• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਗੁਆਂਢੀਆਂ ਦੀ ਬਿੱਲੀ ਨੇ ਔਰਤ ਦਾ ਕੀਤਾ ਅਜਿਹਾ ਬੁਰਾ ਹਾਲ, ਜਿਸ ਨੂੰ ਦੇਖ ਤੁਸੀਂ ਹੋ ਜਾਓਗੇ ਹੈਰਾਨ

  

Share
  ਕੁਈਨਸਲੈਂਡ— ਆਸਟਰੇਲੀਆ ਦੇ ਕੁਈਨਸਲੈਂਡ ਵਿਚ ਰਹਿਣ ਵਾਲੀ ਇਕ ਔਰਤ ਨੇ ਆਪਣੇ ਉੱਤੇ ਹੋਏ ਹਮਲੇ ਦੀਆਂ ਕੁਝ ਤਸਵੀਰਾਂ ਸੋਸ਼ਲ ਸਾਈਟਸ ਉੱਤੇ ਸ਼ੇਅਰ ਕੀਤੀਆਂ ਹਨ । ਜਿਸ ਵਿਚ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਈ ਹੈ।
ਜ਼ਿੰਦਗੀ ਭਰ ਰਹੇਗਾ ਹਮਲੇ ਦਾ ਨਿਸ਼ਾਨ
ਇਹ ਔਰਤ ਜਿਸਦਾ ਨਾਮ ਟੀਨਾ ਦੱਸਿਆ ਜਾ ਰਿਹਾ ਹੈ, ਹਾਸਪਤਾਲ ਪਹੁੰਚੀ, ਤਾਂ ਉਨ੍ਹਾਂ ਦੇ ਬਾਡੀ ਦਾ ਊਪਰੀ ਹਿੱਸਾ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ । ਉਸਦੀ ਬਾਡੀ 'ਤੇ ਕਈ ਖਰੋਚ ਦੇ ਨਿਸ਼ਾਨ ਸਨ ਅਤੇ ਕਾਫ਼ੀ ਖੂਨ ਨਿਕਲ ਰਿਹਾ ਸੀ । ਉਨ੍ਹਾਂ ਡਾਕਟਰ ਨੂੰ ਦੱਸਿਆ ਕਿ ਕਿਵੇਂ ਇਕ ਗੁੱਸੈਲ ਜਾਨਵਰ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ । ਉਨ੍ਹਾਂ ਦੀ ਬਾਡੀ ਵਿਚ ਕਈ ਜਗ੍ਹਾਵਾਂ 'ਤੇ ਟਾਂਕੇ ਲਗਾਏ ਗਏ ਅਤੇ ਇੰਫੈਕਸ਼ਨ ਤੋਂ ਬਚਾਅ ਲਈ ਐਂਟੀਬਾਇਓਟਿਕ ਵੀ ਦਿੱਤਾ ਗਿਆ । ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਹਮਲੇ ਦਾ ਨਿਸ਼ਾਨ ਉਨ੍ਹਾਂ ਦੀ ਬਾਡੀ 'ਤੇ ਹਮੇਸ਼ਾ ਲਈ ਰਹਿ ਜਾਵੇਗਾ ਪਰ ਇਸ ਪੂਰੇ ਮਾਮਲੇ ਵਿਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਅਖੀਰ ਕਿਹੜੇ ਜਾਨਵਰ ਨੇ ਟੀਨਾ ਉੱਤੇ ਇੰਨਾ ਖਤਰਨਾਕ ਹਮਲਾ ਕੀਤਾ ਸੀ? ਦਰਅਸਲ ਟੀਨਾ ਦਾ ਇਹ ਹਾਲ ਕਿਸੇ ਜੰਗਲੀ ਜਾਨਵਰ ਨੇ ਨਹੀਂ, ਸਗੋਂ ਉਸ ਦੀ ਗੁਆਂਢੀਆਂ ਦੀ ਬਿੱਲੀ ਨੇ ਕੀਤਾ ਸੀ ।
2 ਬਿੱਲੀਆਂ ਦੀ ਲੜਾਈ ਵਿੱਚ ਹੋਇਆ ਅਜਿਹਾ ਹਾਲ
ਟੀਨਾ ਨੇ ਦੱਸਿਆ ਕਿ ਉਸ ਦੇ ਗੁਆਂਢੀਆਂ ਦੀ ਬਿੱਲੀ ਨੇ ਉਸ ਦੀ ਬਿੱਲੀ ਉੱਤੇ ਹਮਲਾ ਕਰ ਦਿੱਤਾ। ਉਸ ਨੇ ਆਪਣੀ ਬਿੱਲੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਦੂਜੀ ਬਿੱਲੀ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਟੀਨਾ ਉੱਤੇ ਹਮਲਾ ਕਰ ਦਿੱਤਾ । ਉਸ ਦੇ ਗੁਆਂਢੀਆਂ ਨੇ ਕਿਸੇ ਤਰ੍ਹਾਂ ਨਾਲ ਟੀਨਾ ਨੂੰ ਬਚਾਇਆ । ਹਾਲਾਂਕਿ ਹਾਸਪਤਾਲ ਵਿਚ ਇਲਾਜ ਤੋਂ ਬਾਅਦ ਟੀਨਾ ਨੇ ਇਸ ਪੂਰੀ ਘਟਨਾ ਦੀ ਜ਼ਿੰਮੇਦਾਰੀ ਖੁਦ ਉੱਤੇ ਲੈ ਲਈ ਅਤੇ ਹਮਲਾ ਕਰਨ ਵਾਲੀ ਬਿੱਲੀ ਨੂੰ ਕੁਝ ਨਹੀਂ ਕੀਤਾ।