• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

'ਬਲੈਕਮੇਲ ਕਰ ਬੱਚਿਆਂ ਤੋਂ ਕਰਵਾਉਂਦਾ ਸੀ ਰਿਸ਼ਤੇਦਾਰਾਂ ਦਾ ਬਲਾਤਕਾਰ'

  

Share
  ਲੰਡਨ— ਉੱਤਰੀ ਇੰਗਲੈਂਡ ਵਿਚ ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਇਕ ਵਿਅਕਤੀ ਨੂੰ ਬਲਾਤਕਾਰ ਦੇ ਮਾਮਲੇ ਵਿਚ 16 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਕੇਸ ਵਿਚ ਖਾਸ ਗੱਲ ਇਹ ਹੈ ਕਿ ਜਿਸ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਵੇਲੇ ਇਹ ਵਿਅਕਤੀ ਹਾਦਸੇ ਵਾਲੀ ਜਗ੍ਹਾ ਤੋਂ ਹਜ਼ਾਰਾਂ ਮੀਲ ਦੂਰ ਬੈਠਾ ਸੀ।
ਇੰਝ ਬਣਾਉਂਦਾ ਸੀ ਬੱਚਿਆਂ ਨੂੰ ਆਪਣਾ ਸ਼ਿਕਾਰ
ਅਸਲ ਵਿਚ ਪੌਲ ਲੇਟਨ ਨਾਂ ਦਾ ਇਹ ਵਿਅਕਤੀ ਨਾਬਾਲਗ ਲੜਕਿਆਂ ਨੂੰ ਬਲੈਕਮੇਲ ਕਰ ਉਨ੍ਹਾਂ ਨੂੰ ਰਿਸ਼ਤੇਦਾਰਾਂ ਦਾ ਬਲਾਤਕਾਰ ਕਰਨ ਲਈ ਮਜ਼ਬੂਰ ਕਰਦਾ ਸੀ। ਇੰਗਲੈਂਡ ਦੀ ਡਰਹਮ ਕਾਉਂਟੀ ਵਿਚ ਰਹਿਣ ਵਾਲੇ 32 ਸਾਲਾ ਪੌਲ ਲੇਟਨ ਨੇ 40 ਨਕਲੀ ਫੇਸਬੁੱਕ ਪ੍ਰੋਫਾਈਲਸ ਬਣਾਈਆਂ ਹੋਈਆਂ ਸਨ। ਇਨ੍ਹਾਂ ਪ੍ਰੋਫਾਈਲਸ ਜਰੀਏ ਉਹ ਯੂ. ਕੇ., ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਦੇ ਲੜਕਿਆਂ ਨਾਲ ਦੋਸਤੀ ਕਰਦਾ ਸੀ। ਪਹਿਲਾਂ ਉਹ ਧੋਖੇ ਨਾਲ ਉਨ੍ਹਾਂ ਲੜਕਿਆਂ ਤੋਂ ਅਸ਼ਲੀਲ ਤਸਵੀਰਾਂ ਮੰਗਵਾਉਂਦਾ ਅਤੇ ਫਿਰ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦਿਖਾਉਣ ਦੀ ਗੱਲ ਕਰ ਬਲੈਕਮੇਲ ਕਰਦਾ ਸੀ। ਪੌਲ ਨੇ ਨਿਊਕਾਸਲ ਕ੍ਰਾਊਨ ਅਦਾਲਤ ਵਿਚ ਆਪਣੇ 21 ਅਪਰਾਧ ਸਵੀਕਾਰ ਕਰ ਲਏ ਹਨ।
ਅਦਾਲਤ ਵਿਚ ਚੱਲ ਰਹੀ ਸੀ ਇਕ ਹੋਰ ਮਾਮਲੇ ਦੀ ਸੁਣਵਾਈ
ਅਮਰੀਕਾ ਦੇ ਸ਼ਹਿਰ ਫਲੋਰਿਡਾ ਦੀ ਇਕ ਅਦਾਲਤ ਵਿਚ 14 ਸਾਲ ਦੇ ਇਕ ਨਾਬਾਲਗ ਲੜਕੇ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਪੌਲ ਇਸ ਲੜਕੇ ਨਾਲ ਲੜਕੀ ਬਣ ਕੇ ਗੱਲ ਕਰਦਾ ਸੀ। ਬਾਅਦ ਵਿਚ ਉਸ ਨੇ ਇਸ ਲੜਕੇ ਨੂੰ ਬਲੈਕਮੇਲ ਕਰਦੇ ਹੋਏ ਉਸ ਦੀ 1 ਸਾਲ ਦੀ ਭਤੀਜੀ ਦਾ ਕਈ ਵਾਰੀ ਬਲਾਤਕਾਰ ਕਰਨ ਲਈ ਮਜ਼ਬੂਰ ਕੀਤਾ।
ਹੋਰ ਮਾਮਲਿਆਂ ਵਿਚ ਚੱਲ ਰਹੀ ਹੈ ਜਾਂਚ
ਜੱਜ ਰਾਬਰਟ ਐਡਮ ਨੇ ਪੌਲ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਉਸ ਨੇ ਇਨ੍ਹਾਂ ਨਾਬਾਲਗ ਲੜਕਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਪੌਲ ਨੇ ਉੱਤਰੀ-ਪੂਰਬੀ ਇੰਗਲੈਂਡ ਵਿਚ ਦੋ ਬ੍ਰਿਟਿਸ਼ ਲੜਕੀਆਂ ਦੇ ਨਾਲ-ਨਾਲ ਇਕ 9 ਸਾਲ ਦੀ ਲੜਕੀ ਦਾ ਵੀ ਜਿਨਸੀ ਸ਼ੋਸ਼ਣ ਕੀਤਾ ਸੀ।
ਐੱਫ. ਬੀ. ਆਈ. ਕੁਝ ਹੋਰ ਮਾਮਲਿਆਂ ਦੀ ਜਾਂਚ ਕਰ ਰਹੀ ਹੈ, ਜਿੰਨ੍ਹਾਂ ਵਿਚ ਪੌਲ ਦੇ ਸ਼ਾਮਿਲ ਹੋਣ ਦੀ ਪੂਰੀ ਸੰਭਾਵਨਾ ਹੈ।
ਬੀਤੇ ਸਾਲ ਨਵੰਬਰ ਵਿਚ ਪੁਲਸ ਨੇ ਜਾਂਚ ਮਗਰੋਂ ਪੌਲ ਨੂੰ ਡਰਹਮ ਵਿਚ ਮਾਲਵਰਨ ਕ੍ਰਿਸੇਂਟ ਤੋਂ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਉਸ 'ਤੇ ਅਸ਼ਲੀਲ ਤਸਵੀਰਾਂ ਦੇ ਲੈਣ-ਦੇਣ ਦਾ ਦੋਸ਼ ਸੀ। ਪੌਲ ਦੇ ਫੋਨ ਦੀ ਜਾਂਚ ਮਗਰੋਂ ਇਹ ਸਬੂਤ ਮਿਲੇ ਹਨ ਕਿ ਉਸ ਨੇ ਉੱਤਰੀ ਅਮਰੀਕਾ ਵਿਚ 100 ਤੋਂ ਜ਼ਿਆਦਾ ਬੱਚਿਆਂ ਨਾਲ ਮਾੜਾ ਵਤੀਰਾ ਕੀਤਾ ਹੈ।
ਸਜ਼ਾ ਮਿਲਣ 'ਤੇ ਪੌਲ ਨੇ ਕਹੇ ਇਹ ਸ਼ਬਦ
ਜਾਂਚ ਕਰਤਾ ਐਂਡਰਿਊ ਰਟਰ ਨੇ ਦੱਸਿਆ ਕਿ ਪੌਲ ਗਾਂਜੇ ਦਾ ਸ਼ੁਕੀਨ ਹੈ ਅਤੇ ਉਸ ਨੇ ਪਹਿਲੀ ਪੁੱਛ-ਗਿੱਛ ਵਿਚ ਹੀ ਆਪਣਾ ਅਪਰਾਧ ਸਵੀਕਾਰ ਕਰ ਲਿਆ। ਪੌਲ ਮੁਤਾਬਕ,''ਉਸ ਨੇ ਅਜਿਹਾ ਜਿਨਸੀ ਸੁੱੱਖ ਪਾਉਣ ਲਈ ਨਹੀਂ ਕੀਤਾ ਬਲਕਿ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਦੂਜਿਆਂ 'ਤੇ ਕੰਟਰੋਲ ਹਾਸਲ ਕਰਨ ਅਤੇ ਸ਼ਕਤੀਸ਼ਾਲੀ ਹੋਣ ਦਾ ਅਨੁਭਵ ਹੋਇਆ।''