• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਰਾਜਪਕਸ਼ੇ ਸਮੇਂ ਦੇ ਅਧਿਕਾਰੀਆਂ ਨੂੰ ਧਨ ਦੀ ਹੇਰਾਫੇਰੀ ਦਾ ਪਾਇਆ ਗਿਆ ਦੋਸ਼ੀ

  

Share
  ਕੋਲੰਬੋ— ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਦੇ ਪ੍ਰਸ਼ਾਸਨ ਦੇ 2 ਸੀਨੀਅਰ ਅਧਿਕਾਰੀਆਂ ਨੂੰ ਵੀਰਵਾਰ ਨੂੰ ਇਕ ਅਦਾਲਤ ਨੇ ਸਰਕਾਰੀ ਧਨ ਦੀ ਦੁਰਵਰਤੋਂ ਕਰਨ ਦਾ ਦੋਸ਼ੀ ਪਾਇਆ। ਸਾਬਕਾ ਰਾਸ਼ਟਰਪਤੀ ਦੇ ਸਕੱਤਰ ਲਲਿਤ ਵੀਰਾਤੁੰਗਾ ਅਤੇ ਦੂਰਸੰਚਾਰ ਰੈਗੂਲੇਟਰੀ ਕਮਿਸ਼ਨ (ਟੀ. ਆਰ. ਸੀ.) ਦੀ ਸਾਬਕਾ ਮਹਾਨਿਦੇਸ਼ਕ ਅਨੁਸ਼ਾ ਪਾਲੀਪਤਾ ਨੂੰ ਕੋਲੰਬੋ ਹਾਈ ਕੋਰਟ ਨੇ 'ਸਿਲ ਕਲੋਥ' ਮਾਮਲੇ ਵਿਚ ਦੋਸ਼ੀ ਠਹਿਰਾਇਆ।
ਉਨ੍ਹਾਂ 'ਤੇ ਦੋਸ਼ ਹੈ ਕਿ ਸਾਲ 2015 ਦੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਉਨ੍ਹਾਂ ਨੇ ਬੌਧ ਧਰਮ ਦੇ ਧਿਆਨ ਵਿਚ ਵਰਤੇ ਜਾਣ ਵਾਲੇ ਕੱਪੜਿਆਂ ਦੀ ਵੰਡ ਵਿਚ 60 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ। ਦੋਹਾਂ 'ਤੇ 20-20 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਇਸ ਦੇ ਇਲਾਵਾ ਉਨ੍ਹਾਂ ਵਿਚੋਂ ਹਰੇਕ ਨੂੰ ਐੱਸ. ਐੱਲ. ਟੀ. ਆਰ. ਸੀ. ਨੂੰ 5 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਚੋਣਾਂ ਵਿਚ ਰਾਜਪਕਸ਼ੇ ਦੇ ਵਰਤਮਾਨ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਦੇ ਹੱਥੋਂ ਹਾਰਨ ਮਗਰੇਂ ਰਾਜਪਕਸ਼ੇ ਦੇ ਪਰਿਵਾਰ ਦੇ ਮੈਂਬਰਾਂ ਅਤੇ ਤੱਤਕਾਲੀਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ 'ਤੇ ਭ੍ਰਿਸ਼ਟਾਚਾਰ ਸਮੇਤ ਸਰਕਾਰੀ ਸੰਪੱਤੀ ਦੀ ਦੁਰਵਰਤੋਂ ਕਰਨ ਦੇ ਢੇਰਾਂ ਮਾਮਲੇ ਦਰਜ ਕੀਤੇ ਗਏ ਸਨ।