• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

3,500 ਹੋਰ ਅਮਰੀਕੀ ਫੌਜੀ ਅਫਗਾਨਿਸਤਾਨ ਲਈ ਰਵਾਨਾ

  

Share
  ਵਾਸ਼ਿੰਗਟਨ— ਅਮਰੀਕਾ ਅਫਗਾਨਿਸਤਾਨ 'ਚ ਹੋਰ 3,500 ਜਵਾਨਾਂ ਦੀ ਤਾਇਨਾਤੀ ਕਰਨ ਜਾ ਰਿਹਾ ਹੈ। ਇਕ ਰੱਖਿਆ ਅਧਿਕਾਰੀ ਨੇ ਕਿਹਾ ਕਿ ਇਸ ਨਾਲ ਯੁੱਧ ਪ੍ਰਭਾਵਿਤ ਦੇਸ਼ 'ਚ ਅਮਰੀਕੀ ਫੌਜੀਆਂ ਦੀ ਕੁੱਲ ਗਿਣਤੀ ਨੂੰ ਵਧਾ ਕੇ 14,500 ਹੋ ਗਈ ਹੈ।
ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਰੱਖਿਆ ਮੰਤਰੀ ਜਿਮ ਮਾਟਿਸ ਨੇ ਨਵੀਂ ਤਾਇਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਫਗਾਨ ਨੀਤੀ ਦੇ ਅਨੁਰੂਪ ਹੈ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਨੇ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਲਈ ਕੋਈ ਸਮਾਂ ਸੀਮਾਂ ਤੈਅ ਨਹੀਂ ਕੀਤੀ ਹੈ। ਟਰੰਪ ਨੇ ਪਿਛਲੇ ਮਹੀਨੇ ਜਲਦਬਾਜ਼ੀ 'ਚ ਅਮਰੀਕੀ ਫੌਜੀਆਂ ਦੀ ਅਫਗਾਨਿਸਤਾਨ ਤੋਂ ਵਾਪਸੀ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਕਿ ਅਮਰੀਕਾ ਦੀ ਸਭ ਤੋਂ ਲੰਬੀ ਜੰਗ ਦਾ ਅੰਤ ਹੋ ਜਾਵੇ। ਅਧਿਕਾਰੀ ਨੇ ਨਾਂ ਨਾ ਜ਼ਾਹਿਰ ਹੋਣ ਦੀ ਸ਼ਰਤ 'ਤੇ ਕਿਹਾ ਕਿ ਮਾਟਿਸ ਨੇ 3,500 ਹੋਰ ਜਵਾਨਾਂ ਨੂੰ ਅਫਗਾਨਿਸਤਾਨ ਜਾਣ ਲਈ ਅਧਿਕਾਰਿਤ ਕੀਤਾ।