• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਰੋਹਿੰਗੀਆ ਮੁਸਲਮਾਨਾਂ ਨੂੰ ਮੁਲਕ ਦੀ ਮਿੱਟੀ ਵੀ ਨਾ ਹੋਈ ਨਸੀਬ, ਬੰਗਲਾਦੇਸ਼ 'ਚ ਕੀਤਾ ਗਿਆ ਸਪੁਰਦ-ਏ-ਖਾਕ

  

Share
  ਕਾਕਸ ਬਾਜ਼ਾਰ— ਮਿਆਮਾਂ 'ਚ ਗੋਲੀ ਲੱਗਣ ਕਾਰਨ ਮਾਰੇ ਗਏ ਰੋਹਿੰਗੀਆ ਭਾਈਚਾਰੇ ਦੇ ਪੰਜ ਲੋਕਾਂ ਨੂੰ ਬੰਗਲਾਦੇਸ਼ 'ਚ ਸਪੁਰਦੇ ਖਾਕ ਕਰ ਦਿੱਤਾ ਗਿਆ। ਲਾਸ਼ਾਂ ਨੂੰ ਦਫਨਾਉਣ ਮੌਕੇ ਉਥੇ ਸੈਂਕੜੇ ਲੋਕ ਪਹੁੰਚ ਗਏ।
ਇਸ ਤੋਂ ਪਹਿਲਾਂ ਜਦੋਂ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਮ੍ਰਿਤਕਾਂ ਦੇ ਰਿਸ਼ਤੇਦਾਰ ਲਾਸ਼ਾਂ ਨੂੰ ਚੁੱਕ ਕੇ ਸਰਹੱਦ ਪਾਰ ਕਰਕੇ ਬੰਗਲਾਦੇਸ਼ ਪਹੁੰਚੇ। ਬੰਗਲਾਦੇਸ਼ ਸਰਹੱਦੀ ਸੁਰੱਖਿਆ ਦੇ ਕਮਾਂਡਰ ਮੰਜੁਰੂਲ ਹਸਨ ਖਾਨ ਨੇ ਦੱਸਿਆ ਕਿ ਲਾਸ਼ਾਂ ਲੈ ਕੇ ਪਹੁੰਚੇ ਰੋਹਿੰਗੀਆ ਭਾਈਚਾਰੇ ਦੇ ਪੇਂਡੂ ਲੋਕਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਮਿਆਮਾਂ ਫੌਜੀਆਂ ਨੇ ਇਨ੍ਹਾਂ ਪੰਜਾਂ ਲੋਕਾਂ ਨੂੰ ਕਤਲ ਕਰ ਦਿੱਤਾ। ਬਿਨਾਂ ਵਜ੍ਹਾ ਮਾਰੇ ਗਏ 6 ਹੋਰ ਲੋਕਾਂ ਦੀਆਂ ਲਾਸ਼ਾਂ ਸਣੇ ਰੋਹਿੰਗੀਆ ਭਾਈਚਾਰੇ ਦੇ ਲੋਕਾਂ ਦਾ ਵੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ।



ਮਿਆਮਾਂ ਦੀ ਸਰਹੱਦ ਨਾਲ ਲੱਗਦੇ ਕਾਕਸ ਬਾਜ਼ਾਰ ਦੇ ਉਪ ਪੁਲਸ ਮੁਖੀ ਚਾਈਲਾਊ ਮਾਰਮਾ ਨੇ ਦੱਸਿਆ ਕਿ ਪੰਜਾਂ ਦੇ ਸਰੀਰ 'ਤੇ ਗੋਲੀਆਂ ਲੱਗਣ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਮਿਆਮਾਂ 'ਚ ਲਾਸ਼ਾਂ ਦਫਨਾਉਣ 'ਚ ਅਸਫਲ ਰਹਿਣ 'ਤੇ ਮ੍ਰਿਤਕਾਂ ਦੇ ਰਿਸ਼ਤੇਦਾਰ ਲਾਸ਼ਾਂ ਲੈ ਕੇ ਬੰਗਲਾਦੇਸ਼ ਆ ਗਏ ਸਨ। ਇਨ੍ਹਾਂ ਸਾਰਿਆਂ ਨੂੰ ਬੁੱਧਵਾਰ ਨੂੰ ਕਤਲ ਕਰ ਦਿੱਤਾ ਗਿਆ ਸੀ। ਬੰਗਲਾਦੇਸ਼ 'ਚ ਸੱਤਾਧਾਰੀ ਆਵਾਮੀ ਲੀਗ ਪਾਰਟੀ ਦੇ ਸਥਾਨਕ ਨੇਤਾ ਅਨਵਰ ਕਮਾਲ ਨੇ ਦੱਸਿਆ ਕਿ ਬੰਗਲਾਦੇਸ਼ ਦੀ ਸਰਹੱਦ ਨਾਲ ਉਨ੍ਹਾਂ ਦੇ ਪਿੰਡਾਂ 'ਚ ਭਾਰੀ ਗੋਲੀਬਾਰੀ ਹੋਈ ਸੀ, ਜਿਸ 'ਚ ਇਨ੍ਹਾਂ ਦੀ ਮੌਤ ਹੋ ਗਈ ਸੀ।
ਦੱਸਣਯੋਗ ਹੈ ਕਿ ਮਿਆਂਮਾਰ ਤੋਂ ਵੱਡੀ ਗਿਣਤੀ 'ਚ ਰੋਹਿੰਗੀਆ ਮੁਸਲਿਮਾਂ ਦਾ ਬੰਗਲਾਦੇਸ਼ 'ਚ ਆਉਣਾ ਜਾਰੀ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਬੀਤੇ ਇਕ ਹਫਤੇ ਤੋਂ ਲਗਭਗ 60,000 ਸ਼ਰਨਾਰਥੀ ਦੇਸ਼ ਦੀ ਪੱਛਮੀ ਸਰਹੱਦ ਨਾਲ ਲੱਗਦੇ ਬੰਗਲਾਦੇਸ਼ 'ਚ ਪਹੁੰਚ ਰਹੇ ਹਨ। ਰੋਹਿੰਗੀਆ ਅੱਤਵਾਦੀਆਂ ਦੇ ਖਾਤਮੇ ਲਈ ਫੌਜ ਨੇ ਜੋ ਕਾਰਵਾਈ ਸ਼ੁਰੂ ਕੀਤੀ, ਉਸ ਨਾਲ ਭੜਕੀ ਹਿੰਸਾ ਦਾ ਅਸਰ ਹੋਰ ਮੁਸਲਮਾਨਾਂ 'ਤੇ ਵੀ ਪੈ ਰਿਹਾ ਹੈ।