• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਭਾਰਤ ਨੇ ਸ੍ਰੀਲੰਕਾ ਨੂੰ T-20 ਦੇ ਇੱਕੋ-ਇੱਕ ਮੈਚ ਵਿੱਚ ਪਛਾੜਿਆ।

  

Share
  ਕਪਤਾਨ ਵਿਰਾਟ ਕੋਹਲੀ (82) ਦੇ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਤੇ ਉਸ ਦੀ ਮਨੀਸ਼ ਪਾਂਡੇ (ਅਜੇਤੂ 51) ਨਾਲ 119 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ ਇਕਲੌਤੇ ਟੀ-20 ਮੁਕਾਬਲੇ ਵਿਚ ਬੁੱਧਵਾਰ ਨੂੰ 7 ਵਿਕਟਾਂ ਨਾਲ ਹਰਾ ਕੇ ਮੇਜ਼ਬਾਨ ਟੀਮ ਦਾ 9-0 ਨਾਲ ਸਫਾਇਆ ਕਰ ਦਿੱਤਾ। ਇਸ ਤੋਂ ਪਹਿਲਾਂ ਭਾਰਤ ਨੇ ਮੇਜ਼ਬਾਨ ਟੀਮ ਨੂੰ ਟੈਸਟ ਵਿਚ 3-0 ਨਾਲ ਅਤੇ ਫਿਰ ਵਨ ਡੇ ਵਿਚ 5-0 ਨਾਲ ਹਰਾਇਆ। ਇਸ ਤਰ੍ਹਾਂ ਭਾਰਤ ਦੀ ਇਹ ਸ਼੍ਰੀਲੰਕਾ ਦੌਰੇ 'ਤੇ ਲਗਾਤਾਰ 9ਵੀਂ ਜਿੱਤ ਹੈ। ਭਾਰਤ ਨੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਬਦੌਲਤ ਸ਼੍ਰੀਲੰਕਾ ਨੂੰ 7 ਵਿਕਟਾਂ 'ਤੇ 170 ਦੌੜਾਂ 'ਤੇ ਰੋਕ ਲਿਆ। ਵਿਰਾਟ ਨੇ ਇਕ ਵਾਰ ਫਿਰ ਕਪਤਾਨੀ ਪਾਰੀ ਖੇਡਦੇ ਹੋਏ ਭਾਰਤ ਨੂੰ ਸੱਤ ਵਿਕਟਾਂ ਨਾਲ ਆਸਾਨ ਜਿੱਤ ਦਿਵਾ ਦਿੱਤੀ। ਭਾਰਤ ਨੇ 19.2 ਓਵਰਾਂ ਵਿਚ 3 ਵਿਕਟਾਂ 'ਤੇ 174 ਦੌੜਾਂ ਬਣਾਈਆਂ। ਵਨ ਡੇ ਸੀਰੀਜ਼ ਦੇ ਆਖਰੀ ਦੋ ਮੈਚਾਂ ਵਿਚ ਸੈਂਕੜਾ ਲਗਾਉਣ ਵਾਲੇ ਵਿਰਾਟ ਨੇ 54 ਗੇਂਦਾਂ 'ਤੇ 7 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 82 ਦੌੜਾਂ ਬਣਾਈਆਂ। ਮਨੀਸ਼ ਪਾਂਡੇ ਨੇ ਵੀ ਆਪਣੇ ਕਪਤਾਨ ਦਾ ਬਾਖੂਬੀ ਸਾਥ ਦਿੰਦਿਆਂ 36 ਗੇਂਦਾਂ 'ਤੇ ਅਜੇਤੂ 51 ਦੌੜਾਂ ਵਿਚ 4 ਚੌਕੇ ਤੇ ਇਕ ਛੱਕਾ ਲਾਇਆ। ਓਪਨਰ ਰੋਹਿਤ ਸ਼ਰਮਾ (9) ਤੇ ਲੋਕੇਸ਼ ਰਾਹੁਲ (24) ਦੀਆਂ ਵਿਕਟਾਂ 42 ਦੌੜਾਂ 'ਤੇ ਡਿੱਗ ਜਾਣ ਤੋਂ ਬਾਅਦ ਵਿਰਾਟ ਤੇ ਮਨੀਸ਼ ਨੇ ਤੀਜੀ ਵਿਕਟ ਲਈ 119 ਦੌੜਾਂ ਜੋੜੀਆਂ। ਵਿਰਾਟ ਦੀ ਵਿਕਟ 19ਵੇਂ ਓਵਰ ਵਿਚ ਜਦੋਂ ਡਿੱਗੀ ਤਾਂ ਭਾਰਤ ਦਾ ਸਕੋਰ 161 ਦੌੜਾਂ ਹੋ ਚੁੱਕਾ ਸੀ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਮੈਦਾਨ ਵਿਚ ਉਤਰਨ ਤੋਂ ਬਾਅਦ ਇਕ ਦੌੜ 'ਤੇ ਅਜੇਤੂ ਰਿਹਾ ਜਦਕਿ ਮਨੀਸ਼ ਪਾਂਡੇ ਨੇ ਜੇਤੂ ਚੌਕਾ ਲਾਉਂਦਿਆਂ ਆਪਣਾ ਪਹਿਲਾ ਟੀ-20 ਅਰਧ ਸੈਂਕੜਾ ਲਾਇਆ। ਇਸ ਤੋਂ ਪਹਿਲਾਂ ਸ਼੍ਰੀਲੰਕਾ ਵਲੋਂ ਦਿਲਸ਼ਾਨ ਮੁਨਾਵੀਰਾ ਨੇ ਬਿਹਤਰੀਨ ਬੱਲੇਬਾਜ਼ੀ ਕਰਦਿਆਂ ਟੀ-20 ਵਿਚ ਆਪਣਾ ਪਹਿਲਾ ਅਰਧ ਸੈਂਕੜਾ ਬਣਾਇਆ। ਮੁਨਾਵੀਰਾ ਨੇ ਸਿਰਫ 29 ਗੇਂਦਾਂ 'ਤੇ ਤਾਬੜਤੋੜ ਅੰਦਾਜ਼ ਵਿਚ ਪੰਜ ਚੌਕੇ ਤੇ ਚਾਰ ਛੱਕੇ ਲਾਏ। ਮੁਨਾਵੀਰਾ ਦੀ ਵਿਕਟ ਵੀ ਅਜਿਹੇ ਹੀ ਅੰਦਾਜ਼ ਵਿਚ ਡਿਗ ਗਈ। ਮੁਨਾਵੀਰਾ ਨੇ ਕੁਲਦੀਪ ਦੀ ਗੇਂਦ 'ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਹੱਥੋਂ ਬੱਲਾ ਛੁੱਟ ਗਿਆ ਤੇ ਉਹ ਬੋਲਡ ਹੋ ਗਿਆ। ਮੁਨਾਵੀਰਾ ਨੇ ਇਕ ਪਾਸੇ ਸੰਭਲ ਕੇ ਮੇਜ਼ਬਾਨ ਟੀਮ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਵਿਕਟ 99 ਦੇ ਸਕੋਰ 'ਤੇ ਡਿਗ ਗਈ। ਇਸ ਤੋਂ ਬਾਅਦ ਅਸ਼ਾਨ ਪ੍ਰਿਯੰਜਨ ਨੇ ਮੋਰਚਾ ਸੰਭਾਲ ਕੇ ਖੇਡਦੇ ਹੋਏ ਅਜੇਤੂ 40 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ। ਤਿਸ਼ਾਰਾ ਪਰੇਰਾ ਨੇ 11, ਸੀਕੂਗੇ ਪਰਸੰਨਾ ਨੇ 11 ਤੇ 9ਵੇਂ ਨੰਬਰ ਦੇ ਬੱਲੇਬਾਜ਼ ਇਸੁਰੂ ਉਦਾਨਾ ਨੇ ਅਜੇਤੂ 19 ਦੌੜਾਂ ਬਣਾ ਕੇ ਸ਼੍ਰੀਲੰਕਾ ਨੂੰ 170 ਤਕ ਪਹੁੰਚਾ ਦਿੱਤਾ