• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸ਼ਾਹੀ ਪਰਿਵਾਰ ਤੋਂ ਆਈ ਇਕ ਹੋਰ ਖਬਰ, ਪ੍ਰਿੰਸ ਜਾਰਜ ਗਏ ਸਕੂਲ

  

Share
  ਲੰਡਨ— ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੈੱਥ-2 ਦੇ ਪੜਪੋਤੇ ਪ੍ਰਿੰਸ ਜਾਰਜ ਨੇ ਵੀਰਵਾਰ ਯਾਨੀ ਕਿ ਅੱਜ ਤੋਂ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ। ਉਹ ਪਹਿਲੇ ਦਿਨ ਆਪਣੇ ਪਿਤਾ ਪ੍ਰਿੰਸ ਵਿਲੀਅਮ ਨਾਲ ਸਕੂਲ ਗਏ। ਇਸ ਅਹਿਮ ਮੌਕੇ 'ਤੇ ਉਨ੍ਹਾਂ ਦੀ ਮਾਂ ਕੇਟ ਮਿਡਲਟਨ ਨਾਲ ਨਹੀਂ ਜਾ ਸਕੀ, ਕਿਉਂਕਿ ਉਹ ਇਸ ਸਮੇਂ ਗਰਭਵਤੀ ਹੈ। ਦੱਸਣਯੋਗ ਹੈ ਕਿ ਕੇਨਸਗਿੰਟਨ ਪੈਲੇਸ ਵਲੋਂ ਬੀਤੇ ਸੋਮਵਾਰ ਨੂੰ ਐਲਾਨ ਹੋਇਆ ਸੀ ਕਿ 35 ਸਾਲਾ ਕੇਟ ਫਿਰ ਤੋਂ ਮਾਂ ਬਣਨ ਵਾਲੀ ਹੈ।
ਪ੍ਰਿੰਸ ਵਿਲੀਅਮ ਆਪਣੇ ਘਰ ਕੇਨਸਗਿੰਟਨ ਪੈਲੇਸ ਤੋਂ 4 ਸਾਲ ਦੇ ਜਾਰਜ ਨੂੰ ਲੈ ਕੇ ਦੱਖਣੀ ਪੱਛਮੀ ਲੰਡਨ ਸਥਿਤ ਥਾਮਸ ਬੈਟਰਸੀ ਸਕੂਲ ਪਹੁੰਚੇ। ਪ੍ਰਿੰਸ ਜਾਰਜ ਪਹਿਲੇ ਦਿਨ ਥੋੜ੍ਹਾ ਘਬਰਾਉਂਦੇ ਹੋਏ ਅਤੇ ਪਿਤਾ ਦਾ ਹੱਥ ਫੜ ਕੇ ਸਕੂਲ ਜਾਂਦੇ ਨਜ਼ਰ ਆਏ। ਉਨ੍ਹਾਂ ਨੇ ਡੂੰਘੇ ਨੀਲੇ ਰੰਗ ਦੀ ਸਕੂਲ ਯੂਨੀਫਾਰਮ ਪਹਿਨੀ ਹੋਈ ਸੀ। ਇੱਥੇ ਦੱਸ ਦੇਈਏ ਕਿ ਪ੍ਰਿੰਸ ਜਾਰਜ ਸ਼ਾਹੀ ਗੱਦੀ ਦੇ ਉੱਤਰਾਧਿਕਾਰੀ ਦੀ ਕਤਾਰ 'ਚ ਤੀਜੇ ਨੰਬਰ 'ਤੇ ਹਨ। ਉਹ ਪ੍ਰਿੰਸ ਵਿਲੀਅਮ ਅਤੇ ਕੇਟ ਦੀ ਪਹਿਲੀ ਔਲਾਦ ਹੈ। ਜਾਰਜ ਦੀ ਛੋਟੀ ਭੈਣ ਪ੍ਰਿੰਸਜ਼ ਚਾਰਲੋਟ ਹੈ।