• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਅਮਰੀਕਾ ਦੀ ਪਾਕਿ ਨੂੰ ਫੱਟਕਾਰ, ਜਲਦ ਕਰੋ ਅੱਤਵਾਦੀ ਸੰਗਠਨਾਂ 'ਤੇ ਕਾਰਵਾਈ

  

Share
  ਵਾਸ਼ਿੰਗਟਨ-ਅੱਤਵਾਦੀ ਸੰਗਠਨਾਂ 'ਤੇ ਕਾਰਵਾਈ ਨਾ ਕਰਨ ਤੇ ਅਮਰੀਕਾ ਨੇ ਪਾਕਿਸਤਾਨ ਨੂੰ ਜਮ ਕੇ ਖਰੀਆਂ-ਖਰੀਆਂ ਸੁਣਾਈਆਂ ਹਨ। ਬੁੱਧਵਾਰ ਨੂੰ ਅਮਰੀਕਾ ਨੇ ਕਿਹਾ ਕਿ ਪਾਕਿਸਤਾਨ ਨੂੰ ਇਸ ਗੱਲ 'ਤੇ ਆਪਣੇ ਨਜ਼ਰੀਏ ਨੂੰ ਬਦਲਣਾ ਚਾਹੀਦਾ ਹੈ ਕਿ ਅੱਤਵਾਦ ਸੰਗਠਨ ਉਸਦੀ ਜ਼ਮੀਨ ਦੀ ਵਰਤੋਂ ਨਹੀਂ ਕਰ ਰਹੇ ਹਨ। ਉਸ ਨੂੰ ਅੱਤਵਾਦੀਆਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਸਟੇਟ ਡਿਪਾਰਟਮੈਂਟ ਦੇ ਬੁਲਾਰੇ ਨੇ ਬ੍ਰਿਕਸ ਦੇ ਉਸ ਬਿਆਨ 'ਤੇ ਗੱਲ ਕੀਤੀ ਜਿਸ 'ਚ ਕਿਹਾ ਗਿਆ ਸੀ ਕਿ ਲਸ਼ਕਰ ਅਤੇ ਜੈਸ਼ ਵਰਗੇ ਅੱਤਵਾਦੀ ਸੰਗਠਨ ਪਾਕਿਸਤਾਨ ਤੋਂ ਆਪਰੇਟ ਕਰ ਰਹੇ ਹਨ ਅਤੇ ਖੇਤਰ ਲਈ ਸਮੱਸਿਆ ਪੈਦਾ ਕਰ ਰਹੇ ਹਨ। ਬੁਲਾਰੇ ਨੇ ਕਿਹਾ ਕਿ ਪਾਕਿਤਸਾਨ ਸਰਕਾਰ ਉਨ੍ਹਾਂ ਦੀ ਸਰਹੱਦ ਅੰਦਰ ਚੱਲ ਰਹੇ ਜੈਸ਼ ਅਤੇ ਲਸ਼ਕਰ ਵਰਗੇ ਅੱਤਵਾਦੀ ਸੰਗਠਨਾਂ 'ਤੇ ਕਾਰਵਾਈ ਕਰੇ।
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦ ਬ੍ਰਿਕਸ ਸਮਿਟ 'ਚ ਪਾਕਿਸਤਾਨ ਨੂੰ ਪਾਕਿ ਆਧਾਰਿਤ ਅੱਤਵਾਦੀ ਸੰਗਠਨਾਂ ਦੇ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਚੀਨ ਨੇ ਵੀ ਅੱਤਵਾਦ 'ਤੇ ਪਾਕਿਸਤਾਨ ਨੂੰ ਪ੍ਰਭਾਵੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਸੀ। ਉੱਥੇ, ਪਾਕਿਸਤਾਨ ਨੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਇਕ ਸਮਾਚਾਰ ਚੈਨਲ ਤੋਂ ਕਿਹਾ ਕਿ ਬ੍ਰਿਕਸ 'ਚ ਚੀਨ ਨੇ ਅੱਤਵਾਦੀ ਸੰਗਠਨਾਂ ਬਾਰੇ 'ਚ ਜੋ ਚਿੰਤਾ ਜਤਾਈ ਹੈ, ਉਸ ਨੂੰ ਆਧਿਕਾਰਿਕ ਬਿਆਨ ਦੇ ਰੂਪ 'ਚ ਨਹੀਂ ਮੰਨਿਆ ਜਾਣਾ ਚਾਹੀਦਾ ਹੈ।