• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ਨੂੰ ਲੈ ਕੇ ਆਈ.ਐਨ.ਓ.ਸੀ (ਯੂ. ਐਸ. ਏ.) ਪੱਬਾਂ ਭਾਰ

  

Share
  ਨਿਊਯਾਰਕ( ਰਾਜ ਗੋਗਨਾ)— ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਅਤੇ ਐਮ. ਪੀ. ਰਾਹੁਲ ਗਾਂਧੀ ਅਮਰੀਕਾ ਦੌਰੇ 'ਤੇ ਆ ਰਹੇ ਹਨ। ਉਹ 20 ਸਤੰਬਰ ਨੂੰ ਨਿਊਯਾਰਕ ਪਹੁੰਚਣਗੇ। ਇਹ ਜਾਣਕਾਰੀ ਆਈ.ਐਨ.ਓ.ਸੀ (indian national overseas congress) ਦੇ ਪ੍ਰਧਾਨ ਸੁੱਧ ਪਕਾਸ਼ ਨੇ ਦਿੱਤੀ। ਰਾਹੁਲ ਗਾਂਧੀ ਦੇ ਆਗਾਮੀ ਦੌਰੇ ਨੂੰ ਲੈ ਕੇ ਬੀਤੇ ਬੁੱਧਵਾਰ ਆਈ.ਐਨ.ਓ.ਸੀ (ਯੂ. ਐਸ. ਏ) ਦੇ ਆਗੂਆਂ ਦੀ ਇਕ ਅਹਿਮ ਮੀਟਿੰਗ ਰਿਚੀਰਿਚ ਪੈਲੇਸ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸੁੱਧ ਪ੍ਰਕਾਸ਼ ਸਿੰਘ ਨੇ ਕੀਤੀ। ਇਸ ਮੀਟਿੰਗ ਵਿਚ ਰਾਹੁਲ ਗਾਂਧੀ ਦੇ ਦੌਰੇ ਨੂੰ ਲੈ ਕੇ ਵਿਚਾਰ ਵਿਟਾਂਦਰਾ ਕੀਤਾ ਗਿਆ। ਹਾਜ਼ਰੀਨ ਆਗੂਆ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਇਸ ਦੌਰੇ ਨੂੰ ਸਫਲ ਬਣਾਉਣ ਲਈ ਸਾਰੇ ਇਕਜੁੱਟ ਹੋ ਕੇ ਮਿਹਨਤ ਕਰ ਰਹੇ ਹਨ। ਸੁੱਧ ਪ੍ਰਕਾਸ਼ ਸਿੰਘ ਵੱਲੋਂ ਆਗੂਆਂ ਨੂੰ ਰਾਹੁਲ ਗਾਂਧੀ ਦੇ ਦੌਰੇ ਬਾਰੇ ਬਣਾਈ ਗਈ ਰੂਪ ਰੇਖਾ ਹੋਰ ਆਗੂਆਂ ਨਾਲ ਸਾਂਝੀ ਕੀਤੀ ਗਈ। ਉਨਾਂ ਦੱਸਿਆਂ ਕਿ ਰਾਹੁਲ ਗਾਂਧੀ 20 ਸਤੰਬਰ ਨੂੰ ਨਿਊਯਾਰਕ ਵਿਚ ਹੋਣਗੇ। ਉਹ ਇਸੇ ਦਿਨ ਸ਼ਾਮ ਨੂੰ 6 ਵਜੇ ਮੈਰਿਟ ਮਰਕਿਉਸ, ਟਾਈਮ ਸਕੇਅਰ 1535 ਬ੍ਰਾਡਵੇ, ਨਿਊਯਾਰਕ ਵਿਖੇ ਜਿਥੇ ਆਈ.ਐਨ.ਓ.ਸੀ ਨਿਊਯਾਰਕ ਦੇ ਆਗੂਆਂ ਨਾਲ ਮੀਟਿੰਗ ਕਰਣਗੇ, ਉਥੇ ਹੀ ਉਹ ਵੱਖ ਵੱਖ ਭਖਦੇ ਮੁੱਦਿਆਂ 'ਤੇ ਆਪਣੇ ਵਿਚਾਰ ਵੀ ਰੱਖਣਗੇ। ਉਹ ਆਗੂਆਂ ਨਾਲ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਵੀ ਗੱਲਬਾਤ ਕਰਨਗੇ ਅਤੇ ਪਾਰਟੀ ਦੀ ਨੀਤੀ ਨੂੰ ਸਾਂਝਾ ਕਰਨਗੇ। ਸੁੱਧ ਪ੍ਰਕਾਸ਼ ਨੇ ਕਿਹਾ ਕਿ ਆਈ.ਐਨ.ਓ.ਸੀ ਦੇ ਆਗੂ ਅਤੇ ਵਰਕਰ ਰਾਹੁਲ ਗਾਂਧੀ ਦੇ ਦੌਰੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਮੀਟਿੰਗ ਵਿਚ ਆਈ.ਐਨ.ਓ.ਸੀ ਦੇ ਪੰਜਾਬ ਚੈਪਟਰ ਦੇ ਪ੍ਰਧਾਨ ਚਰਨ ਸਿੰਘ ਪ੍ਰੇਮਪੁਰਾ ਦੀ ਟੀਮ ਹਾਜ਼ਰ ਸੀ, ਇਸ ਤੋਂ ਇਲਾਵਾ ਆਈ.ਐਨ.ਓ. ਸੀ ਦੇ ਕੇਰਲ, ਤੇਲੰਗਾਨਾ ਅਤੇ ਹਰ ਚੈਪਟਰਾਂ ਦੇ ਆਗੂ ਵੀ ਇਸ ਮੀਟਿੰਗ ਵਿਚ ਹਾਜ਼ਰ ਸਨ।