• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਮਿਸ਼ੇਲ ਓਬਾਮਾ ਅਤੇ ਸੇਰੇਨਾ ਵਿਲੀਅਮਸ ਨੇ ਆਪਣੀ ਪਸੰਦੀਦਾ ਗੀਤਕਾਰ ਦੇ ਲੁਕ ਨੂੰ ਕੀਤਾ ਕਾਪੀ

  

Share
  ਵਾਸ਼ਿੰਗਟਨ— ਗੀਤਕਾਰ ਅਤੇ ਅਦਾਕਾਰਾ ਬਿਅੋਂਸ ਦੀ ਸਾਰੀ ਦੁਨੀਆ ਦੀਵਾਨੀ ਹੈ। ਉਨ੍ਹਾਂ ਦਾ ਪੂਰਾ ਨਾਂ ਬਿਅੋਂਸ ਗਿਸੇਲ ਨਾਲਸ-ਕਾਰਟਰ ਹੈ। ਉਸ ਦੇ ਦੀਵਾਨਿਆਂ ਵਿਚ ਅਮਰੀਕਾ ਦੀ ਏਕਸ ਫਰਸਟ ਲੇਡੀ ਮਿਸ਼ੇਲ ਓਬਾਮਾ ਅਤੇ ਟੇਨਿਸ ਖਿਡਾਰੀ ਸੇਰੇਨਾ ਵਿਲੀਅਮਸ ਵੀ ਸ਼ਾਮਿਲ ਹਨ। ਇਨ੍ਹਾਂ ਹਸਤੀਆਂ ਦੀ ਬਿਅੋਂਸ ਪ੍ਰਤੀ ਦੀਵਾਨਗੀ ਇਸ ਗੱਲ ਨਾਲ ਸਮਝੀ ਜਾ ਸਕਦੀ ਹੈ ਕਿ ਉਨ੍ਹਾਂ ਨੇ ਬਿਅੋਂਸ ਦੇ ਜਨਮਦਿਨ 'ਤੇ ਨਾ ਸਿਰਫ ਉਸ ਨੂੰ ਵਧਾਈਆਂ ਭੇਜੀਆਂ ਬਲਕਿ ਉਸ ਦੇ ਲੁਕ ਨੂੰ ਕਾਪੀ ਵੀ ਕੀਤਾ। ਉਨ੍ਹਾਂ ਨੇ ਆਪਣੀਆਂ ਤਸਵੀਰਾਂ ਨੂੰ ਬਿਅੋਂਸ ਦੀ ਵੈਬਸਾਈਟ 'ਤੇ ਅਪਲੋਡ ਵੀ ਕੀਤਾ।
ਗੀਤਕਾਰ ਅਤੇ ਹਾਲੀਵੁੱਡ ਅਦਾਕਾਰਾ ਬਿਅੋਂਸ ਦਾ ਜਨਮ ਸਾਲ 1981 ਵਿਚ ਹੋਇਆ। ਸਾਲ 1990 ਦੇ ਦਹਾਕੇ ਦੇ ਅਖੀਰ ਵਿਚ ਉਹ ਅਮਰੀਕਾ ਦੀ ਲੀਡਿੰਗ ਸਿੰਗਰ ਬਣ ਗਈ। ਇਸ ਮਗਰੋਂ ਬਿਅੋਂਸ ਨੇ ਗੋਲਡਮੈਂਬਰ (2002) ਫਿਲਮ ਕੀਤੀ। ਉਸ ਨੇ ਆਪਣਾ ਡੇਬਿਊ ਸਿੰਗਲ ਐਲਬਮ ਡੇਂਜਰਸਲੀ ਇਨ ਲਵ (2003) ਰਿਲੀਜ਼ ਕੀਤਾ। ਇਸ ਐਲਬਮ ਨਾਲ ਉਹ ਸੋਲੋ ਕਲਾਕਾਰ ਦੇ ਤੌਰ 'ਤੇ ਮਸ਼ਹੂਰ ਹੋ ਗਈ। ਇਸ ਲਈ ਬਿਅੋਂਸ ਨੂੰ 5 ਗ੍ਰੈਮੀ ਅਵਾਰਡ ਮਿਲੇ। ਇਹੀ ਨਹੀਂ ਉਹ ਬਿਲਬੋਰਡ ਹੌਟ 100 ਨੰਬਰ ਵਨ ਬਣ ਗਈ। ਇਸ ਮਗਰੋਂ ਉਸ ਨੇ ਗੀਤ ਗਾਉਣੇ ਅਤੇ ਫਿਲਮਾਂ ਵਿਚ ਕੰਮ ਕਰਨਾ ਜਾਰੀ ਰੱਖਿਆ।
ਸਾਲ 2008 ਵਿਚ ਬਿਅੋਂਸ ਨੇ ਰੈਪਰ ਜੇ-ਜੈੱਡ ਨਾਲ ਵਿਆਹ ਕੀਤਾ। ਉਸ ਨੂੰ ਆਪਣੀ ਤੀਜੀ ਐਲਬਮ ਲਈ 6 ਗ੍ਰੈਮੀ ਅਵਾਰਡ ਮਿਲੇ। ਇਸ ਐਲਬਮ ਦੇ ਇਕ ਗਾਣੇ 'ਸਿੰਗਲ ਲੇਡੀਜ਼' ਨੂੰ ਸਾਲ ਸਭ ਤੋਂ ਵਧੀਆ ਗੀਤ ਹੋਣ ਦਾ ਅਵਾਰਡ ਮਿਲਿਆ। ਸਾਲ 2016 ਵਿਚ ਉਸ ਦੀ ਲੇਮੋਨੇਡ ਐਲਬਮ ਨੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਐਲਬਮ ਦੇ ਨਾਲ ਹੀ ਬਿਅੋਂਸ ਅਜਿਹੀ ਪਹਿਲੀ ਕਲਾਕਾਰ ਬਣ ਗਈ ਜਿਸ ਦੇ ਸ਼ੁਰੂਆਤੀ 6 ਐਲਬਮ ਸੁਪਰਹਿੱਟ ਰਹੇ ਅਤੇ ਬਿਲਬੋਰਡ 200 ਚਾਰਟ ਵਿਚ ਨੰਬਰ ਵਨ ਰਹੇ। ਬਿਅੋਂਸ ਦੇ ਨਾਂ ਸਭ ਤੋਂ ਜ਼ਿਆਦਾ 22 ਗ੍ਰੈਮੀ ਅਵਾਰਡਸ ਹਨ। ਉਨ੍ਹਾਂ ਨੇ ਸਭ ਤੋਂ ਜ਼ਿਆਦਾ 24 ਐੱਮ. ਟੀ. ਵੀ. ਵੀਡੀਓ ਮਿਊਜ਼ਿਕ ਅਵਾਰਡਸ ਜਿੱਤੇ ਹਨ।