ ਪਿਤਾ ਅਤੇ ਪਤੀ ਦਾ ਸਾਥ ਨਿਭਾਉਂਦੀ ਹੈ ਸਗੋਂ ਆਪਣੇ ਛੋਟੇ-ਛੋਟੇ ਬੱਚਿਆਂ ਲਈ ਵੀ ਸਮਾਂ ਕੱਢਦੀ ਹੈ ਪਰ ਅਜਿਹਾ ਕਰਨ ਲਈ ਉਨ੍ਹਾਂ ਨੇ ਆਪਣੀ ਰੂਟੀਨ ਨੂੰ ਬੇਹੱਦ ਖਾਸ ਅੰਦਾਜ਼ ਵਿਚ ਵੰਡਿਆਂ ਹੋਇਆ ਹੈ । ਜਿਸ ਦੇ ਬਾਅਦ ਹੀ ਉਹ ਇੰਨੇ ਰੁੱਝੇਵੇਂ ਦੇ ਬਾਵਜੂਦ ਹਰ ਜਰੂਰੀ ਕੰਮ ਲਈ ਖੁਦ ਨੂੰ ਹਾਜ਼ਰ ਕਰ ਦਿੰਦੀ ਹੈ । ਟਰੰਪ ਦੀ ਵੱਡੀ ਧੀ ਇਵਾਂਕਾ ਲਈ ਵੈਸੇ ਤਾਂ ਅਜਿਹਾ ਕਰਨਾ ਆਸਾਨ ਨਹੀਂ ਸੀ । ਵ੍ਹਾਈਟ ਹਾਊਸ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੇ ਜਿੰਦਗੀ ਦੇ ਹਰ ਰੋਲ ਨਿਭਾਉਣ ਲਈ ਖੁਦ ਨੂੰ ਤਿਆਰ ਕੀਤਾ।
ਮੈਡੀਟੇਸ਼ਨ ਲਈ ਕਿਸੇ ਵੀ ਤਰ੍ਹਾਂ ਕੱਢਦੀ ਹੈ ਸਮਾਂ
ਇਵਾਂਕਾ ਇੰਨੇ ਰੁੱਝੇਵੇਂ ਦੇ ਬਾਵਜੂਦ ਜੇਕਰ ਇੰਨੀ ਐਕਟਿਵ ਅਤੇ ਖੂਬਸੂਰਤ ਦਿਖਾਈ ਦਿੰਦੀ ਹੈ ਤਾਂ ਇਸ ਦਾ ਰਾਜ਼ ਉਨ੍ਹਾਂ ਦੀ ਰੋਜ ਮੈਡੀਟੇਸ਼ਨ ਕਰਨ ਦੀ ਆਦਤ ਹੈ । ਇਵਾਂਕਾ ਕਿਸੇ ਨਾ ਕਿਸੇ ਤਰ੍ਹਾਂ ਨਾਲ ਪੂਰੇ ਦਿਨ ਵਿਚ ਘੱਟ ਤੋਂ ਘੱਟ 20 ਮਿੰਟ ਦਾ ਸਮਾਂ ਮੈਡੀਟੇਸ਼ਨ ਲਈ ਕੱਢ ਹੀ ਲੈਂਦੀ ਹੈ । ਉਹ ਸਵੇਰੇ 5 ਵਜੇ ਦੇ ਆਸਪਾਸ ਉਠ ਹੀ ਜਾਂਦੀ ਹੈ।
8 ਮਿੰਟ ਵਿਚ ਪੂਰਾ ਕਰ ਲੈਂਦੀ ਹੈ ਮੇਕਅਪ
ਇਵਾਂਕਾ ਇੰਨੀ ਖੂਬਸੂਰਤ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਧੀ ਹੈ ਤਾਂ ਤੁਹਾਨੂੰ ਲੱਗਦਾ ਹੋਵੇਗਾ ਕਿ ਉਨ੍ਹਾਂ ਕੋਲ ਮੇਕਅਪ ਆਰਟੀਸਟਾਂ ਦੀ ਵੱਡੀ ਫੌਜ ਹੋਵੇਗੀ, ਉਹ ਜਦੋਂ ਚਾਹੇ ਇਵਾਂਕਾ ਨੂੰ ਤਿਆਰ ਕਰ ਦਿੰਦੇ ਹੋਣਗੇ ਅਤੇ ਇਵਾਂਕਾ ਵੀ ਮੇਕਅਪ ਲਈ ਖੂਬ ਸਮਾਂ ਲੈਂਦੀ ਹੋਵੇਗੀ ਪਰ ਤੁਹਾਡਾ ਅਜਿਹਾ ਸੋਚਣਾ ਗਲਤ ਹੈ । ਇਵਾਂਕਾ ਮੇਕਅਪ ਆਰਟੀਸਟ ਦਾ ਸਹਾਰਾ ਨਹੀਂ ਲੈਂਦੀ ਸਗੋਂ ਉਹ ਤਾਂ ਸਿਰਫ 8 ਮਿੰਟ ਵਿਚ ਹੀ ਆਪਣਾ ਪੂਰਾ ਮੇਕਅਪ ਕਰ ਲੈਂਦੀ ਹੈ । ਇਹੀ ਨਹੀਂ ਰਾਤ ਨੂੰ ਆ ਕੇ ਉਹ ਸਭ ਤੋਂ ਪਹਿਲਾਂ ਆਪਣਾ ਮੇਕਅਪ ਸਾਫ ਕਰਦੀ ਹੈ ਕਿਉਂਕਿ ਇਵਾਂਕਾ ਨੂੰ ਆਪਣਾ ਸਿੰਪਲ ਚਿਹਰਾ ਹੀ ਜ਼ਿਆਦਾ ਪਸੰਦ ਹੈ।
ਨਹਾਉਂਦੇ ਹੋਏ ਸੁਣਦੀ ਹੈ ਟੇਡ ਟਾਕ ਪ੍ਰੋਗਰਾਮ
ਇਵਾਂਕਾ ਲਈ ਖੁਦ ਨੂੰ ਅਪਡੇਟ ਰੱਖਣਾ ਬਹੁਤ ਜਰੂਰੀ ਹੈ । ਨਹਾਉਂਦੇ ਸਮੇਂ ਵੀ ਉਹ ਆਪਣਾ ਸਮਾਂ ਵੇਸਟ ਨਹੀਂ ਕਰਦੀ। ਇਸ ਲਈ ਹੀ ਤਾਂ ਉਹ ਨਹਾਉਂਦੇ-ਨਹਾਉਂਦੇ ਟੇਡ ਟਾਕ ਪ੍ਰੋਗਰਾਮ ਸੁਣ ਲੈਂਦੀ ਹੈ। ਇਸ ਪ੍ਰੋਗਰਾਮ ਵਿਚ ਦੇਸ਼-ਦੁਨੀਆ ਦੇ ਤਕਰੀਬਨ ਹਰ ਮੁੱਦੇ ਉੱਤੇ ਵਿਸ਼ੇਸ਼ ਰੂਪ ਤੋਂ ਚਰਚਾ ਕੀਤੀ ਜਾਂਦੀ ਹੈ । ਇਵਾਂਕਾ ਸਵੇਰੇ ਉੱਠ ਕੇ ਆਪਣਾ ਫੋਨ ਚੈਕ ਕਰਨਾ ਵੀ ਕਦੇ ਨਹੀਂ ਭੁੱਲਦੀ । ਟਵਿੱਟਰ ਉੱਤੇ ਵੀ ਉਨ੍ਹਾਂ ਦੀ ਪੈਨੀ ਨਜ਼ਰ ਰਹਿੰਦੀ ਹੈ । ਸਵੇਰੇ 5 ਤੋਂ 7 ਵਜੇ ਦੇ ਵਿਚ ਹੀ ਇਵਾਂਕਾ ਮੁੱਖ ਅਖਬਾਰਾਂ ਉੱਤੇ ਸਰਸਰੀ ਨਜ਼ਰ ਵੀ ਪਾ ਲੈਂਦੀ ਹੈ।
ਦੁਪਹਿਰ ਤੱਕ ਇੰਝ ਰਹਿੰਦੀ ਹੈ ਬਿਜ਼ੀ
ਟਰੰਪ ਦੇ ਇੱਥੇ ਬਰੇਕਫਾਸਟ ਸਵੇਰੇ 7 ਤੋਂ 8 ਦੇ ਵਿਚਕਾਰ ਹੋ ਜਾਂਦਾ ਹੈ । ਇਵਾਂਕਾ ਸਵੇਰੇ 8 ਵਜੇ ਤੋਂ ਬਾਅਦ ਆਪਣੇ ਪਿਤਾ ਦੇ ਮੁੱਖ ਕੰਮਾਂ ਲਈ ਵਿਅਸਤ ਹੋ ਜਾਂਦੀ ਹੈ। ਟਰੰਪ ਦੀਆਂ ਮੀਟਿੰਗਾਂ ਨੂੰ ਲੈ ਕੇ ਉਹ ਬਹੁਤ ਜਾਗਰੂਕ ਰਹਿੰਦੀ ਹੈ । ਦੁਪਹਿਰ 12:30 ਤੱਕ ਦਾ ਸਮਾਂ ਉਨ੍ਹਾਂ ਦਾ ਇਨ੍ਹਾਂ ਸਭ ਕੰਮਾਂ ਵਿਚ ਹੀ ਗੁਜਰ ਜਾਂਦਾ ਹੈ । ਇਸ ਦੌਰਾਨ ਇਵਾਂਕਾ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਂਦੀ ਰਹਿੰਦੀ ਹੈ ਅਤੇ ਚਾਹ ਅਤੇ ਕਾਫ਼ੀ ਪੀਣਾ ਪਸੰਦ ਕਰਦੀ ਹੈ। ਇਹ ਮੀਟਿੰਗ ਬੈਕ ਟੂ ਬੈਕ ਹੁੰਦੀਆਂ ਹਨ ਅਤੇ ਇਵਾਂਕਾ ਇਨ੍ਹਾਂ ਨੂੰ ਹੈਂਡਲ ਕਰਦੀ ਹੈ।
ਸ਼ਾਮ ਦਾ ਸਮਾਂ ਸਿਰਫ ਬੱਚਿਆਂ ਲਈ
ਇਵਾਂਕਾ ਦੁਪਹਿਰ 2 ਵਜੇ ਤੱਕ ਲੰਚ ਖ਼ਤਮ ਕਰਨਾ ਪਸੰਦ ਕਰਦੀ ਹੈ।ਇਸ ਤੋਂ ਬਾਅਦ ਸ਼ਾਮ ਨੂੰ 5:30 ਤੋਂ ਲੈ ਕੇ 7 ਵਜੇ ਤੱਕ ਦਾ ਸਮਾਂ ਉਹ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਦੇਣਾ ਪਸੰਦ ਕਰਦੀ ਹੈ। ਇਵਾਂਕਾ ਉਦੋਂ ਆਫਿਸ ਦੇ ਕੰਮਾਂ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ । ਇਸ ਤੋਂ ਬਾਅਦ ਉਹ ਆਪਣੇ ਬੱਚਿਆਂ ਲਈ ਪੂਰਾ ਸਮਾਂ ਕੱਢਦੀ ਹੈ । ਇਵਾਂਕਾ ਰਾਤ ਨੂੰ 8 ਵਜੇ ਤੱਕ ਡਿਨਰ ਕਰਨਾ ਪਸੰਦ ਕਰਦੀ ਹੈ। ਉਨ੍ਹਾਂ ਨੂੰ ਦੇਰ ਰਾਤ ਤੱਕ ਜਾਗਨਾ ਪਸੰਦ ਨਹੀਂ ਹੈ। ਇਵਾਂਕਾ ਰਾਤ 11 ਵਜੇ ਤੋਂ ਪਹਿਲਾਂ ਹਰ ਹਾਲ ਵਿਚ ਸੋਨਾ ਪਸੰਦ ਕਰਦੀ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਜਲਦੀ ਹੀ ਸੁਆ ਦਿੰਦੀ ਹੈ।