• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਖੇਡ-ਖੇਡ ਵਿਚ ਵਿਅਕਤੀ ਬਣਿਆ ਕਲਾਕਾਰ, ਸਿੱਕਿਆਂ ਨਾਲ ਬਣਾਈਆਂ ਖੂਬਸੂਰਤ ਚੀਜ਼ਾਂ

BULLAND TV BULLAND TV BULLAND TV BULLAND TV
  

Share
  ਬੀਜਿੰਗ— ਦੁਨੀਆ ਵਿਚ ਅਜਿਹੇ ਬਹੁਤ ਸਾਰੇ ਕਲਾਕਾਰ ਹੋਏ ਹਨ ਜਿਨ੍ਹਾਂ ਨੇ ਆਪਣੀ ਕਲਾਕਾਰੀ ਨਾਲ ਸਾਰਿਆਂ ਨੂੰ ਹੈਰਾਨ ਕੀਤਾ ਹੈ। ਅਜਿਹਾ ਹੀ ਇਕ ਕਲਾਕਾਰ ਜਾਪਾਨ ਵਿਚ ਵੀ ਹੈ ਜਿਸ ਨੇ ਸਿੱਕਿਆਂ ਨਾਲ ਵੱਖ-ਵੱਖ ਰਚਨਾਵਾਂ ਤਿਆਰ ਕਰ ਕੇ ਸਾਰਿਆਂ ਨੂੰ ਹੈਰਾਨ ਕੀਤਾ ਹੈ।
ਗਰੈਵਿਟੀ ਅਤੇ ਭੌਤਿਕ ਸਿਧਾਂਤਾ ਨੂੰ ਚੁਣੌਤੀ
ਉਂਝ ਤਾਂ ਸਿੱਕਿਆਂ ਨਾਲ ਟਾਵਰ ਬਣਾਉਣਾ ਆਸਾਨ ਹੈ ਪਰ ਜਿਵੇਂ ਹੀ ਇਕ ਸੀਮਾ ਤੋਂ ਜ਼ਿਆਦਾ ਅਸੀਂ ਇਸ ਦੀ ਉੱਚਾਈ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ ਇਸ ਨੂੰ ਸਿੱਧੇ ਖੜ੍ਹੇ ਰੱਖਣਾ ਮੁਸ਼ਕਲ ਹੋ ਜਾਂਦਾ ਹੈ ਪਰ ਜਾਪਾਨ ਦੇ ਇਕ ਕਲਾਕਾਰ ਨੇ ਸਿੱਕਿਆਂ ਦਾ ਟਾਵਰ ਬਣਾਉਣ ਦੇ ਨਾਲ-ਨਾਲ ਚਮਚ 'ਤੇ ਵੀ ਇਸ ਨਾਲ ਅਦਭੁੱਤ ਚੀਜ਼ਾਂ ਬਣਾਈਆਂ ਹਨ। ਉਸ ਦੀ ਇਸ ਕਲਾਕਾਰੀ ਨੂੰ ਦੇਖ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇਸ ਕਲਾਕਾਰ ਨੇ ਅਜਿਹੀਆਂ ਖੂਬਸੂਰਤ ਚੀਜ਼ਾਂ ਤਿਆਰ ਕੀਤੀਆਂ ਹਨ ਜੋ ਗਰੈਵਿਟੀ ਸਮੇਤ ਭੌਤਿਕੀ ਦੇ ਕਈ ਸਿਧਾਂਤਾਂ ਨੂੰ ਗਲਤ ਸਿੱਧ ਕਰਦਾ ਹੈ।
ਖੇਡ-ਖੇਡ ਵਿਚ ਹੋਈ ਸੀ ਹੁਨਰ ਦੀ ਪਛਾਣ
ਦਿਲਚਸਪ ਗੱਲ ਇਹ ਹੈ ਕਿ ਇਸ ਕਲਾਕਾਰ ਨੂੰ ਪਹਿਲਾਂ ਆਪਣੇ ਅੰਦਰ ਛੁਪੇ ਇਸ ਹੁਨਰ ਦਾ ਪਤਾ ਨਹੀਂ ਸੀ। ਇਕ ਦਿਨ ਉਹ ਖਾਲੀ ਬੈਠਾ ਸੀ ਅਤੇ ਉਸਨੇ ਸਮਾਂ ਬਿਤਾਉਣ ਲਈ ਸਿੱਕਿਆਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਖੇਡ-ਖੇਡ ਵਿਚ ਉਸ ਨੇ ਪਹਿਲਾਂ ਸਿੱਕਿਆਂ ਦਾ ਟਾਵਰ ਬਣਾਇਆ। ਹੌਲੀ-ਹੌਲੀ ਉਸ ਨੂੰ ਇਸ ਕੰਮ ਵਿਚ ਮਜ਼ਾ ਆਉਣ ਲੱਗਾ। ਆਪਣੀ ਮਿਹਨਤ ਅਤੇ ਲਗਨ ਸਦਕਾ ਉਹ ਇਸ ਕੰਮ ਵਿਚ ਇੰਨਾ ਮਾਹਰ ਹੋ ਗਿਆ ਕਿ ਹੁਣ ਸੋਸ਼ਲ ਮੀਡੀਆ 'ਤੇ ਉਹ ਮਸ਼ਹੂਰ ਹੋ ਚੁੱਕਾ ਹੈ। ਲੱਖਾਂ ਲੋਕ ਉਸ ਦੇ ਫੋਲੋਅਰਜ਼ ਹਨ।
ਕ੍ਰੇਜ਼ੀ ਡਿਜ਼ਾਈਨ ਬਣਾ ਕਰਦਾ ਹੈ ਸ਼ੇਅਰ
ਹੁਣ ਇਹ ਕਲਾਕਾਰ ਆਪਣੇ ਚਾਹੁਣ ਵਾਲਿਆਂ ਨੂੰ ਖੁਸ਼ ਕਰਨ ਲਈ ਦਿਨ-ਰਾਤ ਮਿਹਨਤ ਕਰਦਾ ਹੈ। ਉਹ ਆਪਣੇ ਕ੍ਰੇਜ਼ੀ ਡਿਜ਼ਾਈਨਾਂ ਨੂੰ ਬਣਾਉਣ ਲਈ ਲਗਾਤਾਰ ਪਸੀਨਾ ਬਹਾਉਂਦਾ ਹੈ। ਜਦੋਂ ਉਹ ਕੋਈ ਵਧੀਆ ਰਚਨਾ ਤਿਆਰ ਕਰ ਲੈਂਦਾ ਹੈ ਤਾਂ ਉਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੰਦਾ ਹੈ।